Saturday, March 28, 2026

ਕਿਰਤੀ ਕਿਸਾਨ ਯੂਨੀਅਨ ਇਕਾਈ ਉਭਾਵਾਲ ਦਾ ਜਥਾ ਦਿੱਲੀ ਪੁੱਜਾ

ਸੰਗਰੂਰ, 26 ਨਵੰਬਰ (ਜਗਸੀਰ ਲੌਂਗੋਵਾਲ) – ਨੇੜਲੇ ਪਿੰਡ ਉੱਭਾਵਾਲ ਤੋਂ ਕਿਰਤੀ ਕਿਸਾਨ ਯੂਨੀਅਨ ਨਾਲ ਸਬੰਧਿਤ ਯੂਥ ਆਗੂ ਲਖਵਿੰਦਰ ਲੱਖੀ ਅਤੇ ਪ੍ਰਧਾਨ ਸੁਖਦੇਵ ਉੱਭਾਵਾਲ ਦੀ ਅਗਵਾਈ ਹੇਠ ਰਵਾਨਾ ਹੋਇਆ ਕਿਸਾਨਾਂ ਦਾ ਜਥਾ ਦਿੱਲੀ ਪਹੁੰਚ ਗਿਆ ਹੈ।ਕੁਲਵੀਰ ਕੋਹਲੀ ਨੇ ਦੱਸਿਆ ਕਿ ਅਜੇ ਕਿਸਾਨੀ ਸੰਘਰਸ਼ ਦੀ ਅੰਸ਼ਕ ਜਿੱਤ ਹੋਈ ਹੈ ਅਤੇ ਕਿਸਾਨ ਆਪਣੀਆਂ ਰਹਿੰਦੀਆਂ ਮੰਗਾਂ ਦੀ ਪੂਰਤੀ ਤੱਕ ਦਿੱਲੀ ਦੇ ਬਾਰਡਰਾਂ ‘ਤੇ ਡਟੇ ਰਹਿਣਗੇ।ਕਿਸਾਨ ਆਗੂ ਭੁਪਿੰਦਰ ਸਿੰਘ ਨੇ ਕਿਹਾ ਕਿ ਇਹ ਜਥਾ ਕਿਸਾਨੀ ਸੰਘਰਸ਼ ਦੇ ਦਿ ਲੀ ਮੋਰਚੇ ਦੀ ਵਰ੍ਹੇਗੰਢ ਮਨਾ ਕੇ ਹੀ ਵਾਪਸ ਪਰਤੇਗਾ।
                       ਇਸ ਮੌਕੇ ਸਤਨਾਮ ਸਿੰਘ ਧਾਲੀਵਾਲ, ਧੰਨ ਸਿੰਘ, ਨਰਿੰਦਰ ਸਿੰਘ ਨਿੰਦਾ, ਬਲਵਿੰਦਰ ਸਿੰਘ, ਨਛੱਤਰ ਸਿੰਘ, ਬੇਅੰਤ ਸਿੰਘ, ਪਰਗਟ ਸਿੰਘ, ਬਿੰਦਰੀ ਮਕੈਨਿਕ, ਬੂਟਾ ਸਿੰਘ, ਅਮਨਦੀਪ ਸਿੰਘ, ਯਾਦਵਿੰਦਰ ਸਿੰਘ, ਅਵਤਾਰ ਤਾਰ, ਕੁਲਵਿੰਦਰ, ਬੁੱਗਾ ਨੰਬਰਦਾਰ ਆਦਿ ਕਿਸਾਨ ਮੌਜ਼ੂਦ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …