Thursday, April 2, 2026

ਗਊਸ਼ਾਲਾ ਸਮਰਾਲਾ ਵਿਖੇ ਪੰਚ ਮੁੱਖੀ ਸ੍ਰੀ ਹਨੂਮਾਨ ਜੀ ਦੀ ਮੂਰਤੀ ਸਥਾਪਿਤ

ਸਮਰਾਲਾ, 17 ਅਕਤੂਬਰ (ਇੰਦਰਜੀਤ ਸਿੰਘ ਕੰਗ) – ਸ੍ਰੀ ਜੋਗੀ ਪੀਰ ਗਊਸ਼ਾਲਾ ਸਮਰਾਲਾ ਵਿਖੇ ਉਪਿੰਦਰ ਵਸਿਸ਼ਟ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਪੰਜ ਮੁਖੀ ਹਨੂੰਮਾਨ ਜੀ ਦੀ ਮੂਰਤੀ ਦੀ ਸਥਾਪਨਾ ਕਰਵਾਈ। ਖਮਾਣੋਂ ਵਾਲੇ ਸ਼ਿਵਾ ਨੰਦ ਬਾਬਾ ਜੀ ਨੇ ਵਸਿਸ਼ਟ ਪਰਿਵਾਰ ਨੂੰ ਅਸ਼ੀਰਵਾਦ ਦਿੱਤਾ।ਮੂਰਤੀ ਦੀ ਸਥਾਪਨਾ ਮੌਕੇ ਗਊਸ਼ਾਲਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਮ ਖੁੱਲਰ ਅਤੇ ਮੈਨੇਜਰ ਸੋਮਨਾਥ ਸ਼ਰਮਾ ਨੇ ਵਸਿਸ਼ਟ ਪਰਿਵਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਮਰਾਲਾ ਵਿੱਚ ਪੰਜ ਮੁਖੀ ਹਨੂੰਮਾਨ ਜੀ ਦਾ ਪਹਿਲਾ ਮੰਦਿਰ ਹੈ, ਜਿਥੇ ਪੰਜ ਮੁਖੀ ਹਨੂੰਮਾਨ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ।ਮੂਰਤੀ ਸਥਾਪਨਾ ਤੋਂ ਪਹਿਲਾਂ ਬੀਤੇ ਐਤਵਾਰ ਨੂੰ ਪੰਜ ਮੁਖੀ ਹਨੂੰਮਾਨ ਜੀ ਦੀ ਮੂਰਤੀ ਦੀ ਪੂਰੇ ਸ਼ਹਿਰ ਦੀਆਂ ਗਲੀਆਂ ਅਤੇ ਬਜ਼ਾਰਾਂ ਦੀ ਪਰਿਕਰਮਾ ਕੀਤੀ ਗਈ।ਪੰਡਤਾਂ ਵੱਲੋਂ ਪੂਰੀ ਵਿਧੀ ਵਿਧਾਨ ਨਾਲ ਪੁਰਾਣ ਪ੍ਰਵਿਸ਼ਟਾ ਕੀਤੀ ਗਈ ਅਤੇ ਹਵਨ ਯੱਗ ਕਰਵਾ ਕੇ ਪੰਜ ਮੁਖੀ ਹਨੂੰਮਾਨ ਜੀ ਮੂਰਤੀ ਦੀ ਸਥਾਪਨਾ ਕਰਕੇ ਆਰਤੀ ਕੀਤੀ ਗਈ।
                  ਮੂਰਤੀ ਸਥਾਪਨਾ ਮੌਕੇ ਅਮਰੀਕ ਸਿੰਘ ਢਿੱਲੋਂ ਹਲਕਾ ਵਿਧਾਇਕ, ਕਰਨਵੀਰ ਸਿੰਘ ਢਿੱਲੋਂ ਪ੍ਰਧਾਨ ਨਗਰ ਕੌਂਸਲ, ਜਗਜੀਵਨ ਸਿੰਘ ਖੀਰਨੀਆਂ, ਪਰਮਜੀਤ ਸਿੰਘ ਢਿੱਲੋਂ, ਰਾਜਿੰਦਰ ਸਿੰਘ ਢਿੱਲੋਂ, ਸੁਰਿੰਦਰ ਸਿੰਘ ਢਿੱਲੋਂ, ਭੁਪਿੰਦਰ ਢਿੱਲੋਂ, ਲਾਲਾ ਮੰਗਤ ਰਾਏ, ਰਾਜਵੀਰ ਚੰਦ, ਸੁਸ਼ੀਲ ਖੁੱਲਰ, ਰਾਜਿੰਦਰ ਖੁੱਲਰ, ਓਪਿੰਦਰ ਵਸ਼ਿਸ਼ਟ, ਨਰਿੰਦਰ ਵਸਿਸ਼ਟ, ਸ਼ੌਰਿਆ ਵਸ਼ਿਸ਼ਟ ਸ੍ਰੀ ਰਾਮ ਖੁੱਲਰ, ਡਾ. ਚਾਹਲ, ਭੂਸ਼ਨ ਬਾਂਸਲ, ਸੋਮ ਨਾਥ ਸ਼ਰਮਾ, ਰਘੂ, ਸੁਨੀਲ ਵਰਮਾ, ਰਣਜੀਤ, ਰਘਵੀਰ, ਤਰਸੇਮ ਲਾਲ ਸ਼ਰਮਾ, ਗੁਰਿੰਦਰ ਧਾਲੀਵਾਲ, ਰਵੀ ਕੌੜਾ, ਪ੍ਰੇਮ ਨਾਥ ਦਾਣਾ, ਜਾਨੇਮਨ, ਲੱਕੀ ਮਰਵਾਹਾ, ਪ੍ਰਕਾਸ਼ ਬੂਟ ਹਾਊਸ ਵਾਲੇ, ਸੋਨੂੰ ਖੁੱਲਰ ਆਦਿ ਹਾਜ਼ਰ ਸਨ।

Check Also

ਹਰਪ੍ਰੀਤ ਸਿੰਘ ਸਵੈਚ ਦੀ ਤੀਜ਼ੀ ਪੁਸਤਕ “ਇਹ ਜੁ ਦੁਨੀਆ ਸਿਹਰੁ ਮੇਲਾ” ਲੋਕ ਅਰਪਣ

ਮੋਹਾਲੀ, 1 ਅਪ੍ਰੈਲ (ਪੰਜਾਬ ਪੋਸਟ) – ਮੋਹਾਲੀ ਵੱਸਦੇ ਨੌਜੁਆਨ ਲੇਖਕ ਹਰਪ੍ਰੀਤ ਸਿੰਘ ਸਵੈਚ ਦੀ ਤੀਜ਼ੀ …