Sunday, April 26, 2026

ਸਿਟੀ ਕਾਂਗਰਸ ਪ੍ਰਧਾਨ ਵਿਜੈ ਗੋਇਲ ਵਲੋਂ ਹਰਬੰਸ ਮਾਰਗ ਸੜਕ ਦੀ ਸ਼ੁਰੂਆਤ

ਸੰਗਰੂਰ, 9 ਨਵੰਬਰ (ਜਗਸੀਰ ਲੌਂਗੋਵਾਲ) – ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਮੈਡਮ ਰੀਤੂ ਰਾਣੀ ਦੇ ਪਤੀ ਅਤੇ ਸਿਟੀ ਕਾਂਗਰਸ ਪ੍ਰਧਾਨ ਵਿਜੈ ਕੁਮਾਰ ਗੋਇਲ ਨੇ ਸਥਾਨਕ ਹਰਬੰਸ ਮਾਰਗ ਵਾਲੀ ਸੜਕ ਬਣਾਉਣ ਦੀ ਸ਼ੁਰੂਆਤ ਕਰਵਾਈ।ਵਿਜੈ ਗੋਇਲ ਨੇ ਇਸ ਸਮੇਂ ਦੱਸਿਆ ਕਿ ਕਾਂਗਰਸ ਹਲਕਾ ਇੰਚਾਰਜ਼ ਮੈਡਮ ਦਾਮਨ ਥਿੰਦ ਬਾਜਵਾ ਦੀ ਅਗਵਾਈ ਹੇਠ ਲੌਂਗੋਵਾਲ ਦੀਆਂ ਸਮੁੱਚੀਆਂ ਸੜਕਾਂ ਦੁਬਾਰਾ ਬਣਾ ਦਿੱਤੀਆਂ ਗਈਆਂ ਹਨ।ਜਿਨ੍ਹਾਂ ਵਿੱਚ ਪੀਰਖਾਨਾ ਰੋਡ ਤੋਂ ਪਟਵਾਰਖਾਨਾ, ਪਟਵਾਰਖਾਨੇ ਤੋਂ ਮਾਤਾ ਕਾਲੀ ਦੇਵੀ ਮੰਦਰ, ਡੇਰਾ ਬਾਬਾ ਲੱਛਮਣ ਦਾਸ ਵਾਲਾ ਰੋਡ, ਮੰਡੇਰ ਕਲਾਂ ਵਾਲੇ ਬੱਸ ਅੱਡੇ ਤੋਂ ਹਸਪਤਾਲ ਰੋਡ ਆਦਿ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਮਰਹੂਮ ਕਾਂਗਰਸੀ ਆਗੂ ਹਰਬੰਸ ਲਾਲ ਗਰਗ ਦੇ ਨਾਂ ‘ਤੇ ਬਣਿਆ ਇਹ ਰੋਡ ਕਾਫੀ ਸਮੇਂ ਤੋਂ ਖਸਤਾ ਹਾਲ ਵਿੱਚ ਸੀ।ਕੁੱਝ ਹੀ ਦਿਨਾਂ ਵਿੱਚ ਇਸ ਨੂੰ ਤਿਆਰ ਕਰ ਦਿੱਤਾ ਜਾਵੇਗਾ।ਸਿਟੀ ਪ੍ਰਧਾਨ ਗੋਇਲ ਨੇ ਕਿਹਾ ਕਿ ਅਸੀਂ ਕਸਬੇ ਨੂੰ ਨਮੂਨੇ ਦਾ ਨਗਰ ਬਣਾਉਣ ਲਈ ਉਹ ਪੂਰੀ ਤਰ੍ਹਾਂ ਯਤਨਸ਼ੀਲ ਹਨ ਅਤੇ ਲੌਂਗੋਵਾਲ ਦੇ ਸਮੁੱਚੇ ਵਿਕਾਸ ਖ਼ਾਤਿਰ ਵੱਡੀਆਂ ਗਰਾਂਟਾਂ ਭੇਜਣ ਲਈ ਮੈਡਮ ਦਾਮਨ ਥਿੰਦ ਬਾਜਵਾ ਦੇ ਅਤਿ ਧੰਨਵਾਦੀ ਹਾਂ।
                          ਇਸ ਮੌਕੇ ਕੌਂਸਲਰ ਬਲਵਿੰਦਰ ਸਿੰਘ ਸਿੱਧੂ, ਕੌਂਸਲਰ ਜਗਜੀਤ ਸਿੰਘ ਕਾਲਾ, ਨਗਰ ਕੌਂਸਲ ਲੌਂਗੋਵਾਲ ਦੇ ਕਰਮਚਾਰੀ ਬਲਕਾਰ ਸਿੰਘ ਆਦਿ ਹਾਜ਼ਰ ਸਨ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …