Sunday, May 31, 2026

ਬਲਵਿੰਦਰ ਸਿੰਘ ਬੰਬ ਨੂੰ ਲੋਪੋਂ ਜ਼ੋਨ ਦਾ ਕੋਆਰਡੀਨੇਟਰ ਲਗਾਇਆ

ਸਮਰਾਲਾ, 2 ਅਕਤੂਬਰ (ਇੰਦਰਜੀਤ ਸਿੰਘ ਕੰਗ) – ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਪਰਮਜੀਤ ਸਿੰਘ ਢਿਲੋਂ ਨੇ ਬਲਵਿੰਦਰ ਸਿੰਘ ਬੰਬ ਨੂੰ ਲੋਪੋਂ ਜ਼ੋਨ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੋਆਰਡੀਨੇਟਰ ਨਿਯੁੱਕਤ ਕਰਕੇ ਵੱਡੀ ਜਿੰਮੇਵਾਰੀ ਸੌਂਪੀ ਹੈ।ਪਰਮਜੀਤ ਢਿਲੋਂ ਨੇ ਕਿਹਾ ਕਿ 2022 ਦੀਆਂ ਚੋਣਾਂ ਨੂੰ ਫਤਿਹ ਕਰਨ ਲਈ ਬੰਬ ਵਰਗੇ ਮਿਹਨਤੀ ਅਤੇ ਹੋਣਹਾਰ ਆਗੂਆਂ ਦੀ ਸ਼ਖ਼ਤ ਲੋੜ ਹੈ ਅਤੇ ਉਹਨਾਂ ਨੂੰ ਇਹ ਪੱਕਾ ਵਿਸ਼ਵਾਸ ਹੈ ਕਿ ਬੰਬ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨ ਲਈ ਵੱਡਾ ਯੋਗਦਾਨ ਪਾਉਣਗੇ।ਬਲਵਿੰਦਰ ਬੰਬ ਨੇ ਭਰੋਸਾ ਦਿਵਾਇਆ ਕਿ ਉਹ ਆਪਣੇ ਸਾਥੀਆਂ ਨਾਲ ਅਕਾਲੀ ਦਲ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਲੋਪੋਂ ਜ਼ੋਨ ਦੇ ਘਰ ਘਰ ਤੱਕ ਪੁੱਜਦਾ ਕਰਕੇ ਚੋਣ ਮੁਹਿੰਮ ਨੂੰ ਪ੍ਰਚੰਡ ਅਤੇ ਵਿਰੋਧੀ ਪਾਰਟੀਆਂ ਦੇ ਝੂਠੇ ਲਾਰਿਆਂ ਨੂੰ ਵੀ ਲੋਕਾਂ ਦੀ ਕਚਹਿਰੀ ਵਿੱਚ ਲਿਜਾ ਕੇ ਉਨਾਂ ਦਾ ਪਰਦਾਫਾਸ਼ ਕਰਨਗੇ।
                 ਇਸ ਮੌਕੇ ਸੀਨੀ. ਅਕਾਲੀ ਆਗੂ ਰਜਿੰਦਰ ਸਿੰਘ ਢਿੱਲੋਂ, ਗੁਰਦੇਵ ਸਿੰਘ ਪੀ.ਆਰ.ਓ, ਜਸਮੇਲ ਸਿੰਘ ਬੌਂਦਲੀ, ਪਰਵਿੰਦਰ ਸਿੰਘ ਬੱਲੀ, ਅੰਮ੍ਰਿਤਪਾਲ ਸਿੰਘ ਲੱਧੜਾਂ, ਦਲਵੀਰ ਸਿੰਘ ਕੰਗ ਅਤੇ ਬਿੱਲੂ ਭੰਗਲਾਂ ਆਦਿ ਹਾਜ਼ਰ ਸਨ।

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …