Sunday, June 14, 2026

ਪੰਜਾਬ ਵਿੱਚ ਨਸ਼ਿਆਂ ਖਿਲਾਫ ਯੂਥ ਅਕਾਲੀ ਵਰਕਰ ਪੁਲਿਸ ਨੁੰ ਸਹਿਯੋਗ ਦੇਣ ਲਈ ਤਿਆਰ- ਸੋਨੂੰ ਜੰਡਿਆਲਾ

PPN1311201419

ਜੰਡਿਆਲਾ ਗੁਰੂ, 13 ਨਵੰਬਰ (ਹਰਿੰਦਰਪਾਲ ਸਿੰਘ) –  ਪੰਜਾਬ ਵਿਚ ਨਸ਼ੇ ਦੇ ਖਿਲਾਫ ਕਿਸੇ ਕਿਸਮ ਦੇ ਵੀ ਕੰਮ ਲਈ ਯੂਥ ਅਕਾਲੀ ਵਰਕਰ ਪੁਲਿਸ ਨੁੰ ਹਰ ਤਰਾਂ ਦਾ ਸਹਿਯੋਗ ਦੇਣ ਲਈ ਤਿਆਰ ਹਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸੋਨੂੰ ਜੰਡਿਆਲਾ ਜਿਲ੍ਹਾ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਿਹਾਤੀ ਐਸ.ਸੀ/ ਬੀ.ਸੀ ਵਿੰਗ ਨੇ ਆਈ.ਜੀ ਬਾਰਡਰ ਰੇਂਜ ਈਸ਼ਵਰ ਚੰਦਰ ਨਾਲ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਕੋਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਪੰਜਾਬ ਵਿਚੋਂ ਨਸ਼ੇ ਦੇ ਕੋਹੜ ਨੂੰ ਖਤਮ ਕੀਤਾ ਜਾਵੇਗਾ ਅਤੇ ਖੁਸ਼ਹਾਲ ਪੰਜਾਬ ਦੀ ਸਿਰਜਨਾ ਕੀਤੀ ਜਾਵੇਗੀ।
ਇਸ ਤੋਂ ਪਹਿਲਾ ਵੀ ਸੁਖਬੀਰ ਸਿੰਘ ਬਾਦਲ ਵਲੋਂ ਨੋਜਵਾਨਾਂ ਨੂੰ ਨਸ਼ੇ ਦੀ ਦਲਦਲ ਤੋਂ ਦੂਰ ਕਰਨ ਲਈ ਖੇਡਾਂ ਨੂੰ ਉਤਸਾਹਿਤ ਕੀਤਾ ਜਾ ਰਿਹਾ ਹੈ ਅਤੇ ਜੇਤੂ ਖਿਡਾਰੀਆ ਨੂੰ ਨਕਦ ਇਨਾਮ ਦਿੱਤੇ ਜਾ ਰਹੇ ਹਨ।ਸੋਨੂੰ ਜੰਡਿਆਲਾ ਨੇ ਕਿਹਾ ਕਿ ਅੰਮ੍ਰਿਤਸਰ ਦਿਹਾਤੀ ਜਿਲੇ ਦੇ ਨਾਲ ਨਾਲ ਉਹਨਾ ਦੇ ਅਪਨੇ ਇਲਾਕੇ ਜੰਡਿਆਲਾ ਗੁਰੂ ਵਿਚੋਂ ਵੀ ਨਸ਼ੇ ਦੇ ਸੋਦਾਗਰਾਂ ਨੂੰ ਨੱਥ ਪਾਉਣ ਵਿਚ ਪੁਲਿਸ ਨੁੰ ਪੂਰਾ-ਪੂਰਾ ਸਹਿਯੋਗ ਦਿੱਤਾ ਜਾਵੇਗਾ।ਇਸ ਮੋਕੇ ਉਹਨਾ ਦੇ ਨਾਲ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ, ਗੁਰਵਿੰਦਰ ਸਿੰਘ ਸਿੱਖ ਯੂਥ ਵੈਲਫੇਅਰ ਸੋਸਾਇਟੀ, ਡੀ.ਆਈ.ਜੀ ਏ.ਕੇ ਮਿੱਤਲ, ਐਸ.ਐਸ.ਪੀ ਦਿਹਾਤੀ ਜਸਦੀਪ ਸਿੰਘ, ਮਨੋਹਰ ਲਾਲ ਐਸ.ਪੀ, ਹਰਿੰਦਰਪਾਲ ਸਿੰਘ ਸ਼ਿਵ ਸੈਨਾ ਪ੍ਰਧਾਨ, ਮਦਨ ਮੋਹਨ ਵਾਲਮੀਕੀ ਕ੍ਰਾਂਤੀ ਸੈਨਾ ਆਦਿ ਹਾਜ਼ਿਰ ਸਨ।

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …

Leave a Reply