Wednesday, April 1, 2026

ਮੰਡੀਆਂ ਵਿੱਚ ਆਏ ਝੋਨੇ ਵਿਚੋਂ 98.09 ਫੀਸਦੀ ਦੀ ਹੋਈ ਖਰੀਦ – ਡਿਪਟੀ ਕਮਿਸ਼ਨਰ 

16 ਅਕਤੂਬਰ ਤੱਕ 308.14 ਕਰੋੜ ਰੁਪੈ ਦੀ ਕੀਤੀ ਅਦਾਇਗੀ

ਕਪੂਰਥਲਾ, 17 ਅਕਤੂਬਰ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ਅੰਦਰ ਝੋਨੇ ਦੀ ਖਰੀਦ ਦਾ ਕੰਮ ਸੁਚਾਰੂ ਤਰੀਕੇ ਨਾਲ ਚੱਲ ਰਿਹਾ ਹੈ ਅਤੇ ਬੀਤੀ 16 ਅਕਤੂਬਰ ਤੱਕ ਸੰਭਾਵੀ 8 ਲੱਖ ਮੀਟਰਿਕ ਟਨ ਝੋਨੇ ਦੀ ਖਰੀਦ ਦੇ ਟੀਚੇ ਦਾ 33 ਫੀਸਦੀ ਤੋਂ ਜਿਆਦਾ ਝੋਨਾ ਵੱਖ-ਵੱਖ ਖ੍ਰੀਦ ਏਜੰਸੀਆਂ ਵਲੋਂ ਖਰੀਦ ਕੀਤਾ ਜਾ ਚੁੱਕਾ ਹੈ।
            ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਕਪੂਰਥਲਾ ਜਿਲ੍ਹੇ ਵਿਚ ਸਾਰੀਆਂ ਸਥਾਈ 42 ਤੇ 21 ਆਰਜ਼ੀ ਮੰਡੀਆਂ ਵਿਚ ਖਰੀਦ ਦਾ ਕੰਮ ਨਿਰਵਿਘਨ ਤਰੀਕੇ ਨਾਲ ਚਾਲੂ ਹੈ।ਜਿਲ੍ਹੇ ਵਿਚ ਖ੍ਰੀਦ ਦਾ ਸੰਭਾਵੀ ਟੀਚਾ 8 ਲੱਖ ਮੀਟਰਿਕ ਟਨ, ਜਿਸ ਵਿਚੋਂ 16 ਅਕਤੂਬਰ ਤੱਕ 268281 ਮੀਟਰਿਕ ਟਨ ਖਰੀਦ ਹੋ ਗਈ ਹੈ। ਮੰਡੀਆਂ ਵਿਚ ਝੋਨੇ ਦੀ ਕੁੱਲ ਆਮਦ 273511 ਮੀਟਰਕ ਟਨ ਹੈ, ਜਿਸ ਵਿਚੋਂ 268281 ਮੀਟਰਕ ਟਨ ਦੀ ਖਰੀਦ ਨਾਲ 98.09 ਫੀਸਦੀ ਝੋੋਨਾ ਖਰੀਦਿਆ ਜਾ ਚੁੱਕਾ ਹੈ।
             ਖ੍ਰੀਦ ਵਿੱਚ ਪਨਗਰੇਨ ਸਭ ਤੋਂ ਮੋਹਰੀ ਹੈ, ਜਿਸ ਨੇ 119616 ਮੀਟਰਕ ਟਨ ਝੋਨਾ ਖਰੀਦਿਆ ਹੈ।ਦੂਜੇ ਸਥਾਨ ’ਤੇ ਮਾਰਕਫੈਡ ਨੇ 81800 ਮੀਟਰਕ ਟਨ, ਪਨਸਪ ਨੇ 42859, ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ ਨੇ 21694 ਮੀਟਰਕ ਟਨ ਅਤੇ ਨਿੱਜੀ ਖਰੀਦਦਾਰਾਂ ਨੇ 2312 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਹੈ।ਉਨ੍ਹਾਂ ਇਹ ਵੀ ਕਿਹਾ ਕਿ ਖ੍ਰੀਦ ਪ੍ਰਕਿਰਿਆ ਦੇ ਰੋਜ਼ਾਨਾ ਦੇ ਆਧਾਰ ’ਤੇ ਕੀਤੀ ਜਾ ਰਹੀ ਨਿਗਰਾਨੀ ਦੇ ਬਹੁਤ ਸਾਰਥਿਕ ਸਿੱਟੇ ਨਿਕਲੇ ਹਨ, ਜਿਸ ਕਰਕੇ ਕਿਸਾਨਾਂ ਨੂੰ ਖਰੀਦ ਕੀਤੇ ਗਏ ਝੋਨੇ ਦੀ ਅਦਾਇਗੀ ਵਿੱਚ ਵੀ ਬਹੁਤ ਸੁਧਾਰ ਹੋਇਆ ਹੈ।
             ਉਨ੍ਹਾਂ ਦੱਸਿਆ ਕਿ ਖਰੀਦ ਕਰਨ ਦੇ 48 ਘੰਟੇ ਦੇ ਅੰਦਰ-ਅੰਦਰ ਅਦਾਇਗੀ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।16 ਅਕਤੂਬਰ ਤੱਕ ਕਿਸਾਨਾਂ ਦੇ ਖਾਤਿਆਂ ‘ਚ ਸਿੱਧੇ ਤੌਰ ’ਤੇ 308.14 ਕਰੋੜ ਰੁਪੈ ਟਰਾਂਸਫਰ ਕੀਤੇ ਗਏ ਹਨ।
                  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਖਰੀਦਿਆ ਜਾਵੇਗਾ।ਫਸਲ ਨੂੰ ਪੂਰੀ ਤਰ੍ਹਾਂ ਪੱਕਣ ’ਤੇ ਹੀ ਕਟਾਈ ਕਰਨ ਅਤੇ ਮੰਡੀ ਵਿੱਚ ਸੁੱਕਾ ਝੋਨਾ ਹੀ ਲਿਆਂਦਾ ਜਾਵੇ ਤਾਂ ਜੋ ਉਸ ਨੂੰ ਵੇਚਣ ਵਿਚ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।

Check Also

ਹਰਪ੍ਰੀਤ ਸਿੰਘ ਸਵੈਚ ਦੀ ਤੀਜ਼ੀ ਪੁਸਤਕ “ਇਹ ਜੁ ਦੁਨੀਆ ਸਿਹਰੁ ਮੇਲਾ” ਲੋਕ ਅਰਪਣ

ਮੋਹਾਲੀ, 1 ਅਪ੍ਰੈਲ (ਪੰਜਾਬ ਪੋਸਟ) – ਮੋਹਾਲੀ ਵੱਸਦੇ ਨੌਜੁਆਨ ਲੇਖਕ ਹਰਪ੍ਰੀਤ ਸਿੰਘ ਸਵੈਚ ਦੀ ਤੀਜ਼ੀ …