Wednesday, August 12, 2026

ਡੰਪ ਦੇ ਕੂੜੇ ਦੇ ਧਰਨੇ ਤੇ ਬੈਠੇ ਲੋਕਾਂ ‘ਚ ਜਸਬੀਰ ਡਿੰਪਾ ਵੀ ਹੋਏ ਸ਼ਾਮਲ

PPN1211201415

ਅੰਮ੍ਰਿਤਸਰ 12 ਨਵੰਬਰ (ਸੁਖਬੀਰ ਸਿੰਘ) – ਡੰਪ ਦੇ ਕੂੜੇ ਦੇ ਧਰਨੇ ਤੇ ਬੈਠੇ ਐਕਸ ਐਮ.ਐਲ.ਏ. ਜਸਬੀਰ ਸਿੰਘ ਡਿੰਪਾ ਨੇ ਲੋਕਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਡੰਪ ਤੋਂ ਡੇੜ ਲੱਖ ਦੇ ਕਰੀਬ ਲੋਕ ਪ੍ਰਭਾਵਿਤ ਹੋ ਕੇ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ, ਪਰ ਇੱਥੋ ਦੀ ਮੋਜੂਦਾ ਸਰਕਾਰ ਸੁੱਤੀ ਪਈ ਹੈ। ਉਹ ਵੋਟਾਂ ਦੀ ਰਾਜੀਨੀਤੀ ਤੇ ਕਰਨੀ ਜਾਣਦੇ ਹਨ ਪਰ ਉਹ ਲੋਕਾਂ ਦੇ ਦੁੱਖ-ਦਰਦ ਨੂੰ ਨਹੀ ਸਮਝਦੇ ।ਸ੍ਰ. ਡਿੰਪਾ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰਦੇ ਹੋਏ ਕਿਹਾ ਕਿ ਉਹ ਨਿਊ ਅੰਮ੍ਰਿਤਸਰ ਵਿੱਚ 26 ਕਰੋੜ ਰੁਪਏ ਦੀ ਲਾਗਤ ਨਾਲ ਜੋ ਨਵਾਂ ਗੇਟ ਬਣਾ ਰਹੇ ਹਨ,  ਇਸ ਦੀ ਕੋਈ ਲੋੜ ਨਹੀ ਹੈ। ਜੇਕਰ ਇਹ ਸਾਰਾ ਪੈਸਾ ਡੰਪ ਦੇ ਕੂੜੇ ਵਾਸਤੇ ਵਰਤਿਆ ਜਾਵੇ ਤਾਂ ਕਿੰਨੇ ਲੋਕਾਂ ਦਾ ਭਲਾ ਹੋਵੇਗਾ। ਉਹਨਾਂ ਨੇ ਕਿਹਾ ਕਿ ਥੋੇੜੇ ਦਿਨਾਂ ਤੱਕ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੀ ਧਰਨੇ ‘ਚ ਸ਼ਾਮਲ ਹੋਣਗੇ । ਉਹਨਾ ਕਿਹਾ ਕਿ ਇਹ ਡੰਪ ਅਜਨਾਲਾ ਰੋਡ ‘ਤੇ ਜਾਣਾ ਚਾਹੀਦਾ ਹੈ, ਜਿੱਥੇ ਪਾਕਿਸਤਾਨ ਦੀ ਸਰਹੱਦ ਕੁੱਝ ਕਿਲੋਮੀਟਰ ਦੀ ਦੂਰੀ ਤੇ ਹੈ ਤਾਂ ਜੋ ਇੱਥੋ ਦੇ ਲੋਕਾਂ ਨੂੰ ਕੂੜੇ ਤੋਂ ਉੱਠ ਰਹੇ ਧੂਅੇ ਤੋਂ ਪੈਦਾ ਹੋ ਰਹੀਆ ਬਿਮਾਰੀਆਂ ਤੋਂ ਨਿਜ਼ਾਤ ਮਿਲ ਸਕੇ।
ਉਹਨਾਂ ਨੇ ਕਿਹਾ ਕਿ ਕੁੱਝ ਦਿਨਾਂ ਵਿੱਚ ਜੇਕਰ ਇਸ ਡੰਪ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਖੁਦ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇ ਬੂਹੇ ਅੱਗੇ ਕੂੜੇ ਦੀਆਂ ਟਰਾਲੀਆਂ ਸੁਟਣਗੇ ਤਾਂ ਜੋ ਉਹਨਾਂ ਨੂੰ ਲੋਕਾਂ ਦੇ ਦੁੱਖ ਦਰਦ ਅਤੇ ਤਕਲੀਫ ਦਾ ਅਹਿਸਾਸ ਹੋ ਸਕੇ।ਇਸ ਮੋਕੇ ਵਾਰਡ ਨੰ. 37 ਦੇ ਕਾਂਗਰਸ ਪ੍ਰਧਾਨ ਰਾਜੇਸ਼ ਕੁਮਾਰ (ਡੈਣੀ ਪਹਿਲਵਾਨ), ਜਿਲ੍ਹਾ ਕਾਂਗਰਸ ਪ੍ਰਧਾਨ ਰਾਜੀਵ ਭਗਤ, ਵਾਰਡ ਨੰ. 45 ਕਾਂਗਰਸੀ ਲੀਡਰ ਮੋਹਿਤ ਅਰੋੜਾ, ਵਾਰਡ ਨੰ. 42 ਅਸ਼ਵਨੀ ਕੁਮਾਰ ਬਾਦਸ਼ਾਹ, ਜਗਦੀਪ ਸਿੰਘ ਨਰੂਲਾ ਚੇਅਰਮੈਨ ਵਪਾਰ ਵਿੰਗ, ਸਾਬਕਾ ਕੋਂਸਲਰ ਹੇਮਰਾਜ ਘੁੱਗੀ, ਜੈਇੰਦਰ ਸਿੰਘ ਵਾਰਡ ਪ੍ਰਧਾਨ ਅਤੇ ਸੰਘਰਸ਼ ਕਮੇਟੀ ਦੇ ਮੈਂਬਰ ਹਾਜਰ ਸਨ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply