Friday, April 24, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਰਵਾਇਆ ਟਰੈਫਿਕ ਸੈਮੀਨਾਰ

ਅੰਮ੍ਰਿਤਸਰ, 18 ਨਵੰਬਰ (ਸੁਖਬੀਰ ਸਿੰਘ) – ਸਥਾਨਕ ਟਰੈਫਿਕ ਪੁਲਿਸ ਵਲੋਂ ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਟਰੈਫਿਕ ਨੂੰ ਨਿਰਵਿਘਨ ਚਲਾਉਣ ਅਤੇ ਸੜਕੀ ਹਾਦਸਿਆਂ ਨੂੰ ਰੋਕਣ ਦੇ ਸਬੰਧ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਡਾ: ਸੁਖਚੈਨ ਸਿੰਘ ਗਿੱਲ ਆਈ.ਪੀ.ਐਸ ਵਲੋਂ ਸੈਂਟਰ ਆਫ ਸਸਟੇਨੇਬਲ ਹੈਬੀਟੇਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਦੇ ਸਹਿਯੋਗ ਨਾਲ ਇੱਕ ਸਮੈਮੀਨਾਰ ਕਰਵਾਇਆ ਗਿਆ।

                ਸੈਮੀਨਾਰ ਵਿੱਚ ਸ੍ਰੀਮਤੀ ਸੁਡਰਵਿਲੀ ਆਈ.ਪੀ.ਐਸ ਜੁਆਇੰਟ ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਹਰਵਿੰਦਰ ਸਿੰਘ ਪੀ.ਪੀ.ਐਸ ਏ.ਡੀ.ਸੀ.ਪੀ ਟਰੈਫਿਕ, ਡਾ. ਮਨਪ੍ਰੀਤ ਸੀਂਹਮਾਰ ਪੀ.ਪੀ.ਐਸ ਏ.ਡੀ.ਸੀ.ਪੀ ਸਾਈਬਰ ਕਰਾਈਮ ਐਡ ਫੋਰੈਂਸਿਕ ਅੰਮ੍ਰਿਤਸਰ, ਇਕਬਾਲ ਸਿੰਘ ਪੀ.ਪੀ.ਐਸ ਏ.ਡੀ.ਸੀ.ਪੀ ਟਰਿਕ ਅਤੇ ਟਰੈਫਿਕ ਦੇ 5 ਜ਼ੋਨਾਂ ਦੇ ਇੰਚਾਰਜ਼ਾਂ ਤੋਂ ਇਲਾਵਾ ਨੋਡਲ ਅਫ਼ਸਰ ਪ੍ਰੋ.ਐਸ.ਐਸ. ਬਹਿਲ, ਨੋਡਲ ਅਫ਼ਸਰ ਰੂਸਾ ਅਤੇ ਆਰਕੀਟੈਕਚਰ ਵਿਭਾਗ ਦੇ ਐਚ.ਓ.ਡੀ ਸੈਮੀਨਾਰ ਦੌਰਾਨ ਪ੍ਰੋ. (ਡਾ.) ਅਸ਼ਵਨੀ ਲੂਥਰਾ, ਕੋਆਰਡੀਨੇਟਰ ਸੈਂਟਰ ਆਫ ਸਸਟੇਨੇਬਲ ਹੈਬੀਟੇਟ, ਡਾ. ਕੁਲਦੀਪ ਸਿੰਘ, ਐਚ.ਓ.ਡੀ ਗੁਰੂ ਰਾਮਦਾਸ ਸਕੂਲ ਆਫ ਪਲੈਨਿੰਗ, ਸੋਨਮ ਗੁਪਤਾ ਅਤੇ ਮਾਹਿਰ ਬੁਲਾਰੇ ਅਰਬਾਬ ਅਹਿਮਦ, ਪ੍ਰੋਗਰਾਮ ਮੈਨੇਜਰ, ਸੇਫ ਪੰਜਾਬ ਪ੍ਰੋਗਰਾਮ ਹਾਜ਼ਰ ਸਨ।ਸੈਮੀਨਾਰ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਭਾਗ ਲਿਆ।
               ਕਮਿਸ਼ਨਰ ਪੁਲਿਸ ਗਿੱਲ ਵਲੋਂ ਸੈਮੀਨਾਰ ਦੌਰਾਨ ਟਰੈਫਿਕ ਨੂੰ ਨਿਰਵਿਘਨ ਚਲਾਉਣ ਅਤੇ ਭੀੜ-ਭਾੜ ਵਾਲੇ ਬਜ਼ਾਰਾਂ ਵਿੱਚ ਟਰੈਫਿਕ ਵਿੱਚ ਸੁਧਾਰ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ।ਹਾਜ਼ਰੀਨਾਂ ਨੇ ਟਰੈਫਿਕ ਹਾਦਸਿਆਂ ਨੂੰ ਰੋਕਣ ਲਈ ਆਪਣੇ ਸੁਝਾਅ ਦਿੰਦਿਆਂ ਕਿਹਾ ਕਿ ਪੈਦਲ ਚੱਲਣ ਵਾਲਿਆਂ ਦੇ ਰਸਤੇ `ਤੇ ਧਿਆਨ ਦੇਣ ਦੀ ਲੋੜ ਹੈ, ਜੋ ਆਪ ਤੌਰ ‘ਤੇ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ।ਉਨ੍ਹਾਂ ਕਿਹਾ ਕਿ ਸ਼ਹਿਰੀ ਸੜਕਾਂ `ਤੇ ਸਭ ਤੋਂ ਵੱਧ ਦੁਰਘਟਨਾਵਾਂ ਹੁੰਦੀਆਂ ਹਨ ਅਤੇ ਇਸ ਦੀ ਰਫ਼ਤਾਰ 25 ਕਿਲੋਮੀਟਰ ਪ੍ਰਤੀ ਘੰਟਾ ਤੱਕ ਘਟਾਉਣ ਦੀ ਲੋੜ ਹੈ।ਇਸ ਤੋਂ ਇਲਾਵਾ, ਬਾਈਕ ਪੁਲਿਸਿੰਗ, ਸਕੂਲ ਵਾਹਨ ਨੀਤੀ, ਲਾਗੂ ਕਰਨ ਲਈ ਆਧੁਨਿਕ ਤਕਨੀਕਾਂ ਦੀ ਵਰਤੋਂ, ਬਲੈਕ ਸਪਾਟ ਦੀ ਪਛਾਣ, ਸੜਕ ਸੁਰੱਖਿਆ ਆਡਿਟ, ਕਰੈਸ਼ ਜਾਂਚ ਆਦਿ ਸ਼ਾਮਲ ਹਨ।
                    ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਸ਼ਹਿਰ ਦੀ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਿੱਦਿਅਕ ਅਦਾਰਿਆਂ ਨਾਲ ਢੁੱਕਵੀਂ ਵਿਉਂਤਬੰਦੀ ਕਰਕੇ ਅਜਿਹੇ ਸੈਮੀਨਾਰ ਕੀਤੇ ਜਾਣਗੇ ਤਾਂ ਜੋ ਸ਼ਹਿਰ ਦੀ ਟ੍ਰੈਫਿਕ ਅਤੇ ਸੜਕ ਸੁਰੱਖਿਆ ਦੀ ਸਥਿਤੀ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …