Saturday, May 2, 2026

ਪੈਰਾਮਾਊਂਟ ਪਬਲਿਕ ਸਕੂਲ ਵਿਖੇ ਮਨਾਇਆ ਦਿਵਾਲੀ ਦਾ ਤਿਉਹਾਰ

ਸੰਗਰੂਰ, 3 ਨਵੰਬਰ (ਜਗਸੀਰ ਲੌਂਗੋਵਾਲ) – ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਦੇ ਬੱਚਿਆਂ ਵਲੋਂ ਦਿਵਾਲੀ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਤਿਉਹਾਰ ਦੀ ਖੁਸ਼ੀ `ਚ ਸਕੂਲੀ ਬੱਚਿਆਂ ਦੇ ਮਨੋਰੰਜਨ ਲਈ ਵੱਖ-ਵੱਖ ਪ੍ਰਤੀਯੋਗਤਾਵਾਂ ਜਿਵੇਂ ਰੰਗੋਲੀ, ਸਪੈਸ਼ਲ ਡਿਸ਼ (ਫਾਇਰ ਰਹਿਤ) ਦੇ ਨਾਲ-ਨਾਲ ਖੇਡ ਮੁਕਾਬਲੇ ਰੱਸਾ-ਕੱਸੀ, ਹਰਡਲਜ਼ ਦੌੜਾਂ, ਚਾਟੀ ਰੇਸ ਅਤੇ ਸਪੂਨ ਰੇਸ ਮੁਕਾਬਲੇ ਕਰਵਾਏ ਗਏ।ਬੱਚਿਆਂ ਨੂੰ ਸਿਹਤਮੰਦ ਭੋਜਨ ਖਾਣ ਲਈ ਅਤੇ ਜੰਕ ਫੂਡ ਛੱਡਣ ਲਈ ਉਤਸ਼ਾਹਿਤ ਕਰਨ ਸਬੰਧੀ ਪੌਸ਼ਟਿਕ ਆਹਾਰ ਪ੍ਰਤੀਯੋਗਤਾ ਵੀ ਕਰਵਾਈ ਗਈ।ਬੱਚਿਆਂ ਨੇ ਸਾਰੀਆਂ ਖੇਡਾਂ ਦਾ ਖੂਬ ਆਨੰਦ ਮਾਣਿਆ।ਜੇਤੂ ਬੱਚਿਆਂ ਨੂੰ ਇਨਾਮ ਦੇ ਕੇ ਉਹਨਾਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ।ਸਕੂਲ ਦੇ ਐਮ.ਡੀ ਜਸਵੀਰ ਸਿੰਘ ਚੀਮਾਂ ਨੇ ਬੱਚਿਆਂ ਨੂੰ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਪ੍ਰਿੰਸੀਪਲ ਸੰਜੇ ਕੁਮਾਰ, ਮੈਡਮ ਕਿਰਨਪਾਲ ਕੌਰ, ਮੈਡਮ ਭੁਸ਼ਪਿੰਦਰ ਕੌਰ ਤੇ ਸਮੂਹ ਸਟਾਫ਼ ਮੈਂਬਰ ਮੌਜ਼ੂਦ ਸਨ।ਸਕੂਲ ਮੈਨੇਜਮੈਂਟ ਵਲੋਂ ਸਾਰੇ ਸਟਾਫ ਨੂੰ ਦਿਵਾਲੀ ਦੀ ਵਧਾਈ ਅਤੇ ਗਿਫ਼ਟ ਦਿੱਤੇ ਗਏ।

Check Also

ਸਰਬਜੀਤ ਸਿੰਘ ਸੰਧੂ ਦੀ ਪੁਸਤਕ ‘ਲੰਮਾ ਪੰਧ ਵਫ਼ਾ ਦਾ‘ ਅਤੇ ‘ਸਾਂਵਲੇ ਰੰਗ ਦੀ ਕੁੜੀ ‘ਤੇ ਚਰਚਾ

ਅੰਮ੍ਰਿਤਸਰ, 27 ਅਪ੍ਰੈਲ (ਦੀਪ ਦਵਿੰਦਰ ਸਿੰਘ) – ਰਾਬਤਾ ਮੁਕਾਲਮਾ ਕਾਵਿ ਮੰਚ ਵੱਲੋਂ ਸਰਬਜੀਤ ਸਿੰਘ ਸੰਧੂ …