Sunday, July 26, 2026

ਡਾ. ਨਿੱਜ਼ਰ ਨੇ ਹਲਕਾ ਦੱਖਣੀ ‘ਚ ਕੀਤਾ ‘ਆਪ’ ਦੇ ਮੁੱਖ ਦਫ਼ਤਰ ਦਾ ਉਦਘਾਟਨ

ਧਾਰਮਿਕ ਪ੍ਰੋਗਰਾਮ ‘ਚ ਭਾਈ ਵਡਾਲਾ ਨੇ ਕੀਤੀ ਸਿਆਸੀ ਟਿਪਣੀ

ਅੰਮ੍ਰਿਤਸਰ, 5 ਨਵੰਬਰ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਇੰਚਾਰਜ਼ ਡਾ. ਇੰਦਰਬੀਰ ਸਿੰਘ ਨਿੱਜ਼ਰ ਵਲੋਂ ਤਰਨ ਤਾਰਨ ਰੋਡ, ਡੇਰਾ ਬਾਬਾ ਭੂਰੀ ਵਾਲਿਆਂ ਦੇ ਸਾਹਮਣੇ ਆਮ ਆਦਮੀ ਪਾਰਟੀ ਦੇ ਹਲਕਾ ਦੱਖਣੀ ਦੇ ਮੁੱਖ ਦਫ਼ਤਰ ਦਾ ਉਦਘਾਟਨ ਕੀਤਾ ਗਿਆ।ਇਸ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਭਾਈ ਬਲਦੇਵ ਸਿੰਘ ਵਡਾਲਾ ਦੇ ਕੀਰਤਨੀ ਜਥੇ ਨੇ ਸੰਗਤਾਂ ਨੂੰ ਨਿਹਾਲ ਕੀਤਾ।
                ਭਾਈ ਵਡਾਲਾ ਨੇ ਸਿਆਸੀ ਪਾਰਟੀ ਵਲੋਂ ਕਰਵਾਏ ਗਏ ਇਸ ਧਾਰਮਿਕ ਪ੍ਰੋਗਰਾਮ ਦੌਰਾਨ ਕਿਹਾ ਕਿ ਦੇਸ਼ ਵਿੱਚ ਅਨਪੜ੍ਹ ਨੇਤਾਵਾਂ ਦਾ ਬੋਲਬਾਲਾ ਹੈ, ਜੋ ਪੜੇ ਲਿਖੇ ਆਈ.ਏ.ਐਸ ਤੇ ਆਈ.ਪੀ.ਐਸ ਅਧਿਕਾਰੀਆਂ ਨੂੰ ਆਪਣੀਆਂ ਉਂਗਲਾਂ ‘ਤੇ ਨਚਾਉਂਦੇ ਹਨ।ਇਸ ਲਈ ਮੌਜ਼ੂਦਾ ਸਮੇਂ ਸਮਾਜ ਦੇ ਭਲੇ ਲਈ ਇਸ ਵਰਗ ਨੂੰ ਸਿਆਸਤ ‘ਚ ਆ ਕੇ ਦੇਸ਼ ਦੀ ਵਾਗਡੋਰ ਸੰਭਾਲਣੀ ਚਾਹੀਦੀ ਹੈ।

ਭਾਈ ਵਡਾਲਾ ਦੀ ਟਿੱਪਣੀ ਸਿਆਸੀ ਨਹੀਂ ਬਲਕਿ ਸਮਾਜ ਸੁਧਾਰਕ – ਡਾ. ਨਿਜ਼ਰ

ਇਸੇ ਦੌਰਾਨ ਡਾ. ਇੰਦਰਬੀਰ ਸਿੰਘ ਨਿੱਜ਼ਰ ਨੇ ਸਪੱਸ਼ਟ ਕੀਤਾ ਕਿ ਭਾਈ ਵਡਾਲਾ ਦੀ ਟਿਪਣੀ ਸਿਆਸੀ ਨਹੀਂ ਸਗੋਂ ਸਮਾਜ ਸੁਧਾਰਕ ਹੈ, ਕਿਉਂਕਿ ਜਨਤਾ ਦਾ ਭਵਿੱਖ ਦੇਸ਼ ਦੀ ਸਰਕਾਰ ਦੇ ਹੱਥ ‘ਚ ਹੁੰਦਾ ਹੈ।ਉਨਾਂ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਘਰ ਘਰ ਪਹੁੰਚਾਉਣ ਲਈ ਹਲਕਾ ਦੱਖਣੀ ‘ਚ ਆਮ ਆਦਮੀ ਪਾਰਟੀ ਦਾ ਇਹ ਮੁੱਖ ਦਫ਼ਤਰ ਖੋਲ੍ਹਿਆ ਗਿਆ।
                ਇਸ ਮੌਕੇ ਲੋਕ ਸਭਾ ਹਲਕਾ ਇੰਚਾਰਜ਼ ਇਕਬਾਲ ਸਿੰਘ ਭੁੱਲਰ, ਜ਼ਿਲ੍ਹਾ ਪ੍ਰਧਾਨ ਮੈਡਮ ਜੀਵਨਜੋਤ ਕੌਰ, ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਭਗਵੰਤ ਸਿੰਘ ਕੰਵਲ, ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਮੈਡਮ ਸੁਖਬੀਰ ਕੌਰ, ਬੀ.ਸੀ ਵਿੰਗ ਜਿਲ੍ਹਾ ਉਪ ਪ੍ਰਧਾਨ ਜਸਵਿੰਦਰ ਸਿੰਘ ਬੱਬੂ ਗ਼ਰੀਬ, ਜ਼ਿਲ੍ਹਾ ਯੂਥ ਵਿੰਗ ਸੰਯੁਕਤ ਸਕੱਤਰ ਪਲਵਿੰਦਰ ਸਿੰਘ ਪ੍ਰਿੰਸ, ਗੁਰਪ੍ਰੀਤ ਸਿੰਘ ਗੋਪੀ, ਅਮਨਪ੍ਰੀਤ ਸਿੰਘ, ਗੁਰਵਿੰਦਰ ਸਿੰਘ ਪੀ.ਏ, ਗੁਰਪ੍ਰੀਤ ਕੌਰ, ਰਿੰਕੂ ਸੁਲਤਾਨਵਿੰਡ, ਮਨਪ੍ਰੀਤ ਸਿੰਘ, ਨਰਿੰਦਰ ਕੁਮਾਰ ਆਦਿ ਹਾਜ਼ਰ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …