ਸੰਤੋਖ਼ ਸਿੰਘ ਦਮੋਦਰ ਉਪ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਵਿਸ਼ੇਸ ਤੌਰ ਤੇ ਪਹੁੰਚ

ਬਟਾਲਾ, 13 ਨਵੰਬਰ (ਨਰਿੰਦਰ ਬਰਨਾਲ) – ਅੱਜ ਇੱਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਲੀਵਾਲ ਵਿਖੇ ਨਹਿਰੂ ਯੂਵਾ ਕੇਂਦਰ ਗੁਰਦਾਸਪੁਰ ਦੇ ਜ਼ਿਲ੍ਹਾ ਕੋਆਰਡੀਨੇਟਰ ਬਿਕਰਮ ਸਿੰਘ ਗਿੱਲ ਅਤੇ ਮਾਨਯੋਗ ਸ੍ਰੀ ਅਭਿਨਵ ਤ੍ਰਿਖ਼ਾ ਆਈ.ਏ.ਐਸ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ ਵਿਭਾਗ ਦੇ ਸਹਿਯੋਗ ਨਾਲ ਬਾਬਾ ਦੀਪ ਸਿੰਘ ਸ਼ੋਸਲ ਵੈਲਫੇਅਰ ਸੋਸਾਇਟੀ ਵੱਲੋਂ ਪ੍ਰਧਾਨ ਵਜਿੰਦਰ ਦੀ ਹਾਜ਼ਰੀ ਵਿੱਚ ਭਰੂਣ ਹੱਤਿਆ ਸਬੰਧੀ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਪਿੰਡ ਦੀ ਪੰਚਾਇਤ, ਯੂਥ ਕਲੱਬ, ਆਂਗਣਵਾੜੀ ਵਰਕਰ, ਆਸ਼ਾ ਵਰਕਰ, ਪੀ.ਟੀ.ਏ ਕਮੇਟੀ, ਰਮਸਾ ਕਮੇਟੀ ਅਤੇ ਸਕੂਲ ਦੇ ਸਹਿਯੋਗ ਨਾਲ ਸੈਮੀਨਾਰ ਅਤੇ ਜਾਗਰੂਕਤਾ ਰੈਲੀ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਸਰਕਾਰ ਵੱਲੋਂ ਬਣਾਏ ਗਏ ਪੀ.ਐਨ.ਡੀ.ਟੀ.ਐਕਟ ਬਾਰੇ ਦੱਸਿਆ ਗਿਆ ਕਿ ਭਰੂਣ ਹੱਤਿਆ ਕਰਨਾ ਜਾਂ ਕਰਵਾਉਣਾ ਜਾਂ ਇਸ ਬਾਰੇ ਉਕਸਾਉਣਾ ਇੱਕ ਕਾਨੂੰਨੀ ਜ਼ੁਰਮ ਹੈ।
ਇਸ ਮੌਕੇ ਬੋਲਦਿਆਂ ਗੁਰਵਿੰਦਰ ਸਿੰਘ ਪੰਨੂੰ ਚੇਅਰਮੈਨ ਰਮਸਾ ਕਮੇਟੀ ਨੇ ਕਿਹਾ ਕਿ ਸਮਾਜ ਵਿੱਚ ਨਰੋਈਆਂ, ਨੈਤਿਕ ਕਦਰਾਂ, ਕੀਮਤਾਂ ਦੀ ਸਿਰਜਨਾ ਅਤੇ ਸਮਾਜਿਕ ਬੁਰਾਈਆਂ ਅਤੇ ਮਾਦਾ ਭਰੂਣ ਹੱਤਿਆ ਖਿਲਾਫ਼ ਜੋ ਮੁਹਿੰਮ ਨਹਿਰੂ ਯੂਵਾ ਕੇਂਦਰ ਵੱਲੋਂ ਚਲਾਈ ਜਾ ਰਹੀ ਹੈ, ਉਹ ਇੱਕ ਮਹਾਨ ਕਾਰਜ਼ ਹੈ ਅਤੇ ਸਾਨੂੰ ਵੱਧ ਚੜ੍ਹ ਕੇ ਇਸ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਇਸ ਸਮੇਂ ਮਹਿੰਦਰ ਪਾਲ ਸਿੰਘ ਪ੍ਰਧਾਨ ਪੀ.ਟੀ.ਏ ਕਮੇਟੀ ਨੇ ਕਿਹਾ ਕਿ ਅਸੀਂ ਭØਰੂਣ ਹੱਤਿਆ ਕਰਕੇ ਪਾਪ ਦੇ ਭਾਗੀਦਾਰੀ ਬਣ ਕੇ ਅਕਾਲ ਪੁਰਖ਼ ਦੀ ਬਣਾਈ ਕਾਇਨਾਤ ਨਾਲ ਖਿਲਵਾੜ ਕਰ ਰਹੇ ਹਾਂ ਜਿਸ ਦਾ ਨਤੀਜ਼ਾ ਸਾਨੂੰ ਖੁਦ ਨੂੰ ਭੁਗਤਣਾ ਪਵੇਗਾ। ਲੈਕ.ਮੈਡਮ ਪ੍ਰੋਮਿਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਧਰਤੀ ਤੋਂ ਲੜਕੀਆਂ ਦੀ ਜਨਸੰਖਿਆ ਇਸੇ ਤਰ੍ਹਾ ਘਟਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਸੰਸਾਰ ਵਿੱਚ ਅਰਾਜਕਤਾ ਫੈਲ ਜਾਵੇਗੀ। ਇਸ ਮੌਕੇ ਮੁੱਖ ਮਹਿਮਾਨ ਸੰਤੋਖ ਸਿੰਘ ਦਮੋਦਰ ਉਪ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਨੂੰ ਲੜਕੀਆਂ ਪ੍ਰਤੀ ਵਿਤਕਰੇ ਭਰੇ ਸੋਚ ਨੂੰ ਤਿਆਗ ਕੇ ਉਸਾਰੂ ਸੋਚ ਰੱਖਣੀ ਚਾਹੀਦੀ ਹੈ ਕਿਉਂਕਿ ਲੜਕੀਆਂ ਵੀ ਲੜਕਿਆਂ ਨਾਲੋਂ ਕਿਸੇ ਗੱਲੋਂ ਵੀ ਘੱਟ ਨਹੀਂ ਹਨ।
ਸਕੂਲ ਪ੍ਰਿੰਸੀਪਲ ਜਗਦੇਵ ਰਾਜ ਚੌਧਰੀ ਨੇ ਅੰਤ ਵਿੱਚ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਇਸ ਸੈਮੀਨਾਰ ਤੋਂ ਸਹੀ ਸੇਧ ਲੈਣ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਸਕੂਲ ਵਿਦਿਆਰਥੀਆਂ ਵੱਲੋਂ ਆਏ ਮਹਿਮਾਨਾਂ ਅਤੇ ਅਧਿਆਪਕਾਂ ਦੀ ਅਗਵਾਈ ਹੇਠ ਜਾਗਰੂਕਤਾ ਰੈਲੀ ਵੀ ਕੱਢੀ ਗਈ। ਇਸ ਸੈਮੀਨਾਰ ਵਿੱਚ ਸੰਤੋਖ ਸਿੰਘ ਦਮੋਦਰ ਉਪ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ, ਐਸ.ਐਚ.ਓ ਅਲੀਵਾਲ ਜਸਵੰਤ ਸਿੰਘ, ਗੁਰਵਿੰਦਰ ਸਿੰਘ ਪੰਨੂੰ ਚੇਅਰਮੈਨ ਰਮਸਾ, ਮਹਿੰਦਰ ਪਾਲ ਸਿੰਘ ਪ੍ਰਧਾਨ ਪੀ.ਏ.ਏ, ਪ੍ਰਿੰਸੀਪਲ ਜਗਦੇਵ ਰਾਜ ਚੌਧਰੀ, ਰਘਬੀਰ ਸਿੰਘ, ਕਸ਼ਮੀਰ ਸਿੰਘ, ਪਵਨ ਕੁਮਾਰ, ਲੈਕ.ਮੈਡਮ ਪ੍ਰੋਮਿਲਾ, ਗੁਰਦੀਪ ਸਿੰਘ, ਗੌਰਵ ਕੁਮਾਰ, ਗੁਰਵੀਨ ਕੌਰ ਸਮੇਤ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
Punjab Post Daily Online Newspaper & Print Media