ਕਾਨਫਰੰਸ ਦੌਰਾਨ 65 ਵਿਦਿਆਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 17 ਅਕਤਬਰ (ਸੁਖਬੀਰ ਸਿੰਘ) – ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਅਤੇ ਨੈਸ਼ਨਲ ਐਸੋਸੀਏਸ਼ਨ ਆਫ ਪੈਲੀਏਟਿਵ ਕੇਅਰ
ਫਾਰ ਆਇਊਸ਼ ਐਂਡ ਇੰਟੀਗ੍ਰੇਟਿਵ ਮੈਡੀਸਨ (ਨੈਪਕੈਮ) ਨੇ ਮਿਲ ਕੇ ਵਰਲਡ ਹੋਸਪਾਈਸ ਐਂਡ ਪੈਲੀਏਟਿਵ ਡੇਅ ਮੌਕੇ “ਲੀਵ ਨੋ-ਵਨ ਬਿਹਾਇੰਡ” ਵਿਸ਼ੇ ਨਾਲ ਪੈਲੀਏਟਿਵ ਕੇਅਰ ਕਾਨਫਰੰਸ ਦਾ ਆਯੋਜਨ ਕੀਤਾ ਗਿਆ।
ਕਾਨਫਰੰਸ ਦਾ ਉਦਘਾਟਨ ਡਾ. ਬਲਜੀਤ ਕੌਰ, ਅਸਿਸਟੈਟ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਕੀਤਾ।ਉਨ੍ਹਾਂ ਨੇ ਡਾਕਟਰਾਂ ਅਤੇ ਵਿਦਿਆਰਥਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਕਸ਼ੇ ਕਦਮਾਂ ‘ਤੇ ਚੱਲਦਿਆਂ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਆ।
ਡਾ. ਕੈਥਰੀਨ ਪੀਟਸ ਸੀਨੀਅਰ ਐਡਵੋਕੇਸੀ ਡਾਇਰੈਕਟਰ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਹੋਸਪਿਕ ਐਂਡ ਪੈਲੀਏਟਿਵ ਕੇਅਰ ਯੂ.ਐਸ.ਏ ਅਤੇ ਡਾ. ਗ੍ਰੀਗੋਰੀਓ ਜੂਨੇਗਾ ਅਸਿਸਟੈਟ ਪ੍ਰੋਫੈਸਰ ਪੀਡੀਐਟ੍ਰਿਕ ਵਿਭਾਗ ਮੈਕਮਾਸਟਰ ਯੂਨੀਵਰਸਿਟੀ ਕੈਨੇਡਾ ਨੇ ਖਾਸ ਤੌਰ ‘ਤੇ ਬੋਲਦਿਆ ਕਿਹਾ ਕਿ ਪੈਲੀਏਟਿਕ ਕੇਅਰ ਬਾਰੇ ਜਿਆਦਾ ਲੋਕ ਅੰਜ਼ਾਨ ਹਨ। ਜਿਸ ਕਾਰਨ ਮਰੀਜ਼ ਅਤੇ ਮਰੀਜ਼ ਦੀ ਦੇਖਭਾਲ ਕਰਨ ਵਾਲੇ ਲੋਕਾਂ ਨੂੰ ਬਿਮਾਰੀ ਨਾਲ ਨਜਿਠਨ ਲਈ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾਂ ਹੈ। ਲੋਕਾਂ ਨੂੰ ਇਸ ਸਬੰਧੀ ਸਾਨੂੰ ਵੱਧ ਤੋਂ ਵੱਧ ਜਾਗਰੂਕ ਕਰਨਾ ਚਾਹੀਦਾ ਹੈ, ਤਾਂ ਜੋ ਮਰੀਜ਼ਾਂ ਵਿੱਚੋਂ ਬਿਮਾਰੀ ਦਾ ਡਰ ਖਤਮ ਕੀਤਾ ਜਾ ਸਕੇ ਅਤੇ ਮਰੀਜ਼ ਜਲਦੀ ਠੀਕ ਹੋ ਸਕੇ। ਡਾ. ਭੁਪਿੰਦਰ ਸਿੰਘ ਵਾਲੀਆ, ਮੈਂਬਰ ਪੰਜਾਬ ਮੈਡੀਕਲ ਕਾਊਂਸਲ ਨੇ ਕਾਨਫਰੰਸ ਵਿੱਚ ਉਚੇਚੇ ਤੌਰ ਤੇ ਸ਼ਿਰਕਤ ਕੀਤੀ।
ਡਾ. ਅਭੈਜੀਤ ਡੈਮ ਪ੍ਰਧਾਨ ਨੈਪਕੈਮ ਅਤੇ ਡਾ. ਪਿਊਸ਼ ਗੁਪਤਾ ਸਕੱਤਰ ਨੈਪਕੈਮ ਨੇ ਪੈਲੀਏਟਿਵ ਕੇਅਰ ਨਾਲ ਕਿਸ ਤਰ੍ਹਾਂ ਮਰੀਜ਼ ਦੀ ਬਿਮਾਰੀ ਦੇ ਲੱਛਣਾਂ ਨੂੰ ਕਾਬੂ ਕਰਕੇ ਮਰੀਜ਼ ਦੇ ਜੀਵਨ ਨੂੰ ਸੁਧਾਰਿਆ ਜਾ ਸਕਦਾ ਹੈ।ਯੂ.ਕੇ ਤੋਂ ਡਾ. ਅਮਰਜੋਧ ਸਿੰਘ ਅਤੇ ਡਾ. ਭਜਨੀਕ ਕੌਰ ਗਰੇਵਾਲ ਨੇ ਸਿੱਖ ਇਤਿਹਾਸ ਵਿੱਚ ਲੋਕਾਂ ਦੀ ਕੀਤੀ ਜਾਣ ਵਾਲੀ ਸੇਵਾ ਬਾਰੇ ਦੱਸਿਆ ਅਤੇ ਪੈਲੀਏਟਿਕ ਕੇਅਰ ਬਾਰੇ ਆਪਣੇ ਵਿਚਾਰ ਪ੍ਰਗਟਾਏ।
ਐਸ.ਜੀ.ਆਰ.ਡੀ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਵਾਇਸ ਚਾਂਸਲਰ ਡਾ. ਦਲਜੀਤ ਸਿੰਘ ਤੇ ਡੀਨ ਡਾ. ਏ.ਪੀ ਸਿੰਘ ਅਤੇ ਪ੍ਰਧਾਨ ਨੈਪਕੈਮ ਪੰਜਾਬ ਚੈਪਟਰ, ਡਾ. ਮਨਜੀਤ ਸਿੰਘ ਉਪਲ ਡਾੲਰੈਕਟਰ ਪਿ੍ਰੰਸੀਪਲ ਐਸ.ਜੀ.ਆਰ.ਡੀ ਮੈਡੀਕਲ ਕਾਲਜ ਨੇ ਸਾਂਝੇ ਤੌਰ ‘ਤੇ ਡਾ. ਹਰਜੋਤ ਸਿੰਘ, ਪ੍ਰਦੇਸ਼ ਸਕੱਤਰ, ਨੈਪਕੈਮ ਅਤੇ ਉਨ੍ਹਾਂ ਦੀ ਟੀਮ ਦੇ ਪੈਲੀਏਟਿਵ ਕੇਅਰ ਲਈ ਕੀਤੇ ਉਪਰਾਲਿਆ ਦੀ ਸ਼ਲਾਘਾਂ ਕੀਤੀ।
ਕਾਨਵੋਕੇਸ਼ਨ ਦੌਰਾਨ ਪੈਲੀਏਟਿਵ ਕੇਅਰ ਵਿੱਚ ਫੈਲੋਸ਼ਿਪ ਪੂਰੀ ਕਰਨ ਵਾਲੇ 65 ਵਿਦਿਆਰਥੀਆਂ ਨੂੰ ਡਿਗਰੀਆਂ ਵੀ ਦਿੱਤੀਆਂ ਗਈਆਂ।
ਇਸ ਮੌਕੇ ਡਾ. ਪਰਮਜੋਤ ਬਿੰਦਰਾ ਆਰਗਨਾਈਜਿੰਗ ਸਕੱਤਰ, ਡਾ. ਹਰਪ੍ਰੀਤ ਕੌਰ, ਡਾ. ਮਨੀਸ਼ਾ ਨਾਗਪਾਲ, ਡਾ. ਪੂਜਾ ਸਿਧਾਨਾ, ਡਾ. ਅਮ੍ਰਿਤਪਾਲ ਸਿੰਘ ਬਰਾੜ ਆਦਿ ਮੌਜ਼ੂਦ ਸਨ।
Punjab Post Daily Online Newspaper & Print Media