Sunday, April 26, 2026

ਜ਼ਿਲ੍ਹੇ ‘ਚ ਜਿਮੀਂਦਾਰਾਂ ਨੂੰ ਦਿੱਤੀਆਂ ਜਾਣਗੀਆਂ ਖੁੰਬਾਂ ਦੇ ਬੀਜ਼ ਦੀਆਂ 2 ਹਜ਼ਾਰ ਬੋਤਲਾਂ – ਡੀ.ਸੀ

ਨਵਾਂਸ਼ਹਿਰ, 9 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿਚ ਖੁੰਬਾਂ (ਢੀਂਗਰੀ) ਦੀ ਕਾਸ਼ਤ ਦੀ ਬੇਹੱਦ ਸੰਭਾਵਨਾ ਅਤੇ ਮਹੱਤਵ ਹੋਣ ਕਾਰਨ ਇਸ ਧੰਦੇ ਤੋਂ ਚੰਗੀ ਕਮਾਈ ਕੀਤੀ ਜਾ ਸਕਦੀ ਹੈ, ਕਿਉਂਕਿ ਖੁੰਬਾਂ ਵਿਚ ਬਹੁਤ ਸਾਰੇ ਖ਼ੁਰਾਕੀ ਤੱਤ ਮੌਜ਼ੂਦ ਹੁੰਦੇ ਹਨ। ਖੁੰਬਾਂ ਬਲੱਡ ਪ੍ਰੈਸ਼ਰ ਨੂੰ ਸਥਿਰ ਰੱਖਦੀਆਂ ਹਨ ਅਤੇ ਇਨ੍ਹਾਂ ਵਿਚ ਪਾਈ ਜਾਣ ਵਾਲੀ ਪ੍ਰੋਟੀਨ ਸੌਖੀ ਅਤੇ ਪੂਰੀ ਹਜ਼ਮ ਹੋ ਜਾਂਦੀ ਹੈ।ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਵਿਚ ਖੁੰਬਾਂ ਦੀ ਕਾਸ਼ਤ ਨੂੰ ਪ੍ਰਫੁਲਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਨਵੰਬਰ-ਦਸੰਬਰ ਮਹੀਨੇ ਦੌਰਾਨ ਖੁੰਬ ਦੀ ਕਿਸਮ ਢੀਂਗਰੀ ਦੇ ਬੀਜ਼ ਦੀਆਂ 2 ਹਜ਼ਾਰ ਬੋਤਲਾਂ ਜਿਮੀਂਦਾਰਾਂ ਨੂੰ ਵਾਜਿਬ ਰੇਟ ’ਤੇ ਦਿੱਤੀਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਇਸ ਨਾਲ ਜਿਮੀਂਦਾਰ ਆਪਣੇ ਘਰ ਵਿਚ ਹੀ ਲੋੜ ਮੁਤਾਬਿਕ ਖੁੰਬ ਦੀ ਪੈਦਾਵਾਰ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਜ਼ਿਮੀਂਦਾਰ ਇਹ ਬੀਜ਼ ਬਾਗਬਾਨੀ ਵਿਭਾਗ ਦੇ ਮੁੱਖ ਦਫ਼ਤਰ ਜਾਂ ਬਲਾਕਾਂ ਦੇ ਦਫ਼ਤਰਾਂ ਵਿਚੋਂ ਜ਼ਰੂਰਤ ਅਨੁਸਾਰ ਲੈ ਸਕਦੇ ਹਨ।
               ਸਹਾਇਕ ਡਾਇਰੈਕਟਰ ਬਾਗਬਾਨੀ ਜਗਦੀਸ਼ ਸਿੰਘ ਨੇ ਇਸ ਸਬੰਧੀ ਦੱਸਿਆ ਕਿ ਕਿ ਇਸ ਸਮੇਂ ਮੌਸਮ ਢੀਂਗਰੀ ਦੀ ਕਾਸ਼ਤ ਲਈ ਬਹੁਤ ਹੀ ਢੁੱਕਵਾਂ ਹੈ।ਉਨ੍ਹਾਂ ਕਿਹਾ ਕਿ ਇਸ ਦੀ ਪੈਦਾਵਾਰ ਬਿਨਾਂ ਕਿਸੇ ਖਾਦ ਅਤੇ ਕੀਟਨਾਸ਼ਕ ਤੋਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹਰ ਘਰ ਆਪਣੀ ਲੋੜ ਮੁਤਾਬਿਕ ਘਰ ਵਿਚ ਖੁੰਬ ਪੈਦਾ ਕਰੇ ਅਤੇ ਇਸ ਦਾ ਸੇਵਨ ਕਰੇ, ਕਿਉਂਕਿ ਇਸ ਦੀ ਕਾਸ਼ਤ ਬੰਦ ਕਮਰੇ ਵਿਚ ਹੁੰਦੀ ਹੈ ਅਤੇ ਇਸ ਲਈ ਜ਼ਮੀਨ ਦੀ ਜ਼ਰੂਰਤ ਵੀ ਨਹੀਂ ਹੁੰਦੀ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …