Wednesday, April 22, 2026

ਉਪ ਮੁੱਖ ਮੰਤਰੀ ਬਣਨ ‘ਤੇ ਸੋਨੀ ਵਲੋਂ ਕੇਂਦਰੀ ਹਲਕੇ ਦਾ ਤੂਫਾਨੀ ਦੋਰਾ

ਵੱਖ-ਵੱਖ ਸੰਸਥਾਵਾਂ ਨੂੰ ਮਾਲੀ ਸਹਾਇਤਾ ਦੇ ਚੈਕ ਕੀਤੇ ਭੇਟ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ) – ਕਾਂਗਰਸ ਸਰਕਾਰ ਨੇ ਚੋਣਾਂ ਦੋਰਾਨ ਜੋ ਵੀ ਵਾਅਦੇ ਕੀਤੇ ਸਨ, ਉਨਾਂ ਵਿਚੋਂ 90 ਫੀਸਦੀ ਦੇ ਕਰੀਬ ਵਾਅਦੇ ਪੂਰੇ ਕਰ ਲਏ ਹਨ ਅਤੇ ਬਾਕੀ ਦੇ ਰਹਿੰਦੇ ਵਾਅਦੇ ਵੀ ਜ਼ਲਦ ਮੁਕੰਮਲ ਕਰ ਲਏ ਜਾਣਗੇ।ਲੋਕਾਂ ਨੂੰ ਮਿਆਰੀ ਸਿਹਤ, ਸਿੱਖਿਆ, ਲੋੜਵੰਦਾਂ ਦੀ ਪੈਨਸ਼ਨ ਵਿੱਚ ਵਾਧਾ ਕਰਨਾ, ਸ਼ਗਨ ਸਕੀਮ ਵਿੱਚ ਵਾਧਾ, 300 ਯੂਨਿਟ ਤੱਕ ਬਿਜਲੀ ਮੁੁਫਤ ਮੁਹੱਈਆ ਕਰਵਾਉਣਾ ਅਤੇ ਰਾਜ ਦੇ ਵਿਕਾਸ ਲਈ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ‘ਚ ਅਸੀਂ ਸਫਲ ਰਹੇ ਹਾਂ।
                 ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਓਮ ਪ੍ਰਕਾਸ਼ ਸੋਨੀ ਨੇ ਉਪ ਮੁੱਖ ਮੰਤਰੀ ਪੰਜਾਬ ਬਣਨ ਤੋ ਬਾਅਦ ਪਹਿਲੀ ਵਾਰ ਆਪਣੇ ਕੇਂਦਰੀ ਵਿਧਾਨ ਸਭਾ ਹਲਕੇ ਦਾ ਤੂਫਾਨੀ ਦੌਰਾ ਕਰਨ ਉਪਰੰਤ ਕੀਤਾ।ਸਭ ਤੋਂ ਪਹਿਲਾਂ ਸੋਨੀ ਵਾਰਡ ਨੰ: 61 ਕਟੜਾ ਕਰਮ ਸਿੰਘ ਵਿਖੇ ਨਵੀ ਸੜਕ ਤੇ ਸਥਿਤ ਡੇਰਾ ਬਾਬਾ ਭੋਲਾ ਸਿੰਘ ਦੇ ਗੁਰਦੁਆਰੇ ‘ਚ ਨਤਮਸਤਕ ਹੋਏ, ਜਿਥੇ ਕਮੇਟੀ ਨੇ ਉਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਸੋਨੀ ਨੇ ਕਿਹਾ ਕਿ ਗੁਰੂ ਰਾਮਦਾਸ ਜੀ ਦੀ ਬਦੌਲਤ ਹੀ ਉਨਾਂ ਨੂੰ ਇਸ ਸ਼ਹਿਰ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।ਉਨਾਂ ਨੇ ਗੁਰਦੁਆਰਾ ਕਮੇਟੀ ਨੂੰ 5 ਲੱਖ ਰੁਪਏ ਅਤੇ ਕਟੜਾ ਕਰਮ ਸਿੰਘ ਸਥਿਤ ਰਾਜਾ ਹਰੀ ਸਿੰਘ ਟਰੱਸਟ ਨੂੰ 1 ਲੱਖ ਰੁਪਏ ਦਾ ਚੈਕ ਵੀ ਭੇਂਟ ਕੀਤਾ।
                   ਇਸ ਉਪਰੰਤ ਸੋਨੀ ਨੇ ਵਾਰਡ ਨੰ: 61 ਦਾ ਦੋਰਾ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਨੰੂ ਸੁਣੀਆਂ।ਵਾਰਡ ਨੰ: 68 ਵਿਖੇ ਸਥਿਤ ਇੰਦਰਾ ਕਾਲੋਨੀ ਦਰ ਦੌਰੇ ਸਮੇਂ ਲੋਕਾਂ ਢੋਲ ਵਜਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
                  ਸੋਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵਲੋਂ ਜੋ ਜਿਮੇਵਾਰੀ ਉਨਾਂ ਨੂੰ ਸੌਂਪੀ ਗਈ ਹੈ, ਉਸ ਨੂੰ ਉਹ ਬਾਖੂਬੀ ਨਿਭਾਉਣਗੇ।ਜਿੰਨਾਂ ਲੋਕਾਂ ਦੇ ਨੀਲੇ ਕਾਰਡ ਬਣਨ ਤੋਂ ਰਹਿ ਗਏ ਹਨ, ੳਹ ਜ਼ਲਦੀ ਹੀ ਇਸ ਵਾਰਡ ਵਿੱਚ ਕੈਂਪ ਲਗਾ ਕੇ ਬਣਾਏ ਜਾਣਗੇ।ਉਨਾਂ ਕਿਹਾ ਕਿ ਸਰਕਾਰ ਨੇ 2 ਕਿਲੋਵਾਟ ਲੋਡ ਤੱਕ ਦੇ ਲੋੜਵੰਦ ਲੋਕਾਂ ਦੇ ਬਿਜ਼ਲੀ ਬਿਲ ਦੇ ਸਾਰੇ ਬਕਾਏ ਮੁਆਫ ਕਰ ਦਿੱਤੇ ਹਨ ਅਤੇ ਜਿੰਨ੍ਹਾਂ ਲੋਕਾਂ ਦੇ ਬਿਜਲੀ ਦੇ ਮੀਟਰ ਕੱਟੇ ਗਏ ਹਨ, ਉਨਾਂ ਦੇ ਮੀਟਰ ਵੀ ਬਿਨਾਂ ਫੀਸ ਸਰਕਾਰ ਲਗਾ ਕੇ ਦੇਵੇਗੀ।ਸੋਨੀ ਨੇ ਗੁਰੂ ਰਵੀਦਾਸ ਮੰਦਰ ਕਮੇਟੀ ਨੂੰ 4 ਲੱਖ ਰੁਪਏ ਦਾ ਚੈਕ ਵੀ ਭੇਂਟ ਕੀਤਾ। ਇਸ ਉਪਰੰਤ ਸ਼੍ਰੀ ਸੋਨੀ ਨੇ ਵਾਰਡ ਨੰ: 49 ਵਿਖੇ ਸਥਿਤ ਬੰਬੇ ਵਾਲਾ ਖੂਹ ਸੈਨ ਭਗਤ ਧਰਮਸ਼ਾਲਾ ਮੰਦਰ ਵਿਖੇ ਪੁੱਜੇ, ਜਿਥੇ ਮੰਦਰ ਕਮੇਟੀ ਵਲੋ ਸੋਨੀ ਨੂੰ ਸਨਮਾਨਿਤ ਕੀਤਾ ਗਿਆ।ਉਨਾਂ ਨੇ ਸੋਨੀ ਨੇ ਸੈਨ ਭਗਤ ਧਰਮਸ਼ਾਲਾ ਕਮੇਟੀ ਨੂੰ 2 ਲੱਖ ਰੁਪਏ ਦਾ ਚੈਕ ਵੀ ਭੇਂਟ ਕੀਤਾ।
                    ਇਸ ਮੌਕੇ ਚੇਅਰਮੈਨ ਮਹੇਸ਼ ਖੰਨਾ, ਐਸ.ਡੀ.ਐਮ ਅਰਸ਼ਦੀਪ ਸਿੰਘ, ਕੌੌਂਸਲਰ ਵਿਕਾਸ ਸੋਨੀ, ਕੌਂਸਲਰ ਤਾਹਿਰ ਸ਼ਾਹ, ਗੁਰਦੇਵ ਸਿੰਘ ਦਾਰਾ, ਸਰਬਜੀਤ ਸਿੰਘ ਲਾਟੀ, ਸੁਨੀਲ ਕਾਉਂਟੀ, ਏ.ਸੀ.ਪੀ ਹਰਜੀਤ ਸਿੰਘ, ਵਿਵੇਕ ਸ਼ਰਮਾ, ਕਸ਼ਿਸ਼ ਸ਼ਰਮਾ, ਰਾਜੂ, ਅਸ਼ੋਕ ਕੁਮਾਰ, ਅਸ਼ਵਨੀ ਕੁਮਾਰ, ਕੇਸ਼ਵ ਕੁਮਾਰ, ਗੁਲਸ਼ਨ ਕੁਮਾਰ, ਸਲਿਲ ਕੁਮਾਰ, ਲਖਨ ਕੁਮਾਰ, ਸੰਨੀ, ਰਮਨ ਬਾਬਾ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕਾ ਵਾਸੀ ਹਾਜ਼ਰ ਸਨ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …