Friday, March 13, 2026

ਅਧਿਆਪਕ ਚੇਤਨਾ ਮੰਚ ਆਗੂ ਰਘਵੀਰ ਸਿੰਘ ਸਿੱਧੂ ਡੀ.ਪੀ.ਈ ਨੂੰ ਸਦਮਾ, ਪਤਨੀ ਦਾ ਦਿਹਾਂਤ

ਸਮਰਾਲਾ, 29 ਅਕਤੂਬਰ (ਸਿੰਦਰਜੀਤ ਸਿੰਘ ਕੰਗ) – ਅਧਿਆਪਕ ਚੇਤਨਾ ਮੰਚ ਸਮਰਾਲਾ ਦੀ ਇੱਕ ਮੀਟਿੰਗ ਮੰਚ ਦੇ ਪ੍ਰਧਾਨ ਲੈਕ: ਵਿਜੈ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਅਧਿਆਪਕ ਚੇਤਨਾ ਮੰਚ ਦੇ ਅਹੁੱਦੇਦਾਰ ਰਘਵੀਰ ਸਿੰਘ ਸਿੱਧੂ ਡੀ.ਪੀ.ਈ (ਰਿਟਾ:) ਦੀ ਧਰਮਪਤਨੀ ਮਨਜੀਤ ਕੌਰ ਦੀ ਸੰਖੇਪ ਬਿਮਾਰੀ ਪਿੱਛੋਂ ਹੋਈ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਮੈਡਮ ਮਨਜੀਤ ਕੌਰ ਦਾ ਅੰਤਿਮ ਸਸਕਾਰ ਬੀਤੇ ਦਿਨੀਂ ਸਮਰਾਲਾ ਦੇ ਸਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ।ਦੋ ਮਿੰਟ ਦਾ ਮੋਨ ਧਾਰਨ ਕਰਕੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਗਈ।ਮਨਜੀਤ ਕੌਰ ਖੁਦ ਰਿਟਾਇਰਡ ਅਧਿਆਪਕਾ ਸਨ ਅਤੇ ਸਮਰਾਲਾ ਦੀ ਪ੍ਰਿੰਸ ਕਲੋਨੀ ਵਿਖੇ ਆਪਣੇ ਪਰਿਵਾਰ ਸਮੇਤ ਰਹਿ ਰਹੇ ਸਨ।ਅਧਿਆਪਕ ਚੇਤਨਾ ਮੰਚ ਦੇ ਸ਼ਾਮਲ ਅਹੁੱਦੇਦਾਰ ਅਤੇ ਮੈਂਬਰਾਨ ਵਲੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਜਿਹਨਾਂ ਵਿੱਚ ਵਿਜੈ ਕੁਮਾਰ ਸ਼ਰਮਾ, ਡਾ. ਪਰਮਿੰਦਰ ਸਿੰਘ ਬੈਨੀਪਾਲ, ਪ੍ਰਿੰਸੀਪਲ ਮਨੋਜ ਕੁਮਾਰ, ਹੈਡਮਾਸਟਰ ਮੇਘ ਸਿੰਘ ਜਵੰਦਾ, ਦਰਸ਼ਨ ਸਿੰਘ ਕੰਗ, ਪ੍ਰੇਮ ਨਾਥ, ਮਾ. ਪੁਖਰਾਜ ਸਿੰਘ ਘੁਲਾਲ, ਦੀਪ ਦਿਲਬਰ, ਕਮਲਜੀਤ ਘੁੰਗਰਾਲੀ ਸਿੱਖਾਂ, ਇੰਦਰਜੀਤ ਸਿੰਘ ਕੰਗ, ਸੁਰਿੰਦਰ ਵਰਮਾ, ਰਾਜੇਸ਼ ਕੁਮਾਰ, ਹੁਸ਼ਿਆਰ ਸਿੰਘ, ਸੰਜੀਵ ਕੁਮਾਰ ਕਲਿਆਣ, ਚਰਨਜੀਤ ਸਿੰਘ ਮਾਛੀਵਾੜਾ, ਲੈਕ: ਹਰੀ ਚੰਦ, ਸਤਿੰਦਰ ਸਿੰਘ ਸਮਰਾਲਾ, ਸੰਦੀਪ ਤਿਵਾੜੀ, ਵੀਰਇੰਦਰ ਸਿੰਘ, ਚਰਨ ਕੌਰ, ਮਹਿੰਦਰ ਕੌਰ, ਰਾਜਿੰਦਰ ਕੌਰ ਕੰਗ, ਬੇਅੰਤ ਕੌਰ ਆਦਿ ਸ਼ਾਮਲ ਸਨ।
              ਪਰਿਵਾਰਕ ਮੈਂਬਰਾਂ ਅਨੁਸਾਰ ਸਵ: ਮਨਜੀਤ ਕੌਰ ਨਮਿਤ ਅੰਤਿਮ ਅਰਦਾਸ 7 ਨਵੰਬਰ ਦਿਨ ਐਤਵਾਰ ਨੂੰ ਪਿੰਡ ਸ਼ਾਮਗੜ੍ਹ ਦੇ ਗੁਰਦੁਆਰਾ ਸਾਹਿਬ ਵਿਖੇ ਦੁਪਹਿਰ 12 ਵਜੇ ਤੋਂ 1:30 ਵਜੇ ਤੱਕ ਹੋਵੇਗੀ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …