ਅੰਮ੍ਰਿਤਸਰ 15 ਨਵੰਬਰ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਅੱਜ ਮਾਤਾ ਲਾਲ ਭਵਾਨੀ ਜੀ ਮੰਦਰ ਮਾਡਲ ਟਾਊਨ ਵਾਲਿਆਂ ਦੀ ਸ਼ੋਭਾ ਯਾਤਰਾ
’ਚ ਸ਼ਿਰਕਤ ਕੀਤੀ ਗਈ।ਉਨਾਂ ਨੇ ਵਾਰਡ ਨੰ: 53 ਵਿਖੇ ਸੰਜੀਵ ਟਾਂਗਰੀ ਦੇ ਗ੍ਰਹਿ ਵਿਖੇ ਪਹੰੁਚ ਕੇ ਸ਼ੋਭਾ ਯਾਤਰਾ ਦਾ ਸਵਾਗਤ ਕਰ ਕੇ ਮਾਤਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।ਜ਼ਿਕਰਯੋਗ ਹੈ ਕਿ ਹਰ ਸਾਲ ਮਾਤਾ ਲਾਲ ਭਵਾਨੀ ਦੀ ਸ਼ੋਭਾ ਯਾਤਰਾ ਮੰਦਰ ਮਾਡਲ ਟਾਊਨ ਤੋਂ ਭਗਵਾਨ ਵਾਲਮੀਕਿ ਜੀ ਦੇ ਪਵਿੱਤਰ ਅਸਥਾਨ ਰਾਮਤੀਰਥ ਤੱਕ ਸਜ਼ਾਈ ਜਾਂਦੀ ਹੈ।ਮੇਅਰ ਰਿੰਟੂ ਨੇ ਇਸ ਸਮੇਂ ਗੱਲਬਾਤ ਕਰਦਿਆਂ ਕਿਹਾ ਕਿ ਪੂਜਨੀਕ ਮਾਤਾ ਜੀ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਉਨਾਂ ਨੂੰ ਇਸ ਸ਼ਹਿਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ।ਮੰਦਰ ਮਾਡਲ ਟਾਊਨ ਦੇ ਪ੍ਰਬੰਧਕਾਂ ਵਲੋਂ ਮੇਅਰ ਕਰਮਜੀਤ ਸਿੰਘ ਰਿੰਟੂ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਕੌਂਸਲਰ ਨੀਤੂ ਟਾਂਗਰੀ, ਸੰਜੀਵ ਟਾਂਗਰੀ, ਯਸ਼ਪਾਲ ਜੋਸ਼ੀ, ਪ੍ਰਧਾਨ ਵਿਜੈ ਕੁਮਾਰ, ਜੁਗਲ ਕਿਸ਼ੋਰ ਗੁਮਟਾਲਾ, ਦੇਵੀ ਲਾਲ, ਵਿਸ਼ਾਲ ਵਧਾਵਨ, ਰਾਹੁਲ ਅਰੋੜਾ, ਖੈਰਾਤੀ ਲਾਲ, ਦਲੀਪ ਪੁਰੀ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media