Tuesday, March 3, 2026

ਪੰਜਾਬ ਪੁਲਿਸ ‘ਚ ਸਿਪਾਹੀ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਦਾ 25 ਅਤੇ 26 ਸਤੰਬਰ ਨੂੰ

ਨਵਾਂਸ਼ਹਿਰ, 24 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਪੁਲਿਸ ਵਿੱਚ ਜਿਲ੍ਹਾ ਅਤੇ ਆਰਮਡ ਕੇਡਰ ਵਿੱਚ ਚੱਲ ਰਹੀ ਸਿਪਾਹੀ ਦੀ ਭਰਤੀ ਲਈ ਲਿਖਤੀ ਪ੍ਰੀਖਿਆ 25 ਅਤੇ 26 ਸਤੰਬਰ ਨੂੰ ਹੋਣ ਜਾ ਰਹੀ ਹੈ।ਨੋਡਲ ਅਫਸਰ ਮਨਵਿੰਦਰ ਬੀਰ ਸਿੰਘ ਕਪਤਾਨ ਪੁਲਿਸ (ਸਥਾਨਕ) ਸ਼ਹੀਦ ਭਗਤ ਸਿੰਘ ਨਗਰ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਲਿਖਤੀ ਪ੍ਰੀਖਿਆ ਲਈ ਜਿਲਾ ਸਹੀਦ ਭਗਤ ਸਿੰਘ ਨਗਰ ਅੰਦਰ ਚਾਰ ਪ੍ਰੀਖਿਆ ਕੇਦਰ ਕੇ.ਸੀ. ਸਕੂਲ ਕਰਿਆਮ ਰੋਡ ਨਵਾਂਸਹਿਰ, ਕੇ.ਸੀ ਕਾਲਜ ਕਰਿਆਮ ਰੋਡ ਨਵਾਂਸਹਿਰ, ਆਰ.ਕੇ ਆਰੀਆ ਕਾਲਿਜ ਰਾਹੋਂ ਰੋਡ ਨਵਾਂਸਹਿਰ ਅਤੇ ਰਿਆਤ ਅਤੇ ਬਾਹਰਾ ਕਾਲਿਜ ਰੈਲਮਾਜਰਾ ਬਣਾਏ ਗਏ ਹਨ।ਇਸ ਲਿਖਤੀ ਪ੍ਰੀਖਿਆ ਲਈ ਐਡਮਿਟ ਕਾਰਡ ਪਹਿਲਾਂ ਹੀ ਭਰਤੀ ਬੋਰਡ ਵੱਲੋ ਉਮੀਦਵਾਰਾਂ ਨੂੰ ਜਾਰੀ ਕੀਤੇ ਜਾ ਚੁੱਕੇ ਹਨ।ਇਹ ਲਿਖਤੀ ਪ੍ਰੀਖਿਆ 02 ਸਿਫਟਾਂ ਸਵੇਰੇ 10 ਵਜੇ ਤੋ 12 ਵਜੇ ਅਤੇ ਦੁਪਿਹਰ 03 ਵਜੇ ਤੋ 05 ਵਜੇ ਤੱਕ ਆਯੋਜਿਤ ਕੀਤੀ ਜਾ ਰਹੀ ਹੈ। ਜਿਸ ਸਬੰਧੀ ਸਵੇਰੇ ਦੀ ਸ਼ਿਫਟ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ 09:30 ਸਵੇਰੇ ਤੋ ਪਹਿਲਾਂ ਪਹਿਲਾਂ ਅਤੇ ਦੁਪਿਹਰ ਦੀ ਸ਼ਿਫਟ ਵਿੱਚ ਪੇਪਰ ਦੇਣ ਵਾਲੇ ਵਿਦਿਆਰਥੀਆਂ ਨੂੰ 02:30 ਪੀ.ਐਮ ਤੋਂ ਪਹਿਲਾਂ ਪਹਿਲਾਂ ਆਪਣੇ ਐਡਮਿਟ ਕਾਰਡ ਵਿੱਚ ਦਰਸਾਏ ਗਏ ਪ੍ਰੀਖਿਆ ਕੇਂਦਰ ‘ਤੇ ਰਿਪੋਰਟ ਕਰਨੀ ਹੋਵੇਗੀ।
                ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਉਮੀਦਵਾਰਾਂ ਨੂੰ ਆਪਣੇ ਪਾਸ ਐਡਮਿਟ ਕਾਰਡ, ਇੱਕ ਪਾਸਪੋਰਟ ਸਾਈਜ ਫੋਟੋ, ਅਸਲ ਫੋਟੋ ਪਹਿਚਾਣ ਪੱਤਰ ਜਿਵੇ ਪੈਨ ਕਾਰਡ, ਪਾਸਪੋਰਟ, ਡਰਾਇੰਵਿੰਗ ਲਾਇਸੈਸ, ਵੋਟਰ ਕਾਰਡ ਜਾਂ ਆਧਾਰ ਕਾਰਡ ਅਤੇ ਕੋਰੋਨਾ ਸਬੰਧਤ ਸਵੈ ਘੋਸਣਾ ਪੱਤਰ ਨਾਲ ਲੈ ਕੇ ਆਉਣਾ ਹੋਵੇਗਾ।ਇਸ ਤੋਂ ਇਲਾਵਾ ਕੋਈ ਵੀ ਉਮੀਦਵਾਰ ਇਸ ਲਿਖਤੀ ਪ੍ਰੀਖਿਆ ਲਈ ਆਪਣੇ ਪਾਸ ਕਿਸੇ ਕਿਸਮ ਦੇ ਪੈਨ, ਪੈਨਸਿਲ ਜਾਂ ਸਟੇਸ਼ਨਰੀ, ਬਟੂਆ, ਬੈਲਟ, ਮੋਬਾਇਲ ਜਾਂ ਹੋਰ ਅਜਿਹੀ ਆਇਟਮ, ਚਾਬੀਆਂ, ਹੈਡਫੋਨ, ਘੜੀ, ਚਸਮੇ, ਬੈਗ, ਖਾਣ ਵਾਲੀਆਂ ਵਸਤਾਂ ਅਤੇ ਗਹਿਣਾ ਆਦਿ ਲਿਜਾਣ ਦੀ ਪੂਰਨ ਤੌਰ ਤੇ ਮਨਾਹੀ ਹੈ।
ਇਸ ਸਬੰਧੀ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਇਸ ਪ੍ਰੀਖਿਆ ਦੇ ਆਯੋਜਨ ਦੀ ਪੂਰਨ ਤੌਰ ‘ਤੇ ਤਿਆਰੀ ਕਰ ਲਈ ਗਈ ਹੈ ਅਤੇ ਇਸ ਸਬੰਧੀ ਪ੍ਰੀਖੀਆ ਕੇਦਰਾਂ ਦੇ ਨਾਲ ਨਾਲ ਇਹਨਾਂ ਕੇਦਰਾਂ ਨੂੰ ਜਾਣ ਵਾਲੇ ਰੂਟਾਂ ‘ਤੇ ਟ੍ਰੈਫਿਕ ਦੇ ਸੰਚਾਰੂ ਪ੍ਰਬੰਧ ਲਈ ਰੂਟ ਪਲਾਨ ਤਿਆਰ ਕਰ ਲਏ ਗਏ ਹਨ।ਉਹਨਾਂ ਨੇ ਉਮੀਦਵਾਰਾਂ ਨੂੰ ਇਸ ਲਿਖਤੀ ਪ੍ਰੀਖੀਆ ਸਬੰਧੀ ਕਿਸੇ ਵੀ ਕਿਸਮ ਦੇ ਦਲਾਲਾਂ ਜਾਂ ਧੋਖੇਬਾਜ਼ਾਂ ਵੱਲੋ ਗਲਤ ਢੰਗ ਨਾਲ ਭਰਤੀ ਕਰਵਾਉਣ ਦੇ ਝਾਂਸੇ ਵਿੱਚ ਨਾ ਆਉਣ ਅਤੇ ਇਸ ਸਬੰਧੀ ਕਿਸੇ ਵੀ ਦਲਾਲ ਜਾਂ ਧੋਖੇਬਾਜ਼ ਦੀ ਸੂਚਨਾ ਤੁਰੰਤ ਪੰਜਾਬ ਪੁਲਿਸ ਹੈਲਪਲਾਈਨ 181 ‘ਤੇ ਦੇਣ ਦੀ ਹਦਾਇਤ ਦਿੰਦੇ ਹੋਏ ਕਿਹਾ ਕਿ ਇਹ ਭਰਤੀ ਸਿਰਫ ਤੇ ਸਿਰਫ ਉਮੀਦਵਾਰਾਂ ਦੀ ਯੋਗਤਾ ਦੇ ਆਧਾਰ ‘ਤੇ ਪੂਰਨ ਤੌਰ ਤੇ ਪਾਰਦਰਸ਼ੀ ਤਰੀਕੇ ਨਾਲ ਕੀਤੀ ਜਾ ਰਹੀ ਹੈ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …