Tuesday, March 31, 2026

ਸਿੰਗਲਾ ਤੋਂ ਪ੍ਰਭਾਵਿਤ ਹੋ ਕੇ ਮਨਜੀਤ ਸਿੰਘ ਮੰਗਾ ਨੇ ਸਾਥੀਆਂ ਸਮੇਤ ਫੜਿਆ ਕਾਂਗਰਸ ਦਾ ਹੱਥ

ਸੰਗਰੂਰ, 18 ਅਕਤੂਬਰ (ਜਗਸੀਰ ਲੌਂਗੋਵਾਲ) – ਕੈਬਨਿਟ ਮੰਤਰੀ ਅਤੇ ਸੰਗਰੂਰ ਹਲਕੇ ਦੀ ਨੁਮਾਇੰਦਗੀ ਕਰ ਰਹੇ ਵਿਜੈ ਇੰਦਰ ਸਿੰਗਲਾ ਵੱਲੋਂ ਕਰਵਾਏ ਜਾ ਰਹੇ ਪਾਰਦਰਸ਼ੀ ਅਤੇ ਨਿਰਪੱਖ ਵਿਕਾਸ ਤੋਂ ਪ੍ਰਭਾਵਿਤ ਹੋ ਕੇ ਮਨਜੀਤ ਸਿੰਘ ਮੰਗਾ ਨੇ ਆਪਣੇ 30 ਤੋਂ ਵਧੇਰੇ ਸਾਥੀਆਂ ਸਮੇਤ ਸ਼਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ‘ਚ ਸ਼ਮੂਲੀਅਤ ਕੀਤੀ।ਸ਼਼੍ਰੋਮਣੀ ਅਕਾਲੀ ਦਲ ਨਾਲ 30 ਸਾਲ ਤੋਂ ਜੁੜੇ ਮਨਜੀਤ ਸਿੰਘ ਮੰਗਾ ਨੇ ਸਿੰਗਲਾ ਨੂੰ ਭਰੋਸਾ ਦਿਵਾਇਆ ਕਿ ਉਹ ਕੈਬਨਿਟ ਮੰਤਰੀ ਦੀ ਮੁੜ ਕਾਮਯਾਬੀ ਲਈ ਸਖ਼ਤ ਮਿਹਨਤ ਕਰਨਗੇ ਅਤੇ ਹਲਕੇ ਦੇ ਹਰ ਪਰਿਵਾਰ ਨੂੰ ਸਿੰਗਲਾ ਵਲੋਂ ਕਰਵਾਏ ਰਿਕਾਰਡ ਤੋੜ ਵਿਕਾਸ ਬਾਰੇ ਜਾਣੂ ਕਰਵਾਉਣਗੇ।
                ਸਿੰਗਲਾ ਨੇ ਪਾਰਟੀ ‘ਚ ਨਵੇਂ ਆਏ ਸਾਥੀਆਂ ਨੂੰ ਭਰੋਸਾ ਦਿਵਾਇਆ ਕਿ ਹਰ ਵਿਅਕਤੀ ਨੂੰ ਕਾਂਗਰਸ ਪਾਰਟੀ ‘ਚ ਬਣਦਾ ਮਾਣ ਸਨਮਾਨ ਦਵਾਉਣਾ ਯਕੀਨੀ ਬਣਾਇਆ ਜਾਵੇਗਾ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …