ਸੰਗਰੂਰ, 27 ਸਤੰਬਰ (ਜਗਸੀਰ ਲੌਂਗੋਵਾਲ) – ਸਥਾਨਕ ਅਫ਼ਸਰ ਕਲੋਨੀ ਪਾਰਕ ਕਮੇਟੀ ਵਲੋਂ ਕਲੋਨੀ ਦੇ ਪਾਰਕ ਵਿੱਚ ਬੱੱਚਿਆਂ ਦਾ ਚੌਥਾ ਖੇਡ ਮੁਕਾਬਲਾ
ਕਰਵਾਇਆ ਗਿਆ।ਪਾਰਕ ਕਮੇਟੀ ਦੇ ਪ੍ਰਧਾਨ ਮਾਸਟਰ ਪਰਮ ਵੇਦ, ਸਰਪ੍ਰਸਤ ਸੁਰਿੰਦਰ ਸਿੰਘ ਭਿੰਡਰ ਤੇ ਲੈਕਚਰਾਰ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਖੇਡਾਂ ਕਰਵਾਉਣ ਦ ਮਕਸਦ ਬੱਚਿਆਂ ਨੂੰ ਮਾਨਸਿਕ ਖੁਸ਼ੀ ਦੇਣਾ, ਸਰੀਰਕ ਕਸਰਤ, ਸਾਰਥਿਕ ਮਨੋਰੰਜ਼ਨ ਕਰਨ ਤੇ ਬੱਚਿਆਂ ਦਾ ਸਮਾਂ ਬਰਬਾਦ ਕਰਨ ਵਾਲੀਆਂ ਮੋਬਾਈਲ ਗੇਮਾਂ ਤੋਂ ਖਹਿੜਾ ਛੁਡਾਉਣਾ ਤੇ ਆਮ ਗਿਆਨ ਵਿੱਚ ਵਾਧਾ ਕਰਨਾ ਹੁੰਦਾ ਹੈ।ਅੱਜ ਕਰਵਾਈਆਂ ਇਨਾਂ ਖੇਡਾਂ ਦੌਰਾਨ ਪੈਨ ਪੀਕਿੰਗ ਖੇਡ ਵਿੱਚ ਯਸ਼ੀਕਾ ਤੇ ਕੇਸ਼ਵ ਪਹਿਲੇ, ਗੈਵੀ ਤੇ ਆਰਨਵ ਦੂਜੇ ਨੰਬਰ ‘ਤੇ ਰਹੇ, ਕੁੜੀਆਂ ਦੀ ਰਿਲੇਅ ਦੌੜ ਵਿੱਚ ਮਨਰੀਤ ਦੀ ਟੀਮ ਤੇ ਮੁੰਡਿਆਂ ਦੀ ਟੀਮ ਵਿਚੋਂ ਗਗਨ ਦੀ ਟੀਮ ਜੇਤੂ ਰਹੀ, ਗੇਂਦ ਕੁਲੈਕਸ਼ਨ ਵਿੱਚ ਲਕਸ਼ਦੀਪ ਦੀ ਟੀਮ ਤੇ ਕੁੜੀਆਂ ਦੀ ਟੀਮ ਵਿਚੋਂ ਕਸ਼ਿਸ਼ ਦੀ ਟੀਮ ਜੇਤੂ ਰਹੀ, ਹੈਂਕੀ ਪੀਕਿੰਗ ਵਿੱਚ ਵਿਕਾਸ਼ ਤੇ ਨੰਦਨੀ ਦੀਆਂ ਟੀਮਾਂ ਜੇਤੂ ਰਹੀਆਂ, ਕਾਰਟ ਵੀਲ੍ਹ ਜਿਮਨਾਸਟਿਕ ਵਿਚੋਂ ਪਰਮੋਦ ਪਹਿਲੇ ਤੇ ਗੀਤਾਂਸ਼ੂ ਦੂਜੇ ਨੰਬਰ `ਤੇ ਰਿਹਾ, ਫਰੌਗ ਦੌੜ ਵਿੱਚ ਰਮਨੀਕ ਪਹਿਲੇ, ਲਕਸ਼ਦੀਪ ਦੂਜੇ ਤੇ ਈਸ਼ਾਨ ਤੀਜ਼ੇ ਨੰਬਰ ‘ਤੇ ਰਿਹਾ।
ਖੇਡਾਂ ਉਪਰੰਤ ਬੱਚੀ ਯਸ਼ੀਕਾ ਤੇ ਕੇਸ਼ਵ ਨੂੰ ਪੈਨ ਪੀਕਿੰਗ ਵਿੱਚ ਪਹਿਲੇ ਨੰਬਰ ‘ਤੇ ਆਉਣ ਕਰਕੇ, ਪਰਮੋਦ ਨੂੰ ਕਾਰਟ ਵੀਲ੍ਹ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ‘ਤੇ ਗੀਤਾਂਸ਼ੂ ਨੂੰ ਆਗਿਆਕਾਰੀ ਬੱਚੇ ਕਰਕੇ ਵਿਸੇਸ਼ ਤੌਰ ‘ਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।ਸਾਰੇ ਜੇਤੂ ਵਿਦਿਆਰਥੀਆਂ ਨੂੰ ਅੱਜ ਦੇ ਵਿਸ਼ੇਸ਼ ਮਹਿਮਾਨ ਗੁਰਮੇਲ ਸਿੰਘ ਸਿੱਧੂ, ਕਮੇਟੀ ਪ੍ਰਧਾਨ ਮਾਸਟਰ ਪਰਮ ਵੇਦ, ਲੈਕਚਰਾਰ ਕ੍ਰਿਸ਼ਨ ਸਿੰਘ, ਖੇਡਾਂ ਦੇ ਸੰਚਾਲਕ ਮੈਡਮ ਅੰਮ੍ਰਿਤਪਾਲ ਕੌਰ ਚਹਿਲ, ਸੁਨੀਤਾ ਰਾਣੀ, ਅਮਨਦੀਪ ਕੌਰ ਤੇ ਹਾਜ਼ਰ ਕਮੇਟੀ ਮੈਬਰਾਂ ਨੇ ਸਮੂਹਕ ਰੂਪ ਵਿੱਚ ਪੜਨ ਸਮੱਗਰੀ ਨਾਲ ਸਨਮਾਨਿਤ ਕੀਤਾ। ਇਸ ਸਮੇਂ ਖੇਡਾਂ ਵਿੱਚ ਭਾਗ ਲੈਣ ਵਾਲੇ ਬਾਕੀ ਬੱਚਿਆਂ ਦੀ ਵੀ ਹੌਂਸਲਾ ਅਫਜਾਈ ਕੀਤੀ ਗਈ।
ਮਾਸਟਰ ਪਰਮ ਵੇਦ ਨੇ ਦੱਸਿਆ ਕਿ ਅੰਮ੍ਰਿਤਪਾਲ ਕੌਰ ਚਹਿਲ, ਅਮਨਦੀਪ ਕੌਰ, ਸੁਨੀਤਾ ਰਾਣੀ, ਹਰਨੂਰ ਅਕੈਡਮੀ ਦੇ ਸੰਚਾਲਕ ਕੁਲਵੰਤ ਸਿੰਘ ਨੇ ਬੱਚਿਆਂ ਨੂੰ ਖੇਡਾਂ ਖਿਡਾਉਣ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ।
ਇਸ ਮੌਕੇ ਮਨਜੀਤ ਸ਼ਰਮਾ ਸੁਪਰਡੈਂਟ, ਜਸਪਾਲ ਸਿੰਘ, ਬਿੱਟੂ ਝੱਜ, ਹਰਬੰਸ ਲਾਲ ਜ਼ਿੰਦਲ, ਤਰਸੇਮ ਸਿੰਘ, ਰਾਮ ਸਿੰਘ ਹੈਡ ਮਾਸਟਰ, ਗੁਰਤੇਜ ਸਿੰਘ ਚਹਿਲ, ਜਗਦੀਸ਼ ਸ਼ਰਮਾ, ਰਜੇਸ਼ ਕੁਮਾਰ, ਪਰਮਪਾਲ ਸਿੰਘ, ਪਵਨ ਸ਼ਰਮਾ, ਮਦਨ ਲਾਲ ਸ਼ਰਮਾ, ਜੀ.ਐਸ ਭੁੱਲਰ, ਕਿਰਨਦੀਪ ਕੌਰ ਪੰਧੇਰ, ਹਰਪਰੀਤ ਕੌਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
Check Also
ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ
ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …
Punjab Post Daily Online Newspaper & Print Media