Saturday, June 13, 2026

ਮਹਾਤਮਾ ਗਾਂਧੀ ਦੇ 152ਵੇਂ ਜਨਮ ਦਿਨ ਸਬੰਧੀ ਵਿਚ ਵਿਸ਼ੇਸ਼ ਭਾਸ਼ਣ

ਅੰਮ੍ਰਿਤਸਰ, 1 ਅਕਤੂਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਸਟਰੀ ਸੇਵਾ ਸਕੀਮ (ਐਨ.ਐਨ.ਐਸ) ਯੂਨਿਟ-2 ਵੱਲੋਂ ਮਹਾਤਮਾ ਗਾਂਧੀ ਦੇ 152ਵੇਂ ਜਨਮਦਿਨ ਦੇ ਸਬੰਧ ਵਿਚ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ।ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀ ਹਾਜ਼ਰ ਸਨ।
                    `ਸ਼ਾਂਤੀ ਦੇ ਦੂਤ- ਗਾਂਧੀ` ਵਿਸ਼ੇ `ਤੇ ਇਹ ਭਾਸ਼ਣ ਦਿੰਦਿਆਂ ਰਾਸਟਰੀ ਸੇਵਾ ਸਕੀਮ (ਐਨ.ਐਨ.ਐਸ) ਯੂਨਿਟ-2 ਅਤੇ ਸਕੂਲ ਆਫ ਸੋਸ਼ਲ ਸਾਇੰਸਜ਼ ਦੇ ਮੁਖੀ ਪ੍ਰੋ. ਰਾਜੇਸ਼ ਕੁਮਾਰ ਨੇ ਮਹਾਤਮਾ ਗਾਂਧੀ ਵਿਚ ਸ਼ਾਂਤੀ ਅਤੇ ਅਹਿੰਸਾ ਦੀ ਵਿਚਾਰਧਾਰਾ ਬਾਰੇ ਜਾਗਰੂਕ ਕਰਦਿਆਂ ਸੂਚਨਾ ਭਰਪੂਰ ਨੁਕਤਿਆਂ ਨਾਲ ਸਾਂਝ ਪੁਆਈ।ਉਨ੍ਹਾਂ ਸਮਾਜ ਵਿੱਚ ਸੰਤੁਲਨ ਤੇ ਸ਼ਾਂਤੀ ਬਣਾਈ ਰੱਖਣ ਲਈ ਗਾਂਧੀ ਜੀ ਦੀਆਂ ਸਿਖਿਆਵਾਂ ਉਪਰ ਚੱਲਣ ਬਾਰੇ ਦੱਸਦਿਆਂ ਉਨ੍ਹਾਂ ਦੇ ਜੀਵਨ ਬਾਰੇ ਵੀ ਦੱਸਿਆ।
ਇਕ ਸੌ ਤੋਂ ਵੱਧ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿਚ ਭਾਗ ਲੈਂਦਿਆਂ ਕੈਂਪਸ ਨੂੰ ਹਰਾ-ਭਰਾ ਤੇ ਸਾਫ ਸੁਥਰਾ ਰੱਖਣ ਦੀਆਂ ਗਤੀਵਿਧੀਆਂ ਵਿਚ ਭਾਗ ਲੈਣ ਲਈ ਪ੍ਰਣ ਕੀਤਾ।ਇਸ ਉਪਰੰਤ ਵਿਦਿਆਰਥੀਆਂ ਵੱਲੋਂ ਆਪਸੀ ਦੂਰੀ ਅਤੇ ਮਾਸਕ ਦੀ ਵਰਤੋਂ ਕਰਦਿਆਂ ਕੈਂਪਸ ਵਿਚ ਵਿਸ਼ੇਸ਼ ਮਾਰਚ ਦਾ ਆਯੋਜਨ ਕੀਤਾ ਗਿਆ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …