Thursday, March 12, 2026

ਬੇਰੁਜ਼ਗਾਰਾਂ ਦੀ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ

ਹੁਣ 17 ਨੂੰ ਘੇਰਨਗੇ ਮੁੱਖ ਮੰਤਰੀ ਦੀ ਕੋਠੀ

ਸੰਗਰੂਰ, 14 ਅਕਤੂਬਰ (ਜਗਸੀਰ ਲੌਂਗੋਵਾਲ ) – ਸਥਾਨਕ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ‘ਤੇ ਬੈਠੇ ਮੁਨੀਸ਼ ਨੂੰ 53 ਦਿਨ ਹੋ ਚੁੱਕੇ ਹਨ ਜੋ ਕਿ ਮਾਸਟਰ ਕੇਡਰ ਦੀ ਭਰਤੀ ਖਾਸ ਕਰਕੇ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਵੱਡੀ ਗਿਣਤੀ ‘ਚ ਅਸਾਮੀਆਂ ਦੀ ਮੰਗ ਲੈ ਕੇ ਬੈਠਾ ਹੋਇਆ ਹੈ।ਦੂਜੇ ਪਾਸੇ ਭਾਵੇਂ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦਾ ਗੇਟ ਤਾਂ ਖੁੱਲ੍ਹ ਗਿਆ ਹੈ।ਪਰ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਦੇ ਗੇਟ ਅੱਗੇ ਟੈਟ ਪਾਸ ਬੇਰੁਜ਼ਗਾਰ ਬੀ.ਐਡ ਅਧਿਆਪਕਾਂ ਵਲੋਂ 3 ਤੋਂ 5 ਅਕਤੂਬਰ ਤੱਕ ਮੋਰਿੰਡਾ ਵਿਖੇ ਪੱਕਾ ਮੋਰਚਾ ਲਗਾ ਕੇ ਕੋਠੀ ਨੂੰ ਜਾਂਦਾ ਰਸਤਾ ਬੰਦ ਕੀਤਾ ਗਿਆ ਸੀ।ਜਿਸ `ਤੇ ਚੱਲਦਿਆਂ ਪਹਿਲਾਂ 5 ਅਕਤੂਬਰ ਅਤੇ ਮੁੜ 12 ਅਕਤੂਬਰ ਨੂੰ ਨਵੇਂ ਸਿੱਖਿਆ ਮੰਤਰੀ ਪ੍ਰਗਟ ਸਿੰਘ ਨਾਲ ਬੇਰੁਜ਼ਗਾਰਾਂ ਦੀ ਪੈਨਲ ਮੀਟਿੰਗ ਹੋਈ।ਇਸ ਸਬੰਧੀ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਭਾਵੇਂ ਪਿੱਛਲੇ ਸਾਢੇ ਚਾਰ ਸਾਲ ਤੋਂ ਮੀਟਿੰਗਾਂ ਬੇਸਿੱਟਾ ਰਹਿੰਦੀਆਂ ਆ ਰਹੀਆਂ ਹਨ।ਪਰ ਨਵੇਂ ਸਿੱਖਿਆ ਮੰਤਰੀ ਨੇ ਦੋਵਾਂ ਮੀਟਿੰਗਾਂ ਵਿੱਚ ਵਧੀਆ ਹੁੰਗਾਰਾ ਭਰਿਆ ਹੈ।ਉਹਨਾਂ ਦੱਸਿਆ ਕਿ 12 ਅਕਤੂਬਰ ਦੀ ਮੀਟਿੰਗ ਵਿੱਚ ਵਿਭਾਗ ਦੇ ਅਧਿਕਾਰੀਆਂ, ਸਿੱਖਿਆ ਸਕੱਤਰ ਦੀ ਹਾਜ਼ਰੀ ਵਿੱਚ ਸਿੱਖਿਆ ਮੰਤਰੀ ਨੇ 31 ਮਾਰਚ 2022 ਤੱਕ ਖਾਲੀ ਹੋਣ ਵਾਲੀਆਂ ਸਾਰੀਆਂ ਅਸਾਮੀਆਂ ਨੂੰ ਭਰਨ ਦਾ ਭਰੋਸਾ ਦਿੱੱਤਾ ਹੈ।ਪਰ ਬੇਰੁਜ਼ਗਾਰ ਇਸ ਨੂੰ ਸਿਆਸੀ ਸਟੰਟ ਵਜੋਂ ਵੀ ਵੇਖਦੇ ਹਨ।ਇਸ ਲਈ ਹੁਣ 15 ਅਕਤੂਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਅੱਗੇ ਕੀਤੀ ਜਾਣ ਵਾਲੀ ਵੰਗਾਰ ਰੈਲੀ ਅਤੇ ਪੱਕਾ ਮੋਰਚਾ 17 ਅਕਤੂਬਰ ਤੱਕ ਭਰਤੀ ਦਾ ਇਸ਼ਤਿਹਾਰ ਉਡੀਕਣ ਮਗਰੋਂ 17 ਅਕਤੂਬਰ ਨੂੰ ਮੁੜ ਮੋਰਿੰਡਾ ਵਿਖੇ ਲਗਾਇਆ ਜਾਵੇਗਾ।
               ਉਹਨਾਂ ਖਦਸ਼ਾ ਜ਼ਾੁਹਰ ਕੀਤਾ ਕਿ ਨਵੇਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੀ ਜੋੜੀ ਵੀ ਪੰਜਾਬ ਦੇ ਬੇਰੁਜ਼ਗਾਰ ਅਧਿਆਪਕਾਂ ਨੂੰ ਟਾਲ ਮਟੋਲ ਕਰਕੇ ਸਮਾਂ ਟਪਾਉਣ ਦੀ ਤਾਕ ਵਿੱਚ ਹੈ।ਉਧਰ ਪਟਿਆਲਾ ਦੇ ਡਾਂਗਾਂ ਵਾਲੇ ਚੌਕ ਵਾਂਗ ਮੋਰਿੰਡਾ ਦਾ ਢੋਲਣ ਮਾਜਰਾ ਚੌਂਕ ਵੀ ਜ਼ਬਰ ਢਾਹੁਣ ਵਾਲਾ ਚੌਂਕ ਬਣ ਚੁੱਕਾ ਹੈ।ਜਿਥੇ 3 ਅਤੇ 5 ਅਕਤੂਬਰ ਨੂੰ ਬੇਰੁਜ਼ਗਾਰ ਬੀ.ਐਡ ਅਧਿਆਪਕਾਂ ਉਪਰ ਅਤੇ 12 ਅਕਤੂਬਰ ਨੂੰ ਕਿਰਤੀ ਵਰਗ ਉਪਰ ਭਿਆਨਕ ਲਾਠੀਚਾਰਜ਼ ਕੀਤਾ ਗਿਆ ਹੈ।ਉਨਾਂ ਚੰਨੀ ਸਰਕਾਰ ਦੇ ਬੇਰੁਜ਼ਗਾਰ ਅਤੇ ਮਜ਼ਦੂਰ ਵਿਰੋਧੀ ਕਿਰਦਾਰ ਦੀ ਸਖ਼ਤ ਆਲੋਚਨਾ ਕੀਤੀ।
            ਇਸ ਮੌਕੇ ਸੰਦੀਪ ਸਿੰਘ ਗਿੱਲ, ਬਲਰਾਜ ਸਿੰਘ ਫਰੀਦਕੋਟ, ਸੁਖਜੀਤ ਸਿੰਘ ਹਰੀਕੇ, ਸੰਦੀਪ ਕੌਰ ਅਤੇ ਜਸਵਿੰਦਰ ਕੌਰ ਦੋਵੇਂ ਸ਼ਰਪੁਰ, ਰਾਜਬੀਰ ਕੌਰ ਦੇਹਲਾ ਆਦਿ ਹਾਜ਼ਰ ਸਨ ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …