ਸੰਗਰੂਰ, 25 ਅਕਤੂਬਰ (ਜਗਸੀਰ ਲੌਂਗੋਵਾਲ) – ਕਾਂਗਰਸ ਦੇ ਹਲਕਾ ਸੁਨਾਮ ਇੰਚਾਰਜ਼ ਮੈਡਮ ਦਾਮਨ ਥਿੰਦ ਬਾਜਵਾ ਦੀ ਰਿਹਾਇਸ਼ ਵਿਖੇ ਸੁਨਾਮ ਹਲਕੇ ਦੀਆਂ
ਤਿੰਨੋਂ ਨਗਰ-ਕੌਂਸਲਾਂ ਦੇ ਪ੍ਰਧਾਨ, ਤਿੰਨੋਂ ਮਾਰਕੀਟ ਕਮੇਟੀ ਚੇਅਰਮੈਨ, ਵਾਇਸ ਚੇਅਰਮੈਨ, ਦੋਨੋਂ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਚੇਅਰਮੈਨ ਸਰਕਾਰੀ ਵੁਮੈਨ ਆਈ.ਟੀ.ਆਈ ਸੁਨਾਮ ਇਕੱਤਰ ਹੋਏ।ਉਹਨਾਂ ਨੇ ਮੈਡਮ ਬਾਜਵਾ ਦੇ ਕੀਤੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਹਲਕੇ ਵਿੱਚ ਹੁਣ ਤੱਕ ਬਹੁਤ ਸਾਰੇ ਵਿਕਾਸਸ਼ੀਲ ਕੰਮ ਕਰਵਾਏ ਹਨ ਅਤੇ ਸਾਡੇ ਸੁਨਾਮ ਦਾ ਵਿਕਾਸ ਕੀਤਾ ਹੈ।ਉਹ ਹਲਕੇ ਦੇ ਲੋਕਾਂ ਦੀਆਂ ਦਿੱਕਤਾਂ ਦੀ ਪੈਰਵੀ ਕਰਦੇ ਰਹੇ ਹਨ।ਉਨਾਂ ਨੇ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਮੈਡਮ ਦਾਮਨ ਬਾਜਵਾ ਦਾ ਪੁਰਜ਼ੋਰ ਸਾਥ ਦੇਣ ਦਾ ਭਰੋਸਾ ਦਿਵਾਇਆ।ਇਸੇ ਦੌਰਾਨ ਮੈਡਮ ਬਾਜਵਾ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਪ੍ਰਧਾਨ ਨਗਰ ਕੌਂਸਲ ਸੁਨਾਮ ਨਿਸ਼ਾਨ ਸਿੰਘ ਟੋਨੀ, ਨਗਰ ਕੌਂਸਲ ਲੋਂਗੋਵਾਲ ਪ੍ਰਧਾਨ ਰੀਤੂ ਗੋਇਲ, ਕਾਂਗਰਸ ਦੇ ਸਿਟੀ ਲੌਂਗੋਵਾਲ ਪ੍ਰਧਾਨ ਵਿਜੈ ਕੁਮਾਰ ਗੋਇਲ, ਨਗਰ ਪੰਚਾਇਤ ਚੀਮਾਂ ਪ੍ਰਧਾਨ ਅਵਤਾਰ ਸਿੰਘ ਤਾਰੀ, ਮਾਰਕੀਟ ਕਮੇਟੀ ਸੁਨਾਮ ਚੇਅਰਮੈਨ ਮੁਨੀਸ਼ ਸੋਨੀ, ਘਣਸ਼ਾਮ ਕਾਂਸਲ ਚੇਅਰਮੈਨ ਸਰਕਾਰੀ ਵੁਮੈਨ ਆਈ.ਟੀ.ਆਈ ਸੁਨਾਮ, ਮਾਰਕੀਟ ਕਮੇਟੀ ਚੀਮਾਂ ਚੇਅਰਮੈਨ ਨਵਦੀਪ ਸਿੰਘ ਤੋਗਾਵਾਲ, ਮਾਰਕੀਟ ਕਮੇਟੀ ਸੰਗਰੂਰ ਦੇ ਵਾਇਸ ਚੇਅਰਮੈਨ ਹਿੰਮਤ ਸਿੰਘ ਬਾਜਵਾ, ਬਲਾਕ ਸੰਮਤੀ ਸੰਗਰੂਰ ਦੇ ਚੇਅਰਪਰਸਨ ਕਮਲਜੀਤ ਕੌਰ ਪਤਨੀ ਕੁਲਵਿੰਦਰ ਸਿੰਘ ਕਿੰਦਾ ਕੰਮੋਮਾਜਰਾ ਕਲਾਂ, ਬਲਾਕ ਸੰਮਤੀ ਸੁਨਾਮ ਚੇਅਰਮੈਨ ਮੇਵਾ ਸਿੰਘ ਜਵੰਧਾ, ਸੁਨਾਮ ਬਲਾਕ ਸ਼ਹਿਰੀ ਪ੍ਰਧਾਨ ਸੰਜੇ ਗੋਇਲ, ਸੂਬੇਦਾਰ ਮੇਲਾ ਸਿੰਘ ਸਾਬਕਾ ਪ੍ਰਧਾਨ ਅਤੇ ਮੌਜ਼ੂਦਾ ਕੌਸਲਰ ਨਗਰ ਕੌਸਲ ਲੌਂਗੋਵਾਲ, ਸਰਪੰਚ ਯੂਨੀਅਨ ਪ੍ਰਧਾਨ ਬਲਾਕ ਸੰਗਰੂਰ ਕਿਰਨਜੀਤ ਕੌਰ ਆਦਿ ਮੌਜ਼ੂਦ ਸਨ ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media