ਖੋਏ ਤੋਂ ਤਿਆਰ ਅਤੇ ਰੰਗਦਾਰ ਮਠਿਆਈਆਂ ਦੇ ਭਰੇ 8 ਸੈਂਪਲ
ਨਵਾਂਸ਼ਹਿਰ, 23 ਅਕਤੂਬਰ (ਪੰਜਾਬ ਪੋਸਟ ਬਿਊਰੋ) – ਤਿਉਹਾਰੀ ਸੀਜਨ ਨੂੰ ਮੁੱਖ ਰੱਖਦੇ ਹੋਏ ਫੂਡ ਸੇਫਟੀ ਟੀਮਾ ਵੱਲੋ ਵਿੱਢੀ ਗਈ ਮੁਹਿੰਮ ਨੂੰ ਜਾਰੀ ਰੱਖਦੇ ਹੋਏ
ਸਹਾਇਕ ਕਮਿਸ਼ਨਰ (ਫੂਡ) ਸ਼੍ਰੀ ਮਨੋਜ ਖੋਸਲਾ ,ਬਿਕਰਮਜੀਤ ਸਿੰਘ ਫੂਡ ਸੇਫਟੀ ਅਫਸਰ ਅਤੇ ਦਿਨੇਸ਼ਜੋਤ ਸਿੰਘ ਫੂਡ ਸੇਫਟੀ ਅਫਸਰ ਦੀਆ ਟੀਮਾ ਵੱਲੋ ਹਲਵਾਈਆ ਵੱਲੋ ਤਿਆਰ ਕੀਤੀਆ ਜਾ ਰਹੀਆ ਮਠਿਆਈਆ ਦੀ ਗੁਣਵੱਤਾ ਸੁਨਚਿੱਤ ਕਰਨ ਲਈ ਜਿਲੇ ਦੇ ਸਹਿਰੀ ਅਤੇ ਦਿਹਾਤੀ ਇਲਾਕਿਆ ਵਿੱਚ ਸਥਿਤ ਮਠਿਆਈ ਵਾਲਿਆ ਦੀਆਂ ਵਰਕਸ਼ਾਪਾਂ ਅਤੇ ਦੁਕਾਨਾਂ ਦੀ ਚੈਕਿੰਗ ਕਰਨ ਲਈ ਅਤੇ ਉਨਾਂ ਨੂੰ ਫੂਡ ਸੇਫਟੀ ਐਕਟ ਦੇ ਮਾਪਦੰਡਾਂ ਅਨੁਸਾਰ ਮਠਿਆਈਆ ਤਿਆਰ ਕਰਨ ਲਈ ਅਤੇ ਸਾਫ ਸੁਥਰੇ ਢੰਗ ਨਾਲ ਸਟੋਰ ਕਰਨ ਲਈ ਹਦਾਇਤਾ ਕੀਤੀਆ ਗਈਆ ਤਾ ਜੋ ਲੋਕਾ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ ।
ਕੁੱਝ ਦੁਕਾਨਦਾਰਾਂ ਵੱਲੋਂ ਸਟੋਰ ਕਰਕੇ ਰੱਖੀਆਂ ਖਰਾਬ/ ਨਾ ਖਾਣ ਯੋਗ ਰੰਗਾਂ ਤੋ ਤਿਆਰ ੳੱਲੀ ਲੱਗੀਆਂ/ ਪੁਰਾਣੀਆ ਮਠਿਆਈਆਂ ਨਸ਼ਟ ਵੀ ਕਰਵਾਈਆਂ ਗਈਆਂ ਅਤੇ ਵੱਖ-ਵੱਖ ਮਠਿਆਈਆ ਜਿਵੇ ਕਿ ਹਰੇ ਰੰਗ ਦੇ ਖੋਏ ਅਤੇ ਕੋਕੋਨਟ ਦੇ ਪੇੜੇ, ਰਸਗੁਲੇ, ਦੇੇਸੀ ਘਿਉ, ਪਨੀਰ ਅਤੇ ਖੋਏ ਤੋਂ ਬਣੀਆਂ ਅਤੇ ਹੋਰ ਰੰਗਦਾਰ ਮਠਿਆਈਆਂ ਆਦਿ ਦੇ ਕੁੱਲ 8 ਸੈਪਲ ਭਰ ਕੇ ਨਰੀਖਣ ਲਈ ਸਟੇਟ ਫੂਡ ਲੈਬ ਭੇਜੇ ਗਏ ।
ਸਿਵਲ ਸਰਜਨ ਡਾ. ਗੁਰਿੰਦਰਬੀਰ ਕੋਰ ਨੇ ਦੱਸਿਆ ਕਿ ਆਉਦੇ ਦਿਨਾ ਵਿੱਚ ਮੁਹਿੰਮ ਲਗਾਤਾਰ ਜਾਰੀ ਰਹੇਗਾ ਅਤੇ ਜਿਨ੍ਹਾ ਅਦਾਰਿਆਂ ਵਿੱਚ ਸਾਫ ਸਫਾਈ ਦਾ ਪ੍ਰਬੰਧ ਨਹੀ ਸੀ ਉਨ੍ਹਾ ਨੂੰ ਸੁਧਾਰ ਨੋਟਿਸ ਜਾਰੀ ਕੀਤੇ ਗਏ ।
Punjab Post Daily Online Newspaper & Print Media