Tuesday, July 29, 2025
Breaking News

ਬੁਲਾਰੀਆ ਵੱਲੋਂ ਡੰਪ ਦੇ ਲਏ ਸਟੈਂਡ ਦੀ ਲੋਕਾਂ ਵੱਲੋਂ ਸ਼ਲਾਘਾ – ਪੰਡੋਰੀ

PPN1211201416
ਅੰਮ੍ਰਿਤਸਰ, 12 ਨਵੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਦੱਖਣੀ ਅਧੀਨ ਬਣੇ ਕੂੜੇ ਦੇ ਡੰਪ ਤੇ ਹਲਕਾ ਵਿਧਾਇਕ ਸ: ਇੰਦਰਬੀਰ ਸਿੰਘ ਬੁਲਾਰੀਆ ਵੱਲੋਂ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਲਏ ਗਏ ਸਟੈਂਡ ਦੀ ਲੋਕਾਂ ਵੱਲੋਂ ਜੋਰਦਾਰ ਸ਼ਲਾਘਾ ਕੀਤੀ ਜਾ ਰਹੀ ਹੈ। ਪ੍ਰੈਸ ਨੂੰ ਜਾਰੀ ਬਿਆਨ ਵਿੱਚ ਸੀਨੀਅਰ ਸਵਰਨਕਾਰ ਆਗੂ ਅਤੇ ਉਘੇ ਸਮਾਜ ਸੇਵਕ ਇੰਦਰਜੀਤ ਸਿੰਘ ਪੰਡੋਰੀ ਨੇ ਕਿਹਾ ਕਿ ਸ: ਬੁਲਾਰੀਆ ਵੱਲੋਂ ਹਲਕਾ ਦੱਖਣੀ ਨੂੰ ਸਵਾਰਨ ਲਈ ਪਹਿਲਾਂ ਹੀ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ। ਇਸ ਡੰਪ ਤੇ ਸੁੱਟੇ ਜਾ ਰਹੇ ਕੂੜੇ ਤੇ ਨਗਰ ਨਿਗਮ ਜਿੰਮੇਵਾਰ ਹੈ। ਸ: ਬੁਲਾਰੀਆ ਵੱਲੋਂ ਡੰਪ ਨੇੜੇ ਰਹਿੰਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਮਝਦੇ ਹੋਏ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਅਤੇ ਨਗਰ ਨਿਗਮ ਨੂੰ ਜੋ ਦੋਸ਼ੀ ਠਹਿਰਾਇਆ ਹੈ ਸz: ਬੁਲਾਰੀਆ ਦੇ ਉਸ ਬਿਆਨ ਦੀ ਲੋਕਾਂ ਨੇ ਜੋਰਦਾਰ ਹਮਾਇਤ ਕੀਤੀ ਹੈ। ਸ: ਪੰਡੋਰੀ ਨੇ ਕਿਹਾ ਕਿ ਡੰਪ ਨੇੜੇ ਰਹਿੰਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਨਾ ਹੀ ਸ਼ਹਿਰ ਦਾ ਗੰਦ ਇਸ ਡੰਪ ਵਿੱਚ ਸੁੱਟਣ ਦਿੱਤਾ ਜਾਵੇਗਾ।
ਸ: ਬੁਲਾਰੀਆ ਵੱਲੋਂ ਪ੍ਰਸ਼ਾਸ਼ਨ ਨੂੰ ਦਿੱਤੀ ਗਈ ਚੇਤਾਵਨੀ ਕਿ ਜੇਕਰ ਉਸਨੇ ਇਸ ਡੰਪ ਤੇ ਜਬਰਦਸਤੀ ਕੂੜਾ ਸੁੱਟਣ ਦੀ ਕੋਸ਼ਿਸ਼ ਕੀਤੀ ਤਾਂ ਉਸਦਾ ਜੋਰਦਾਰ ਵਿਰੋਧ ਕੀਤਾ ਜਾਵੇਗਾ। ਸ: ਪੰਡੋਰੀ ਨੇ ਕਿਹਾ ਕਿ ਸ: ਬੁਲਾਰੀਆ ਵੱਲੋਂ ਸਾਨੂੰ ਲੋਕਾਂ ਨੂੰ ਜੋ ਵੀ ਇਸ ਡੰਪ ਵਿਰੁੱਧ ਸਟੈਂਡ ਲੈਣ ਲਈ ਹੁਕਮ ਦੇਣਗੇ ਉਸ ਤੇ ਉਹ ਹਰ ਤਰ੍ਹਾਂ ਨਾਲ ਸz: ਬੁਲਾਰੀਆ ਨਾਲ ਖੜੇ ਰਹਿਣਗੇ। ਇਸ ਮੌਕੇ ਮਾਸਟਰ ਬਲਰਾਜ ਸਿੰਘ, ਅਮਰਜੀਤ ਸਿੰਘ, ਬਲਬੀਰ ਸਿੰਘ, ਫੁੱਲਪ੍ਰੀਤ ਸਿੰਘ, ਡਾ. ਹਰਜੀਤ ਸਿੰਘ, ਪ੍ਰਭਪ੍ਰੀਤ ਸਿੰਘ, ਪਰਮਜੀਤ ਸਿੰਘ ਆਸ਼ਟ, ਸ: ਬਲਵੰਤ ਸਿੰਘ ਆਸ਼ਟ, ਸੁਖਦੇਵ ਸਿੰਘ ਰਾਜੂ ਆਦਿ ਹਾਜ਼ਰ ਸਨ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply