Thursday, March 12, 2026

10 ਸਾਲਾ ਨੀਰਵ ਗਾਬਾ ਨੇ ਬਾਖੂਬੀ ਨਿਭਾਇਆ ਬਾਲ ਹਨੂਮਾਨ ਦਾ ਕਿਰਦਾਰ

ਰਾਮ ਲੀਲਾ ਦੇ ਮੰਚ ਰਾਹੀਂ ਛੋਟੇ ਛੋਟੇ ਬੱਚਿਆਂ ਨੂੰ ਮਿਲਦਾ ਹੈ ਹੁਨਰ ਦਿਖਾਉਣ ਦਾ ਮੌਕਾ – ਨਰੇਸ਼ ਗਾਬਾ

ਸੰਗਰੂਰ, 14 ਅਕਤੂਬਰ (ਜਗਸੀਰ ਲੌਂਗੋਵਾਲ) – ਮਹਾਰਾਜਾ ਰਣਜੀਤ ਸਿੰਘ ਮਾਰਕੀਟ ਸੰਗਰੂਰ ਵਿੱਚ ਸ਼੍ਰੀ ਰਾਮ ਲੀਲਾ ਕਮੇਟੀ ਸ਼ੇਖੂਪੁਰਾ ਵਲੋਂ ਪ੍ਰਧਾਨ ਨਰੇਸ਼ ਗਾਬਾ ਦੀ ਅਗਵਾਈ ਹੇਠ ਚੱਲ ਰਹੀ ਰਾਮ ਲੀਲਾ ਵਿੱਚ ਬੀਤੀ ਰਾਤ ਲੰਕਾ ਦਹਿਨ ਦਾ ਮੰਚਨ ਕੀਤਾ ਗਿਆ।ਜਿਸ ਵਿੱਚ 10 ਸਾਲ ਦੇ ਨੀਰਵ ਗਾਬਾ ਨੇ ਬਾਲ ਹਨੁਮਾਨ ਦਾ ਕਿਰਦਾਰ ਬਾਖੂਬੀ ਨਿਭਾਇਆ।ਅਸ਼ੋਕ ਵਾਟਿਕਾ ਦੇ ਫਲਾਂ ਦੇ ਬਾਗ ਵਿੱਚ ਜਦੋਂ ਬਾਲ ਹਨੁਮਾਨ ਦੇ ਕਿਰਦਾਰ ਵਿੱਚ ਉਹ ਆਏ ਤਾਂ ਪੰਡਾਲ ਵਿੱਚ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੇ ਨਾਅਰੇ ਗੂੰਜ਼ ਉਠੇ।ਝਮ ਝਮ ਨਾਚੇ ਵੀਰ ਹਨੂਮਾਨਾ ਭਜਨ ਦੇ ਚੱਲਦਿਆਂ ਹੀ ਸਾਰਾ ਪੰਡਾਲ ਰਾਮ ਦੇ ਰੰਗ ਵਿੱਚ ਰੰਗ ਗਿਆ।ਨਗਰ ਸੁਧਾਰ ਟਰੱਸਟ ਸੰਗਰੂਰ ਦੇ ਚੇਅਰਮੈਨ ਨਰੇਸ਼ ਗਾਬਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰਾਮ ਲੀਲਾ ਦਾ ਮੰਚਨ ਕਰਨ ਨਾਲ ਜਿੇ ਆਉਣ ਵਾਲੀ ਪੀੜੀ ਨੂੰ ਸੰਸਕ੍ਰਿਤੀ ਤੋਂ ਜਾਣੂ ਕਰਵਾਇਆ ਜਾਂਦਾ ਹੈ, ਉਥੇ ਹੀ ਛੋਟੇ ਛੋਟੇ ਨੀਰਵ ਗਾਬਾ ਵਰਗੇ ਬੱਚਿਆਂ ਨੂੰ ਰਾਮ ਲੀਲਾ ਦੇ ਮੰਚ ‘ਤੇ ਆਪਣਾ ਹੁਨਰ ਦਿਖਾਉਣ ਦਾ ਮੌਕਾ ਵੀ ਮਿਲਦਾ ਹੈ।ਜਿਕਰਯੋਗ ਕਿ ਨੀਰਵ ਗਾਥਾ ਪਿਛਲੇ 2 ਸਾਲਾਂ ਤੋਂ ਬਾਲ ਹਨੁਮਾਨ ਦਾ ਕਿਰਦਾਰ ਨਿਭਾਅ ਰਿਹਾ ਹੈ।
             ਕਮੇਟੀ ਦੇ ਸਰਪ੍ਰਸਤ ਰਾਜ ਕੁਮਾਰ ਅਰੋੜਾ, ਮੰਚ ਸੰਚਾਲਕ ਹਰੀ ਓਮ ਜ਼ਿੰਦਲ ਅਤੇ ਚੇਅਰਮੈਨ ਪ੍ਰਕਾਸ਼ ਚੰਦ ਕਾਲਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਓ.ਪੀ ਅਰੋੜਾ, ਨੱਥੂ ਲਾਲ ਢੀਗਰਾ ਗੋਬਿੰਦਰ ਸ਼ਮਾ ਨੇ ਆਰਤੀ ਕਰਕੇ ਭਗਵਾਨ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਲਿਅ।ਇਸ ਰਾਮ ਲੀਲਾ ਵਿੱਚ ਡਾਇਰੈਕਟਰ ਰਮੇਸ਼ ਕੁਮਾਰ ਖੇਤਰਪਾਲ, ਕੁਲਦੀਪ ਦਹਿਰਾਨ, ਬਾਲ ਕ੍ਰਿਸ਼਼ਨ, ਭੀਮ ਸੈਨ ਮਹਿਤਾ, ਜੋਤੀ ਗਾਬਾ, ਵਿੱਕੀ ਨਾਗਪਾਲ ਪਿਛਲੇ ਕਈ ਸਾਲਾਂ ਤੋਂ ਸੇਵਾ ਕਰ ਰਹੇ ਹਨ।
               ਅੱਜ ਦੀ ਲੀਲਾ ਦੌਰਾਨ ਮੇਘਨਾਥ ਦਾ ਰੋਲ ਕੇ.ਬੀ ਜਿੰਦਲ, ਅਕਸ਼ੇ ਕੁਮਾਰ ਦਾ ਰੋਲ ਰਜਤ ਨਾਗਪਾਲ ਹਨੁਮਾਨ ਦਾ ਰੋਲ ਕਮਲ ਸੇਠ, ਰਾਵਣ ਦਾ ਰੋਲ ਜਿਮੀ ਖੇਤਰਪਾਲ, ਭਗਵਾਨ ਸ਼੍ਰੀ ਰਾਮ ਦਾ ਰੋਲ ਪ੍ਰਿੰਸ ਖੇਤਰਪਾਲ, ਲਛਮਣ ਦਾ ਰੋਲ ਦੀਪਕ ਗਾਬਾ, ਸੀਤਾ ਮਾਤਾ ਦਾ ਰੋਲ ਰਮਨ ਕਾਂਤ ਨੇ ਬਾਖੂਬੀ ਨਿਭਾਇਆ ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …