ਸੰਗਰੂਰ, 26 ਨਵੰਬਰ (ਜਗਸੀਰ ਲੌਂਗੋਵਾਲ) – ਡੈਮੋਕਰੇਟਿਕ ਟੀਚਰਜ਼ ਫਰੰਟ ਸੰਗਰੂਰ ਵਲੋਂ ਪੰਜਵੀਂ, ਅੱਠਵੀਂ, ਦਸਵੀਂ ਤੇ ਬਾਰਵ੍ਹੀਂ ਦੀ 32ਵੀਂ ਸਲਾਨਾ ਵਜੀਫਾ
ਪ੍ਰੀਖਿਆ 23 ਜਨਵਰੀ 2022 ਨੂੰ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।ਜਿਲ੍ਹਾ ਕਮੇਟੀ ਦੀ ਹੋਈ ਮੀਟਿੰਗ ਦੀ ਜਾਣਕਾਰੀ ਪ੍ਰੈਸ ਨਾਲ ਸਾਂਝੀ ਕਰਦਿਆਂ ਜਿਲ੍ਹਾ ਆਗੂਆਂ ਬਲਬੀਰ ਲੌਂਗੋਵਾਲ, ਹਰਭਗਵਾਨ ਗੁਰਨੇ, ਦਾਤਾ ਨਮੋਲ, ਪਰਵਿੰਦਰ ਉਭਾਵਾਲ, ਜਗਦੇਵ ਕੁਮਾਰ, ਯਾਦਵਿੰਦਰ ਧੂਰੀ, ਗੁਰਪੀਤ ਪਸ਼ੌਰ, ਗੁਰਮੇਲ ਬਖਸ਼ੀਵਾਲਾ, ਗਗਨਦੀਪ ਧੂਰੀ, ਮਹਿੰਦਰ ਪ੍ਰਤਾਪ, ਨਾਇਬ ਸਿੰਘ ਰਟੋਲ, ਜਗਰੂਪ ਸਿੰਘ, ਸਤਵੀਰ ਭੋਪਾਲ, ਸਤਨਾਮ ਉਭਾਵਾਲ, ਬਲਵਿੰਦਰ ਸਿੰਘ, ਪ੍ਰੇਮ ਸਰੂਪ ਛਾਜਲੀ, ਰਾਜਵੀਰ ਨਾਗਰਾ, ਰਘਵਿੰਦਰ ਸ਼ੇਰਪੁਰ, ਸੁਖਜਿੰਦਰ ਆਦਿ ਨੇ ਕਿਹਾ ਕਿ ਇਹ ਪ੍ਰੀਖਿਆ ਗ਼ਦਰੀ ਗੁਲਾਬ ਕੌਰ ਬਖਸ਼ੀਵਾਲਾ ਨੂੰ ਸਮਰਪਿਤ ਹੋਵੇਗੀ।15 ਦਸੰਬਰ ਤੱਕ ਇਸ ਵਾਸਤੇ ਫਾਰਮ ਜਾਰੀ ਕਰ ਦਿੱਤੇ ਜਾਣਗੇ।
ਜਿਲ੍ਹਾ ਕਮੇਟੀ ਨੇ ਇਸ ਦੇ ਸਫਲ ਆਯੋਜਨ ਲਈ ਮਾਪਿਆਂ, ਸਕੂਲ ਮੁਖੀਆ, ਅਧਿਆਪਕਾਂ ਤੇ ਵਿਦਿਆਰਥੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media