ਅੰਮ੍ਰਿਤਸਰ, 15 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਦੇ ਨਵਨਿਯੁੱਕਤ ਡੀ.ਜੀ.ਪੀ ਇਕਬਾਲਪ੍ਰੀਤ ਸਿੰਘ ਸਹੋਤਾ ਆਪਣੀ ਧਰਮ ਪਤਨੀ ਸਮੇਤ ਸਵੇਰੇ ਤੜਕੇ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰਦਵਾਰਾ ਸ਼ਹੀਦਾਂ ਸਾਹਿਬ ਨਤਮਸਤਕ ਹੋਏ।ਉਨਾਂ ਨੇ ਗੁਰੂ ਘਰ ਸੀਸ ਨਿਵਾ ਕੇ ਸ਼ੁਕਰਾਨਾ ਕੀਤਾ।ਉਨਾਂ ਦੇ ਨਾਲ ਇਸ ਸਮੇਂ ਮੌਜ਼ੂਦ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਕੌਂਸਲਰ ਨੇ ਕਿਹਾ ਕਿ ਪੰਜਾਬ ਦੀ ਵੱਡੀ ਜਿੰਮੇਵਾਰੀ ਮਿਲਣ ਉਪਰੰਤ ਬਿਨਾਂ ਕਿਸੇ ਅਧਿਕਾਰੀ ਨੂੰ ਸੂਚਿਤ ਕਰਨ ਅਤੇ ਇਕ ਨਿਮਾਣੇ ਜਿਹੇ ਸਿੱਖ ਵਜੋਂ ਗੁਰੂ ਘਰ ਪਹੁੰਚਣਾ ਡੀ.ਜੀ.ਪੀ ਸਹੋਤਾ ਦੀ ਗੁਰੂ ਘਰ ਪ੍ਰਤੀ ਸ਼਼ਰਧਾ ਅਤੇ ਪੰਜਾਬ ਦੇ ਆਮ ਲੋਕਾਂ ਨਾਲ ਪਿਆਰ ਦਾ ਪ੍ਰਤੀਕ ਹੈ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media