ਪੰਜਾਬ ਦੀ ਸਿੱਖਿਆ ਦੇ ਤਾਨਾਸ਼ਾਹੀ ਭਰੇ ਕਾਲ਼ੇ ਦੌਰ ਦਾ ਅੰਤ
ਅੰਮ੍ਰਿਤਸਰ, 7 ਅਕਤੂਬਰ (ਸੁਖਬੀਰ ਸਿੰਘ) – ਸੁਖਬੀਰ ਸਿੰਘ ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਮੰਤਰੀਆਂ ਅਤੇ ਵਿਧਾਇਕਾਂ ਦੀ ਵੀ ਇੱਕ ਨਾ ਮੰਨਣ ਵਾਲ਼ੇ ਅਤੇ
ਵਿਭਾਗ ਨੂੰ ਤਾਨਾਸ਼ਾਹੀ ਤਰੀਕੇ ਨਾਲ਼ ਚਲਾਉਣ ਵਾਲ਼ੇ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਤੋਂ ਲਾਂਭੇ ਕਰ ਦਿੱਤਾ ਹੈ।ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਗ਼ਲਤ ਫੈਸਲਿਆਂ ਮੂਹਰੇ ਡਟ ਕੇ ਖੜ੍ਹਨ ਵਾਲ਼ੀ ਪੰਜਾਬ ਦੇ ਅਧਿਆਪਕਾਂ ਦੀ ਸੰਘਰਸ਼ਸ਼ੀਲ ਜਥੇਬੰਦੀ “ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ (ਡੀ.ਟੀ.ਐਫ਼)” ਨੇ ਇਸ ਨੂੰ ਪੰਜਾਬ ਦੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਦੀ ਜਿੱਤ ਕਰਾਰ ਦਿੱਤਾ ਹੈ।ਆਪਣੇ ਵਿਚਾਰ ਪ੍ਰਗਟ ਕਰਦਿਆਂ ਡੀ.ਟੀ.ਐਫ਼ ਦੇ ਸੂਬਾ ਪ੍ਰਧਾਨ ਵਿਕਰਮ ਦੇਵ, ਜਨਰਲ ਸਕੱਤਰ ਮੁਕੇਸ਼ ਗੁਜਰਾਤੀ, ਸੂਬਾ ਵਿੱਤ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ ਨੇ ਕਿਹਾ ਹੈ ਕਿ ਸਿੱਖਿਆ ਸਕੱੱਤਰ ਕ੍ਰਿਸ਼ਨ ਕੁਮਾਰ ਨੇ ਸਿੱਖਿਆ ਵਰਗੇ ਇੱਕ ਬਹੁਤ ਹੀ ਪਵਿੱਤਰ, ਉੱਚੇ-ਸੁੱਚੇ ਅਤੇ ਸ਼ਾਂਤ ਵਿਭਾਗ ਵਿੱਚ ਆਪਣੇ ਕਾਰਜ਼ਕਾਲ ਦੌਰਾਨ ਹਫੜਾ-ਦਫੜੀ ਅਤੇ ਅਸ਼ਾਂਤੀ ਦਾ ਮਾਹੌਲ ਬਣਾਈ ਰੱਖਿਆ ਅਤੇ ਇੱਕ ਨਿਰੰਤਰ ਚੱਲਦੀ ਆ ਰਹੀ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਨੂੰ ਪ੍ਰਾਜੈਕਟਾਂ ਦੀ ਗ਼ੁਲਾਮ ਬਣਾ ਕੇ ਸਿੱਖਿਆ ਵਿਭਾਗ ਨੂੰ ਸਿਰਫ਼ ਅੰਕੜਿਆਂ ਦੀ ਖੇਡ ਤੱਕ ਸੀਮਿਤ ਕਰ ਦਿੱਤਾ।ਉਨਾਂ ਕਿਹਾ ਕਿ ਪੰਜਾਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵਲੋਂ “ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਭਜਾਓ, ਸਿੱਖਿਆ ਵਿਭਾਗ ਬਚਾਓ” ਮੁਹਿੰਮ ਚਲਾ ਕੇ ਪੰਜਾਬ ਭਰ ਵਿੱਚ ਇਸ ਦੇ ਪੁਤਲੇ ਫੂਕੇ ਜਾ ਰਹੇ ਸਨ।ਅਧਿਆਪਕ ਆਗੂਆਂ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਆਪਣੇ ਕਾਰਜਕਾਲ ਦੌਰਾਨ ਦੌਰਾਨ ਅਭਿਆਸ-ਪੁਸਤਕਾਂ ਦੀ ਛਪਵਾਈ, ਸਿਖਲਾਈ ਸੈਮੀਨਾਰਾਂ ਅਤੇ ਅਨੇਕਾਂ ਹੋਰ ਤਰ੍ਹਾਂ ਦੇ ਖ਼ਰਚਿਆਂ ਦੀ ਜਾਂਚ ਮਾਨਯੋਗ ਹਾਈ ਕੋਰਟ ਦੇ ਜੱਜਾਂ ਤੋਂ ਕਰਵਾਈ ਜਾਵੇ।
ਇਸ ਮੌਕੇ ਡੀ.ਐਮ.ਐਫ ਪੰਜਾਬ ਦੇ ਸੂਬਾਈ ਪ੍ਰਧਾਨ ਜਰਮਨਜੀਤ ਸਿੰਘ, ਗੁਰਬਿੰਦਰ ਸਿੰਘ ਖਹਿਰਾ, ਚਰਨਜੀਤ ਸਿੰਘ ਰਾਜਧਾਨ, ਸੁਖਰਾਜ ਸਿੰਘ ਸਰਕਾਰੀਆ, ਹਰਜਾਪ ਸਿੰਘ ਬੱਲ, ਗੁਰਦੇਵ ਸਿੰਘ, ਰਾਜੇਸ਼ ਕੁਮਾਰ ਪਰਾਸ਼ਰ, ਪਰਮਿੰਦਰ ਸਿੰਘ ਰਾਜਾਸਾਂਸੀ, ਕੁਲਦੀਪ ਸਿੰਘ ਤੋਲਾਨੰਗਲ, ਅਮਰਜੀਤ ਸਿੰਘ ਭੱਲਾ, ਅਮਰਜੀਤ ਸਿੰਘ ਵੇਰਕਾ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ ਜੱਬੋਵਾਲ, ਡਾ. ਗੁਰਦਿਆਲ ਸਿੰਘ, ਵਿਪਨ ਰਿਖੀ, ਰਾਜਵਿੰਦਰ ਸਿੰਘ ਚਿਮਨੀ, ਸੁਖਦੇਵ ਸਿੰਘ, ਵਿਸ਼ਾਲ ਕਪੂਰ, ਵਿਕਾਸ ਚੌਹਾਨ, ਵਿਸ਼ਾਲ ਚੌਹਾਨ, ਚਰਨਜੀਤ ਸਿੰਘ ਵਿਛੋਆ, ਕੇਵਲ ਸਿੰਘ, ਸ਼ਮਸ਼ੇਰ ਸਿੰਘ, ਦਿਲਬਾਗ ਸਿੰਘ, ਸੁਖਵਿੰਦਰ ਸਿੰਘ, ਨਿਰਮਲ ਸਿੰਘ, ਨਰਿੰਦਰ ਮੱਲੀਆਂ, ਕਿਰਨਦੀਪ ਸਿੰਘ ਆਦਿ ਸ਼ਾਮਿਲ ਰਹੇ।ਅਧਿਆਪਕ ਆਗੂਆਂ ਨੇ ਵੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਬਦਲੀ ਦਾ ਸਿਹਰਾ ਪੰਜਾਬ ਦੇ ਅਧਿਆਪਕ ਸੰਘਰਸ਼ ਸਿਰ ਬੰਨ੍ਹਿਆ।
Punjab Post Daily Online Newspaper & Print Media