ਸੰਗਰੂਰ, 29 ਸਤੰਬਰ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਜੂਡੋ ਅਕੈਡਮੀ ਸ਼ੇਰੋਂ ਦੇ ਖਿਡਾਰੀਆਂ ਨੇ ਜ਼ਿਲਾ ਪੱਧਰੀ ਜੂਡੋ ਚੈਂਪੀਅਨਸ਼ਿਪ ’ਚ ਸ਼ਾਨਦਾਰ ਖੇਡ
ਦਾ ਪ੍ਰਦਰਸ਼ਨ ਕਰਦਿਆਂ ਤਗਮੇ ਜਿੱਤੇ ਹਨ।ਅਕੈਡਮੀ ਸੰਚਾਲਕ ਕੋਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਅਕੈਡਮੀ ਦੇ 15 ਖਿਡਾਰੀਆਂ ਨੇ ਸ਼ਿਵ ਨਿਕੇਤਨ ਧਰਮਸ਼ਾਲਾ ਸੁਨਾਮ ਵਿਖੇ ਹੋਏ ਵੱਖ-ਵੱਖ ਭਾਰ ਵਰਗ ਦੇ ਮੁਕਾਬਲਿਆਂ ’ਚ ਹਿੱਸਾ ਲਿਆ।ਜਿੰਨਾਂ ਚੋਂ 13 ਖਿਡਾਰੀਆਂ ਨੇ ਤਗਮੇ ਪ੍ਰਾਪਤ ਕੀਤੇ ਹਨ ਅਤੇ 8 ਖਿਡਾਰੀਆਂ ਦੀ ਚੋਣ ਰਾਜ ਪੱਧਰੀ ਮੁਕਾਬਲਿਆਂ ਲਈ ਕੀਤੀ ਗਈ ਹੈ।
ਇਸ ਚੈਂਪੀਅਨਸ਼ਿਪ ਵਿੱਚ ਗੁਰਪ੍ਰੀਤ ਸਿੰਘ (30 ਕਿੱਲੋ), ਸਹਿਜ਼ਪ੍ਰੀਤ ਸਿੰਘ (40 ਕਿੱਲੋ), ਰਾਜਵੀਰ ਸਿੰਘ (56 ਕਿੱਲੋ), ਗੁਰਪ੍ਰੀਤ ਸਿੰਘ (63 ਕਿੱਲੋ), ਗੁਰਪ੍ਰੀਤ ਸਿੰਘ (63 ਕਿੱਲੋ), ਮਨਜਿੰਦਰ ਕੌਰ (63 ਕਿੱਲੋ) ਅਤੇ ਪ੍ਰਿੰਅਕਾ ਰਾਣੀ (78 ਕਿੱਲੋ) ਨੇ ਸੋਨੇ ਦੇ ਤਗਮੇ ਪ੍ਰਾਪਤ ਕੀਤੇ ਹਨ।ਜਸ਼ਨਪ੍ਰੀਤ ਸਿੰਘ (25 ਕਿੱਲੋ) ਅਤੇ ਮਨਵੀਰ ਸਿੰਘ (30 ਕਿੱਲੋ) ਨੇ ਚਾਂਦੀ ਅਤੇ ਗੁਰਜੋਤ ਸਿੰਘ (30 ਕਿੱਲੋ), ਅੰਮ੍ਰਿਤਪਾਲ ਸਿੰਘ (35 ਕਿੱਲੋ) ਅਤੇ ਦੇਵਿੰਦਰ ਸਿੰਘ (40 ਕਿੱਲੋ) ਨੇ ਕਾਂਸੀ ਦੇ ਤਗਮੇ ਪ੍ਰਾਪਤ ਕੀਤੇ ਹਨ।
ਖਿਡਾਰੀਆ ਦੀ ਇਸ ਪ੍ਰਾਪਤੀ ’ਤੇ ਪਿੰਡ ਵਾਸੀਆਂ ਨੇ ਕੋਚ ਦੀ ਸ਼ਲਾਘਾ ਕੀਤੀ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media