Friday, July 4, 2025
Breaking News

2022 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਆਰੰਭ

80 ਸਾਲ ਤੋਂ ਵੱਧ ਉਮਰ ਵਾਲੇ ਵੋਟਰਾਂ ਨੂੰ ਦਿੱਤੀ ਜਾਵੇਗੀ ਪੋਸਟਲ ਬੈਲਟ ਦੀ ਸਹੂਲਤ – ਮੁੱਖ ਚੋਣ ਅਫ਼ਸਰ

ਅੰਮ੍ਰਿਤਸਰ, 29 ਅਕਤੂਬਰ (ਸੁਖਬੀਰ ਸਿੰਘ) – ਮੁਖ ਚੋਣ ਅਫਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ 2022 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਇਸ ਵਾਰ ਕਮਿਸ਼ਨ ਵਲੋਂ 80 ਸਾਲ ਤੋਂ ਵੱਧ ਉਮਰ ਵਾਲੇ ਵੋਟਰਾਂ ਨੂੰ ਪੋਸਟਲ ਬੈਲਟ ਦੀ ਸਹੂਲਤ ਵੀ ਦਿੱਤੀ ਜਾਵੇਗੀ।
                     ਅੰਮ੍ਰਿਤਸਰ ਵਿਖੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ-2022 ਸਬੰਧੀ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਜ਼ਿਲ੍ਹਾ ਚੋਣ ਅਧਿਕਾਰੀਆਂ, ਐਸ.ਐਸ.ਪੀ, ਈ.ਆਰ.ਓ/ ਆਰ.ਓ, ਏ.ਈ.ਆਰ ਓ / ਨੋਡਲ ਅਫਸਰ ਸਵੀਪ ਅਤੇ ਈ.ਵੀ.ਐਮ ਦੇ ਅਧਿਕਾਰੀਆਂ ਨਾਲ ਚੋਣ ਤਿਆਰੀਆਂ ਦੀ ਸਮੀਖਿਆ ਕਰਨ ਪਹੁੰਚੇ ਰਾਜੂ ਨੇ ਦੱਸਿਆ ਕਿ ਪੰਜਾਬ ਵਿੱਚ ਵਡੇਰੀ ਉਮਰ ਦੇ ਕਰੀਬ 5 ਲੱਖ ਵੋਟਰ ਹਨ।ਉਨਾਂ ਦੱਸਿਆ ਕਿ 23 ਜਿਲ੍ਹਿਆਂ ਵਿੱਚ 24 ਹਜ਼ਾਰ ਬੂਥਾਂ ’ਤੇ ਇਸ ਲਈ ਤਿਆਰੀਆਂ ਜਾਰੀ ਹਨ।ਰਾਜੂ ਨੇ ਦੱਸਿਆ ਕਿ 18 ਸਾਲ ਤੋਂ ਵੱਧ ਉਮਰ ਵਾਲੇ ਨੌਜਵਾਨ ਵੋਟਰਾਂ, ਟਰਾਂਸਜੈਂਡਰ ਅਤੇ ਐਨ.ਆਰ.ਆਈ ਵੋਟਰਾਂ ਨੂੰ ਵੀ ਚੋਣ ਪ੍ਰਕਿਰਿਆ ਦਾ ਹਿੱਸਾ ਬਣਾਉਣ ਲਈ ਵਿਸ਼ੇਸ਼ ਯਤਨ ਜਾਰੀ ਹਨ।5 ਜਨਵਰੀ 2022 ਨੂੰ ਵੋਟਰ ਦੀ ਫਾਈਨਲ ਸੂਚੀ ਜਾਰੀ ਕੀਤੀ ਜਾਵੇਗੀ ਅਤੇ ਇਸ ਤੋਂ ਪਹਿਲਾਂ ਡਰਾਫਟ ਤਿਆਰ ਕਰਕੇ ਸਾਰੀਆਂ ਰਾਜਸੀ ਧਿਰਾਂ ਦੇ ਇਤਰਾਜ਼ ਸੁਣੇ ਜਾਣਗੇ।ਉਨਾਂ ਦੱਸਿਆ ਕਿ ਵੋਟਰ ਹੈਲਪਲਾਈਨ ਐਪ ਮੋਬਾਇਲ ਵਿੱਚ ਡਾਊਨਲੋਡ ਕਰਕੇ ਵੋਟ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।ਰਾਜੂ ਨੇ ਦੱਸਿਆ ਕਿ ਇਸ ਵਾਰ ਕੋਰੋਨਾ ਨੂੰ ਲੈ ਕੇ ਵੀ ਵੋਟਰਾਂ ਵਿੱਚ ਵਿਸ਼ੇਸ਼ ਤਿਆਰੀਆਂ ਸਿਹਤ ਵਿਭਾਗ ਦੀਆਂ ਗਾਈਡਲਾਈਨ ਅਨੁਸਾਰ ਕੀਤੀਆਂ ਜਾਣਗੀਆਂ।ਇਸ ਵਾਰ 10 ਲੱਖ ਤੋਂ ਵੱਧ ਨਵੇਂ ਵੋਟਰ ਦਰਜ਼ ਹੋ ਚੁੱਕੇ ਹਨ ਅਤੇ ਇਹ ਗਿਣਤੀ ਹੋਰ ਵੱਧ ਸਕਦੀ ਹੈ।
                    ਮੀਟਿੰਗ ਦੌਰਾਨ ਮੁੱਖ ਚੋਣ ਅਫਸਰ ਰਾਜੂ ਨੇ ਤਰਨਤਾਰਨ ਅਤੇ ਅੰਮ੍ਰਿਤਸਰ ਜਿਲ੍ਹਿਆਂ ਦੇ ਹਲਕੇ ਮੁਤਾਬਿਕ ਪੋਲਿੰਗ ਬੂਥਾਂ, 18-19 ਸਾਲ ਦੇ ਪਹਿਲੀ ਵਾਰ ਵੋਟਰਾਂ ਦੀ 100 ਫੀਸਦ ਰਜਿਸ਼ਟਰੇਸ਼ਨ, ਡੈਮੋਗਰਾਫਿਕ ਸਿਮੀਲਰ ਐਂਟਰੀ (ਡੀ.ਐਸ.ਈ), ਲੋਜ਼ੀਕਲ ਐਰਰ, ਫੋਟੋਗਰਾਫੀਕਲ ਸਿਮੀਲਰ ਐਰਰ (ਪੀ.ਐਸ.ਈ) ਦੀ 100 ਫੀਸਦ ਰੀਮੂਵਲ, ਬੂਥ ਲੈਵਲ ’ਤੇ ਸਵੀਪ ਗਤੀਵਿਧੀਆਂ, ਪੋਲਿੰਗ ਸਟਾਫ ਅਤੇ ਪੋਲਿੰਗ ਸਟਾਫ ਦੇ ਵੈਕਸ਼ੀਨੇਸਨ ਸਬੰਧੀ ਵਿਸਥਾਰ ਵਿਚ ਜਾਣਕਾਰੀ ਪ੍ਰਾਪਤ ਕੀਤੀ।
                   ਡਾ. ਰਾਜੂ ਨੇ ਸਾਰੇ ਪੋਲਿੰਗ ਬੂਥਾਂ ਵਿੱਚ ਰੈਂਪ, ਪਾਣੀ ਦੀ ਸਹੂਲਤ, ਪਖਾਨੇ ਦੀ ਉਪਲੱਬਧਤਾ ਆਦਿ ਸਹੂਲਤਾਂ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕਣ ਦੀ ਹਦਾਇਤ ਵੀ ਜਾਰੀ ਕੀਤੀ।ਉਨਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਭਾਰਤੀ ਚੋਣ ਕਮਿਸ਼ਨ ਵਲੋਂ ਨਿਰਧਾਰਤ ਸੁਰੱਖਿਆ ਉਪਾਵਾਂ ਨੂੰ ਲਾਗੂ ਕਰਨ ਸਬੰਧੀ ਯੋਜਨਾਬੱਧ ਕਦਮ ਉਠਾਉਣ ਲਈ ਕਿਹਾ।
                       ਇਸ ਮੌਕੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਤਰਨਤਾਰਨ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰੂਹੀ ਦੁੱਗ, ਟੀ.ਬੈਨਿਕ ਐਸ.ਡੀ.ਐਮ ਅੰਮ੍ਰਿਤਸਰ-1, ਐਸ.ਡੀ.ਐਮ ਅਜਨਾਲਾ ਦੀਪਕ ਭਾਟੀਆ, ਐਸ.ਡੀ.ਐਮ ਰਾਜੇਸ਼ ਸ਼ਰਮਾ, ਤਰਨ ਤਾਰਨ ਤੋਂ ਈ.ਆਰ.ਓ ਮੈਡਮ ਅਨਮਜੋਤ ਕੌਰ, ਈ.ਆਰ.ਓ ਰਜਨੀਸ਼ ਅਰੋੜਾ ਅਤੇ ਦੋਹਾਂ ਜਿਲ੍ਹਿਆਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …