Thursday, March 26, 2026

ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਨੇ ਕਰਵਾਇਆ ‘ਇੰਟਰਕਾਲਜ ਮੈਥ ਫ਼ੈਸਟ 2021’

ਅੰਮ੍ਰਿਤਸਰ, 15 ਅਕਤੂਬਰ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ‘ਇੰਟਰਕਾਲਜ ਮੈਥ ਫੈਸਟ2021’ ਦਾ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਫੈਸਟੀਵਲ ’ਚ 25 ਕਾਲਜਾਂ ਦੇ ਲਗਭਗ 300 ਵਿਦਿਆਰਥੀਆਂ ਨੇ ਹਿੱਸਾ ਲਿਆ।
ਆਪਣੇ ਸੰਬੋਧਨ ’ਚ ਵੱਖ-ਵੱਖ ਕਾਲਜਾਂ ਤੋਂ ਆਏ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ‘ਜੀ ਆਇਆ’ ਆਖਦਿਆਂ ਡਾ. ਮਹਿਲ ਸਿੰਘ ਨੇ ਕਿਹਾ ਕਿ ਇਹੋ ਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਗਣਿਤ ਵਿਭਾਗ ਦੇ ਮੁੱਖੀਆਂ ਅਤੇ ਸਮੁੱਚੇ ਸਟਾਫ਼ ਦੀ ਅਜਿਹੇ ਮੈਥ ਫ਼ੈਸਟ ਕਰਵਾਉਣ ’ਤੇ ਸ਼ਲਾਘਾ ਕੀਤੀ ।
             ਮੈਥ ਫੈਸਟ ’ਚ ਪੋਸਟਰ ਮੇਕਿੰਗ, ਡਿਬੇਟ, ਡੈਕਲਾਮੇਸ਼ਨ ਮੈਥੇਮੈਟੀਕਲ ਰੰਗੋਲੀ ਅਤੇ ਕੁਵਿੱਜ਼ ਮੁਕਾਬਲਿਆਂ ਲਈ ਜੱਜ ਦੀ ਭੂਮਿਕਾ ਪ੍ਰੋ: ਅਸ਼ੀਸ਼ ਅਰੋੜਾ, ਮੁੱਖੀ ਗਣਿਤ ਵਿਭਾਗ, ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਕਪੂਰਥਲਾ ਨੇ ਨਿਭਾਈ ਅਤੇ ਰਾਜਵਿੰਦਰ ਕੌਰ, ਡੀ.ਸੀ ਸਟੇਟ ਟੈਕਸਿਸ ਅੰਮ੍ਰਿਤਸਰ ਮੁੱਖ ਮਹਿਮਾਨ ਵਜੋਂ ਪੁੱਜੇ।
               ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਰਾਜਵਿੰਦਰ ਕੌਰ ਤੇ ਡਾ. ਮਹਿਲ ਸਿੰਘ ਨੇ ਸਾਂਝੇ ਤੌਰ ’ਤੇ ਟਰਾਫ਼ੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ।ਉਨ੍ਹਾਂ ਨਾਲ ਵਿਭਾਗ ਮੁੱਖੀ ਪ੍ਰੋ: ਰਾਜਿੰਦਰਪਾਲ ਕੌਰ ਵੀ ਸ਼ਾਮਿਲ ਸਨ।
                  ਇਸ ਮੌਕੇ ਰਾਜਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਆਪਣੀ ਸਖਸ਼ੀਅਤ ਉਸਾਰੀ ਲਈ ਵੱਖ-ਵੱਖ ਮੁਕਾਬਲਿਆਂ ’ਚ ਹਿੱਸਾ ਲੈਣ ਲਈ ਕਿਹਾ।ਪ੍ਰੋ: ਰਾਜਿੰਦਰਪਾਲ ਕੌਰ ਨੇ ਪ੍ਰਿੰਸੀਪਲ, ਮੁੱਖ ਮਹਿਮਾਨ ਅਤੇ ਸਮੂਹ ਭਾਗੀਦਾਰ ਵਿਦਿਆਰਥੀਆਂ ਅਤੇ ਉਨ੍ਹਾਂ ਨਾਲ ਆਏ ਅਧਿਆਪਕਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਰਜਿਸਟਰਾਰ ਪ੍ਰੋ: ਦਵਿੰਦਰ ਸਿੰਘ, ਡਾ. ਹਰਵਿੰਦਰ ਕੌਰ, ਪ੍ਰੋ: ਸੁਰਜੀਤ ਕੌਰ, ਪ੍ਰੋ: ਮਹਿਤਾਬ ਕੌਰ, ਪ੍ਰੋ: ਸੰਜੀਤਅੰਮ੍ਰਿਤਾ ਕੌਰ, ਪ੍ਰੋ: ਨਵਯੋਧ ਸਿੰਘ, ਆਂਚਲ ਸ਼ਰਮਾ, ਡਾ. ਗਗਨਦੀਪ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਸੀ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …