ਪ੍ਰੈਸ ਕਲੱਬ ਲਈ 10 ਲੱਖ ਰੁਪਏ ਦੇਣ ਦਾ ਵੀ ਕੀਤਾ ਐਲਾਨ
ਅੰਮ੍ਰਿਤਸਰ, 3 ਅਕਤੂਬਰ (ਸੁਖਬੀਰ ਸਿੰਘ) – ਤਕਰੀਬਨ 30 ਸਾਲਾਂ ਦੀ ਲੰਮੀ ਜੱਦੋਜ਼ਹਿਦ ਤੋਂ ਬਾਅਦ ਅੰਮ੍ਰਿਤਸਰ ਜਿਲ੍ਹੇ ਦੇ ਪੱਤਰਕਾਰਾਂ ਨੂੰ ਅੱਜ ਨਿਊ ਅੰਮ੍ਰਿਤਸਰ
ਸਥਿਤ ਪ੍ਰੈਸ ਕਲੱਬ ਦੀਆਂ ਚਾਬੀਆਂ ਮਿਲ ਗਈਆਂ ਹਨ।ਉਪ ਮੁੱਖ ਮੰਤਰੀ ਓ.ਪੀ ਸੋਨੀ ਨੇ ਹਾਲ ਹੀ ਵਿੱਚ ਚੁਣੀ ਗਈ ਪ੍ਰੈਸ ਕਲੱਬ ਆਫ ਅੰਮ੍ਰਿਤਸਰ ਦੇ ਅਹੁੱਦੇਦਾਰਾਂ ਨੂੰ ਇਹ ਚਾਬੀਆਂ ਅੱਜ ਸੌਂਪੀਆਂ ਗਈਆਂ।ਉਨਾਂ ਕਿਹਾ ਕਿ ਉਹ ਸਮਝਦੁ ਹਨ ਕਿ ਪੱਤਰਕਾਰਾਂ ਨੂੰ ਅੱਜ ਉਨਾਂ ਦਾ ਆਪਣਾ ਘਰ ਤੇ ਦਫਤਰ ਦੋਵੇਂ ਮਿਲੇ ਹਨ।ਜਿਥੇ ਉਹ ਆਪਣਾ ਕੰਮ ਕਰ ਸਕਦੇ ਹਨ।ਸੋਨੀ ਨੇ ਕਿਹਾ ਕਿ ਪੱਤਰਕਾਰਾਂ ਦਾ ਫਰਜ਼ ਹੈ ਕਿ ਉਹ ਜਿਥੇ ਸਰਕਾਰੀ ਪ੍ਰਬੰਧ ਦੀਆਂ ਖਾਮੀਆਂ ਸਾਹਮਣੇ ਲਿਆਉਣ, ਉਥੇ ਸਰਕਾਰ ਵਲੋਂ ਲੋਕਾਂ ਲਈ ਸ਼ੁਰੂ ਕੀਤੀਆਂ ਵੱਖ-ਵੱਖ ਯੋਜਨਾਵਾਂ ਦਾ ਪ੍ਰਚਾਰ-ਪ੍ਰਸਾਰ ਵੀ ਕਰਨ, ਤਾਂ ਕਿ ਇਹ ਸਕੀਮਾਂ ਤੋਂ ਲੋੜਵੰਦ ਲੋਕ ਲਾਭ ਲੈ ਸਕਣ।ਉਨਾਂ ਅੰਮ੍ਰਿਤਸਰ ਜਿਲ੍ਹੇ ਦੇ ਸਮੁੱਚੇ ਪੱਤਰਕਾਰਾਂ ਨੂੰ ਇਸ ਪ੍ਰੈਸ ਕਲੱਬ ਦੇ ਬਤੌਰ ਮੈਂਬਰ ਵਧਾਈ ਦਿੰਦੇ ਕਿਹਾ ਕਿ ਉਨਾਂ ਦੀ ਕੋਸ਼ਿਸ਼ ਹੋਵੇਗੀ ਕਿ ਉਨਾਂ ਦਾ ਕਲੱਬ ਤਰੱਕੀ ਕਰੇ ਅਤੇ ਕੋਈ ਵੀ ਆਦਮੀ ਆਪਣੀ ਗੱਲ ਉਨਾਂ ਰਾਹੀਂ ਲੋਕਾਂ ਨਾਲ ਸਾਂਝੀ ਕਰ ਸਕੇ।ਉਨਾਂ ਪ੍ਰੈਸ ਕਲੱਬ ਦੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪ੍ਰੈਸ ਕਲੱਬ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਸੰਸਥਾ ਦੇ ਪ੍ਰਧਾਨ ਰਾਜੇਸ਼ ਗਿੱਲ ਨੇ ਪ੍ਰੈਸ ਕਲੱਬ ਦੀ ਇਮਾਰਤ ਸੌਂਪਣ ਲਈ ਸੋਨੀ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਾ ਧੰਨਵਾਦ ਕਰਦੇ ਕਿਹਾ ਕਿ ਤੁਹਾਡੇ ਸਦਕਾ ਹੀ ਇਹ ਸੰਭਵ ਹੋ ਸਕਿਆ ਹੈ।ਉਨਾਂ ਅੰਮ੍ਰਿਤਸਰ ਦੀ ਸਮੁੱਚੀ ਪ੍ਰੈਸ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।
ਇਸ ਮੌਕੇ ਵਧੀਕ ਕਮਿਸ਼ਨਰ ਸੰਦੀਪ ਰਿਸ਼ੀ, ਵਿਕਾਸ ਸੋਨੀ, ਐਕਸੀਅਨ ਇੰਦਰਜੀਤ ਸਿੰਘ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
Punjab Post Daily Online Newspaper & Print Media