ਕਰਮਚਾਰੀਆਂ ਨੂੰ ਕੀਤੇ ਕੰਮਾਂ ਦੇ ਆਧਾਰ ‘ਤੇ ਵੋਟ ਪਾਉਣ ਦੀ ਅਪੀਲ – ਹਰਵਿੰਦਰ, ਭਾਰਦਵਾਜ
ਅੰਮ੍ਰਿਤਸਰ, 15 ਅਕਤੂਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੀਆਂ ਸਾਲ 2021-22 ਦੀਆਂ ਚੋਣਾਂ
ਲਈ ਪਿਛਲੀ ਵਾਰ ਜਿੱਤੇ “ਡੈਮੋਕਰੇਟਿਕ ਇੰਪਲਾਇਜ਼ ਫਰੰਟ” ਦੀ ਟੀਮ ਵਲੋਂ ਮੈਡਮ ਹਰਵਿੰਦਰ ਕੌਰ ਪ੍ਰਧਾਨ, ਸਕੱਤਰ ਰਜ਼ਨੀਸ਼ ਭਾਰਦਵਾਜ ਅਤੇ ਜਗੀਰ ਸਿੰਘ ਕਨਵੀਨਰ ਦੀ ਸਰਪ੍ਰਸਤੀ ਹੇਠ ਸਾਰੀ ਟੀਮ ਨੇ ਰਿਟਰਨਿੰਗ ਅਫਸਰ ਪ੍ਰੋ. (ਡਾ.) ਸਤਨਾਮ ਸਿੰਘ ਦਿਉਲ ਮੁਖੀ ਪੋਲੀਟੀਕਲ ਸਾਇੰਸ ਵਿਭਾਗ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਵਾਏ।ਵੱਡੀ ਗਿਣਤੀ ‘ਚ ਯੂਨੀਵਰਸਿਟੀ ਕਰਮਚਾਰੀ ਹਾਜ਼ਰ ਸਨ, ਜਿਨ੍ਹਾਂ ਨੇ ਆਉਣ ਵਾਲੀ 27.10.2021 ਦਿਨ ਬੁੱਧਵਾਰ ਨੂੰ ਡੈਮੋਕਰੇਟਿਕ ਇੰਪਲਾਈਜ਼ ਫਰੰਟ ਦੀ ਟੀਮ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਉਨ੍ਹਾਂ ਦੇ ਚੋਣ ਚਿੰਨ੍ਹ “ਗੁਲਾਬ ਦੇ ਫੁੱਲ” ਤੇ ਹੀ ਮੋਹਰਾਂ ਲਗਾ ਕੇ ਉਨ੍ਹਾਂ ਨੂੰ ਕਾਮਯਾਬ ਕਰਨਗੇ।
ਸ਼ਕੱਤਰ ਰਜ਼ਨੀਸ਼ ਭਾਰਦਵਾਜ ਨੇ ਕਿਹਾ ਕਿ ਉਨ੍ਹਾਂ ਦੇ ਫਰੰਟ ਵਲੋਂ ਇਸ ਸਾਲ ਵੀ ਪ੍ਰਧਾਨ ਦੇ ਅਹੁੱਦੇ ਲਈ ਸ੍ਰੀਮਤੀ ਹਰਵਿੰਦਰ ਕੌਰ, ਸੀਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ, ਮੀਤ ਪ੍ਰਧਾਨ ਸੁਖਵੰਤ ਸਿੰਘ, ਸਕੱਤਰ ਰਜ਼ਨੀਸ਼ ਭਾਰਦਵਾਜ, ਸੰਯੁਕਤ ਸਕੱਤਰ ਕੰਵਲਜੀਤ ਕੁਮਾਰ, ਸਕੱਤਰ ਪਬਲਿਕ ਰਿਲੇਸ਼ਨ ਲਈ ਡਾ. ਸੁਖਵਿੰਦਰ ਸਿੰਘ ਬਰਾੜ, ਖਜ਼ਾਨਚੀ ਦੇ ਅਹੁੱਦੇ ਲਈ ਗੁਰਪ੍ਰੀਤ ਸਿੰਘ ਅਤੇ ਕਾਰਜਕਾਰਨੀ ਮੈਂਬਰ ਵਜੋਂ ਸ੍ਰੀਮਤੀ ਹਰਦੀਪ ਕੌਰ, ਸਰਬਜੀਤ ਕੌਰ, ਕੁਲਜਿੰਦਰ ਸਿੰਘ ਬੱਲ, ਜਿਲੇ੍ਹ ਸਿੰਘ, ਰੂਪ ਚੰਦ, ਮੋਹਨਦੀਪ ਸਿੰਘ, ਮਨਜਿੰਦਰ ਸਿੰਘ, ਕਰਨ ਕਲਿਆਣੀ, ਸਤਵੰਤ ਸਿੰਘ ਬਰਾੜ ਅਤੇ ਆਤਮਾ ਰਾਮ ਦੇ ਨਾਮਜ਼ਦਗੀ ਫਾਰਮ ਦਾਖਲ ਕਰਵਾਏ ਹਨ।
ਰਜ਼ਨੀਸ਼ ਭਾਰਦਵਾਜ ਨੇ ਕਿਹਾ ਕਿ ਉਹ ਅਗਾਮੀ ਹੋਣ ਵਾਲੀਆਂ ਚੌਣਾਂ ਪਿਛਲੇ ਸਾਲ ਕੀਤੇ ਰਿਕਾਰਡ ਤੋੜ ਕੰਮਾਂ ਦੇ ਆਧਾਰ ‘ਤੇ ਲੜਨਗੇ ਅਤੇ ਦੁਬਾਰਾ ਜਿੱਤ ਜ਼ਰੂਰ ਦਰਜ਼ ਕਰਾਉਣਗੇ।ਉਨ੍ਹਾਂ ਨੇ ਕਿਹਾ ਕਿ ਡੈਮੋਕਰੇਟਿਕ ਇੰਪਲਾਇਜ਼ ਫਰੰਟ ਵਲੋਂ ਚੋਣ ਮੈਨੀਫੈਸਟੋ ਸੋਮਵਾਰ ਨੂੰ ਜਾਰੀ ਕੀਤਾ ਜਾਵੇਗਾ।ਉਨ੍ਹਾਂ ਨੇ ਯੀਨੀਵਰਸਿਟੀ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਟੀਮ ਨੂੰ ਭਾਰੀ ਗਿਣਤੀ ‘ਚ ਮੱਤਦਾਨ ਕਰਕੇ ਜਿੱਤ ਦਿਵਾਉਣ ।
Punjab Post Daily Online Newspaper & Print Media