Tuesday, March 3, 2026

ਸਮਰਾਲਾ ਹਲਕੇ ਤੋਂ ਅਕਾਲੀ ਦਲ ਦੇ ਟਕਸਾਲੀ ਵਰਕਰਾਂ ਨੂੰ ਜ਼ਿਲ੍ਹਾ ਪੱਧਰੀ ਅਹੁੱਦਿਆਂ ਨਾਲ ਸਨਮਾਨਿਆ

ਸਮਰਾਲਾ, 23 ਸਤੰਬਰ (ਇੰਦਰਜੀਤ ਸਿੰਘ ਕੰਗ) – ਵਿਧਾਨ ਸਭਾ ਹਲਕਾ ਸਮਰਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਪਰਮਜੀਤ ਸਿੰਘ ਢਿਲੋਂ ਵੱਲੋਂ ਸ਼ੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਘਵੀਰ ਸਿੰਘ ਸਹਾਰਨ ਮਾਜਰਾ ਨਾਲ ਵਿਚਾਰ 2022 ਚੋਣਾ ਬਾਰੇ ਚਰਚਾ ਕੀਤੀ ਗਈ।ਜਿਸ ਦੌਰਾਨ ਉਨਾਂ ਨੇ ਸਮਰਾਲਾ ਹਲਕੇ ਵਿਚੋਂ ਅਕਾਲੀ ਦਲ ਨਾਲ ਪਿਛਲੇ ਲੰਬੇ ਸਮੇਂ ਤੋਂ ਜੁੜੇ ਹੋਏ ਟਕਸਾਲੀ ਵਰਕਰਾਂ ਨੂੰ ਜ਼ਿਲ੍ਹਾ ਪੱਧਰ ਦੀਆਂ ਅਹੁੱਦੇਦਾਰੀਆਂ ਦੇਣ ਉਪਰੰਤ ਸਨਮਾਨਿਤ ਕੀਤਾ ਗਿਆ।
                  ਇਸ ਸਮਾਗਮ ਦੌਰਾਨ ਢਿਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਹਮੇਸ਼ਾਂ ਕੰਮ ਕਰਨ ਵਾਲੇ ਵਰਕਰਾਂ ਦਾ ਮਾਣ ਸਤਿਕਾਰ ਕਰਦਾ ਆਇਆ ਹੈ, ਅੱਗੇ ਤੋਂ ਵੀ ਵਚਨਬੱਧ ਹੈ।ਕਾਂਗਰਸ ਪਾਰਟੀ ‘ਤੇ ਵਰਦਿਆਂ ਉਨਾਂ ਕਿਹਾ ਕਿ ਪੌਣੇ ਪੰਜ ਸਾਲ ਬਾਅਦ ਕਾਂਗਰਸ ਵਲੋਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਅੱਖ ਖੁੱਲੀ ਹੈ।ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਜਲੀਲ ਕਰਕੇ ਕਾਂਗਰਸ ਨੇ ਮੁੱਖ ਮੰਤਰੀ ਦੇ ਅਹੁੱਦੇ ਤੋਂ ਹਟਾਇਆ ਹੈ, ਉਸੇ ਦਿਨ ਤੋਂ ਕਾਂਗਰਸ ਦੇ ਗਿਰਾਵਟ ਵਾਲੇ ਦਿਨ ਸ਼ੁਰੂ ਹੋ ਚੁੱਕੇ ਹਨ।ਉਨਾਂ ਕਿਹਾ ਕਿ ਭਗਤ ਸਿੰਘ ਮਹਿਦੂਦਾਂ, ਸਰਬਜੀਤ ਸਿੰਘ ਢੰਡੇ ਅਤੇ ਕੁਲਦੀਪ ਸਿੰਘ ਸੰਗਤਪੁਰਾ (ਤਿੰਨੇ ਸੀਨੀ: ਮੀਤ ਪੀਧਾਨ), ਸੋਹਣ ਸਿੰਘ ਸਮਰਾਲਾ, ਕਮਲਜੀਤ ਸਿੰਘ, ਜਗਜੀਤ ਸਿੰਘ ਮੁੱਤੋਂ, ਅਜਮੇਰ ਸਿੰਘ ਖੱਟਰਾਂ (ਮੀਤ ਪ੍ਰਧਾਨ), ਸੁਰਿੰਦਰ ਸਿੰਘ ਸਿੱਖ ਜਨਰਲ ਸਕੱਤਰ, ਧਰਮਿੰਦਰ ਸਿੰਘ ਖੱਟਰਾਂ ਸਕੱਤਰ, ਕਮਲਜੀਤ ਸਿੰਘ ਕੋਟਲਾ ਭੜੀ ਜੂਨੀਅਰ ਮੀਤ ਪ੍ਰਧਾਨ, ਮਲਕੀਤ ਸਿੰਘ ਬਿੱਲੂ ਭੰਗਲਾਂ ਜਥੇਬੰਦਕ ਸਕੱਤਰ ਬਣਾਏ ਗਏ ਹਨ।
                    ਇਸ ਮੌਕੇ ਸੀਨੀ: ਅਕਾਲੀ ਆਗੂ ਰਾਜਿੰਦਰ ਸਿੰਘ ਢਿੱਲੋਂ, ਭੁਪਿੰਦਰ ਸਿੰਘ ਢਿੱਲੋਂ, ਹਰਜਤਿੰਦਰ ਸਿੰਘ ਬਾਜਵਾ ਪਵਾਤ, ਗਿਆਨੀ ਮਹਿੰਦਰ ਸਿੰਘ ਭੰਗਲਾਂ, ਜਸਮੇਲ ਸਿੰਘ ਬੌਂਦਲੀ, ਜਥੇਦਾਰ ਅਮਰੀਕ ਸਿੰਘ ਹੇੜੀਆਂ, ਸ਼ੰਕਰ ਕਲਿਆਣ ਸ਼ਹਿਰੀ ਪ੍ਰਧਾਨ, ਬਹਾਦਰ ਸਿੰਘ ਮਾਣਕੀ, ਅੰਮ੍ਰਿਤਪਾਲ ਸਿੰਘ ਲੱਧੜਾਂ, ਨੰਬਰਦਾਰ ਮੋਹਣ ਸਿੰਘ ਖੱਟਰਾਂ, ਹਰਬੰਸ ਸਿੰਘ ਭਰਥਲਾ ਆਦਿ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸੀਨੀਅਰ ਆਗੂ ਤੇ ਵਰਕਰ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …