ਪਠਾਨਕੋਟ, 2 ਨਵੰਬਰ (ਪੰਜਾਬ ਪੋਸਟ ਬਿਊਰੋ) – ਖੇਤੀਬਾੜੀ ਮੰਤਰੀ ਪੰਜਾਬ ਰਨਦੀਪ ਸਿੰਘ ਨਾਭਾ ਦੇ ਹੁਕਮਾਂ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
ਪੰਜਾਬ ਵਲੋਂ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਸਕੀਮ ਤਹਿਤ ਖਰੀਦੀਆਂ ਖੇਤੀ ਮਸ਼ੀਨਾਂ ਦੀ ਭੌਤਕੀ ਵੈਰੀਫੀਕੇਸ਼ਨ ਕਰਨ ਲਈ ਸਥਾਨਕ ਆਡੀਟੋਰੀਅਮ ਸੈਲੀ ਰੋਡ ਵਿਖੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਦੀ ਪ੍ਰਧਾਨਗੀ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਕੀਤੀ।ਬਲਾਕ ਪਠਾਨਕੋਟ, ਘਰੋਟਾ, ਸੁਜਾਨਪੁਰ ਅਤੇ ਧਾਰਕਲਾਂ ਨਾਲ ਸੰਬੰਧਤ ਲਾਭਪਾਤਰੀ ਕਿਸਾਨਾਂ ਵਲੋਂ ਖਰੀਦੀਆਂ ਮਸ਼ੀਨਾਂ 6 ਸੁਪਰ ਸੀਡਰ, 2 ਰੀਪਰ ਕਮ ਬਾਈਂਡਰ, 1 ਜ਼ੀਰੋ ਡਰਿਲ ਅਤੇ 1 ਚੌਪਰ ਨੂੰ ਪ੍ਰਦਰਸ਼ਿਤ ਕੀਤਾ ਗਿਆ।ਜਿਸ ਦੀ ਮੌਕੇ ‘ਤੇ ਖੇਤੀਬਾੜੀ ਅਧਿਕਾਰੀਆਂ ਵਲੋਂ ਭੌਤਿਕੀ ਵੈਰੀਫੀਕੇਸ਼ਨ ਕੀਤੀ ਗਈ।
ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ, ਡਾ. ਵਿਕ੍ਰਾਂਤ ਧਵਨ, ਡਾ. ਸੁਖਪ੍ਰੀਤ ਸਿੰਘ ਡਿਪਟੀ ਪੀ.ਡੀ ਆਤਮਾ, ਸੁਭਾਸ਼ ਚੰਦਰ, ਗੁਰਦਿੱਤ ਸਿੰਘ, ਰਵਿੰਦਰ ਸਿਘ, ਜਸਵਿੰਦਰ ਪਾਲ ਸਿੰਘ, ਪਵਨ ਕੁਮਾਰ ਜੂਨੀਅਰ ਟੈਕਨੀਸ਼ਨ, ਪ੍ਰੇਮ ਕੁਮਾਰ, ਸ਼੍ਰੀਮਤੀ ਸਾਕਸ਼ੀ, ਮਿਸ ਮਨਜੀਤ ਕੌਰ ਖੇਤੀਬਾੜੀ ਵਿਸਥਾਰ ਅਫਸਰ ਸਤਵਿੰਦਰ ਸਿੰਘ, ਕੁਲਦੀਪ ਸਿੰਘ ਸਮੇਤ ਹੋਰ ਕਿਸਾਨ ਹਾਜ਼ਰ ਸਨ।
ਲਾਭਪਾਤਰੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਹਰਤਰਨਪਾਲ ਸਿੰਘ ਨੇ ਕਿਹਾ ਕਿ ਜ਼ਿਲਾ ਪ੍ਰਸਾਸ਼ਨ ਅਤੇ ਖੇਤੀਬਾੜੀ ਨਾਲ ਸੰਬੰਧਤ ਵਿਭਾਗਾਂ ਵਲੋਂ ਕੀਤੇ ਯਤਨਾਂ ਅਤੇ ਕਿਸਾਨਾਂ ਦੁਆਰਾ ਕੀਤੇ ਸਹਿਯੋਗ ਕਾਰਨ ਜ਼ਿਲਾ ਪਿਛਲੇ 5 ਸਾਲਾਂ ਤੋਂ ਸਭ ਘੱਟ ਪ੍ਰਦੂਸ਼ਿਤ ਜ਼ਿਲਾ ਬਣਿਆ ਹੋਇਆ ਹੈ।ਉਨਾਂ ਕਿਹਾ ਕਿ ਹਵਾ ਦੇ ਪ੍ਰਦੂਸ਼ਣ ਨੂੰ ਘਟਾਉਣ ਅਤੇ ਮਿੱਟੀ ਸਿਹਤ ਸੁਧਾਰਣ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਹੰਭਲਾ ਮਾਰਨਾ ਪਵੇਗਾ।ਅਜੇ ਤੱਕ ਬਲਾਕ ਪਟਾਨਕੋਟ ਸਮੇਤ ਘਰੋਟਾ ਬਲਾਕ) ਵਿੱਚ ਕੋਈ ਵੀ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦਾ ਵਾਕਿਆ ਦਰਜ਼ ਨਹੀਂ ਕੀਤਾ ਗਿਆ।ਉਨਂਾ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਖੇਤ ਵਿੱਚੋਂ ਹਟਾਏ ਬਗੈਰ ਕਣਕ ਦੀ ਬਿਜ਼ਾਈ ਕਰਨ ਲਈ ਜੇਕਰ ਕਿਸੇ ਵੀ ਕਿਸਾਨ ਨੂੰ ਖੇਤੀ ਮਸ਼ੀਨਰੀ ਦੀ ਜ਼ਰੂਰਤ ਹੋਵੇ ਤਾਂ ਉਹ ਸੰਬੰਧਤ ਖੇਤੀਬਾੜੀ ਅਧਿਕਾਰੀਆਂ ਨਾਲ ਸੰਪਰਕ ਕਰ ਸਕਦਾ ਹੈ।ਜੂਨੀਅਰ ਟੈਕਨੀਸ਼ਨ ਪਵਨ ਕੁਮਾਰ ਨੇ ਆਈ ਐਪ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media