Sunday, June 14, 2026

ਨਗਰ ਕੋਂਸਲ ਜੰਡਿਆਲਾ ਗੁਰੂ ਦੇ ਸਾਬਕਾ ਪ੍ਰਧਾਨ ਰਵਿੰਦਰਪਾਲ ਕੁੱਕੂ ਨੂੰ ਸਦਮਾ – ਛੋਟੇ ਭਰਾ ਦੀ ਮੌਤ

PPN1311201418

ਜੰਡਿਆਲਾ ਗੁਰੂ, 13 ਨਵੰਬਰ (ਹਰਿੰਦਰਪਾਲ ਸਿੰਘ) – ਨਗਰ ਕੋਂਸਲ ਜੰਡਿਆਲਾ ਗੁਰੂ ਦੇ ਸਾਬਕਾ ਪ੍ਰਧਾਨ ਰਵਿੰਦਰਪਾਲ ਕੁੱਕੂ ਦੇ ਛੋਟੇ ਭਰਾ ਦੀ ਕੱਲ੍ਹ ਦਿਲ ਦੇ ਦੋਰੇ ਨਾਲ ਮੌਤ ਦੀ ਖਬਰ ਸੁਣਕੇ ਸਾਰੇ ਪਾਸੇ ਸੋਗ ਦੀ ਲਹਿਰ ਚਲ ਪਈ।ਮ੍ਰਿਤਕ ਰਾਕੇਸ਼ ਸ਼ਰਮਾ ‘ਕੇਸ਼ੀ’ ਦਿੱਲੀ ਵਿਚ ਆਪਣਾ ਕਾਰੋਬਾਰ ਕਰਦੇ ਸਨ।ਉਹ ਆਪਣੇ ਪਿੱਛੇ 2 ਲੜਕੇ ਅਤੇ ਵਿਧਵਾ ਪਤਨੀ ਛੱਡ ਗਏ ਹਨ।  ਕਲ੍ਹ ਦੇਰ ਰਾਤ ਉਹਨਾਂ ਦੀ ਮ੍ਰਿਤਕ ਦੇਹ ਸੜਕੀ ਰਸਤੇ ਜੰਡਿਆਲਾ ਗੁਰੂ ਪਹੁੰਚ ਗਈ। ਅੱਜ ਸਵੇਰੇ 11 ਵਜੇ ਉਹਨਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅੰਤਿਮ ਸੰਸਕਾਰ ਤੋਂ ਪਹਿਲਾ ਜੰਡਿਆਲਾ ਗੁਰੂ ਦੇ ਲਗਭਗ ਬਾਜ਼ਾਰ ਬੰਦ ਸਨ।ਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਾਰੀਆ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆ ਦੇ ਆਗੂਆ ਤੋਂ ਇਲਾਵਾ ਭਾਰੀ ਗਿਣਤੀ ਵਿਚ ਲੋਕ ਸ਼ਮਸ਼ਾਨ ਘਾਟ ਪਹੁੰਚੇ ਹੋਏ ਸਨ।

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …

Leave a Reply