ਅੰਮ੍ਰਿਤਸਰ, 27 ਨਵੰਬਰ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਪੰਜਾਬ ਦੇ ਇੰਡਸਟਰੀ ਤੇ ਟਰੇਡ ਵਿੰਗ ਪ੍ਰਧਾਨ ਅਤੇ ਹਲਕਾ ਦੱਖਣੀ ਇੰਚਾਰਜ਼ ਡਾ.
ਇੰਦਰਬੀਰ ਸਿੰਘ ਨਿੱਜ਼ਰ ਦੀ ਅਗਵਾਈ ‘ਚ ਪਿੰਡ ਸੁਲਤਾਨਵਿੰਡ ਦੀਆਂ ਵਾਰਡਾਂ ਵਿਚ ਡੋਰ ਟੂ ਡੋਰ ਪ੍ਰਚਾਰ ਕਰਦੇ ਸਮੇਂ ਪਿੰਡ ਵਿਚ ਕਈ ਥਾਵਾਂ `ਤੇ ਸੀਵਰੇਜ ਜਾਮ ਅਤੇ ਟੁੱਟੀਆਂ ਗਲੀਆਂ ਦੀ ਸਮੱਸਆ ਦੇਖਣ ਨੂੰ ਮਿਲੀ।ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਨਿੱਜ਼ਰ ਨੇ ਕਿਹਾ ਕਿ ਅਕਸਰ ਕਾਂਗਰਸ ਅਤੇ ਅਕਾਲੀ ਵਾਲੇ ਕਹਿੰਦੇ ਰਹੇ ਹਨ ਕਿ ਪਿੰਡ ਵਿੱਚ ਉਹ ਬਹੁਕਰੋੜੀ ਪ੍ਰਾਜੈਕਟ ਵਿਕਾਸ ਲਈ ਲੈ ਕੇ ਆਏ ਹਨ, ਪਰ ਪਿੰਡ ਦੇ ਮੌਜ਼ੂਦਾ ਹਾਲਾਤ ਇਸ ਬਹੁਕਰੋੜੀ ਪ੍ਰਾਜੈਕਟ ਨਾਲ ਹੋਏ ਵਿਕਾਸ ਦੀ ਪੋਲ ਖੋਲ ਰਹੇ ਹਨ।ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਨੇ ਸਿਰਫ ਲੋਕਾਂ ਨੂੰ ਗੁੰਮਰਾਹ ਕੀਤਾ ਹੈ।ਡਾ. ਨਿੱਜ਼ਰ ਨੇ ਕਿਹਾ ਕਿ ਜਨਤਾ ਨੇ ਰਵਾਇਤੀ ਪਾਰਟੀਆਂ ਨੂੰ ਅਨੇਕਾਂ ਮੌਕੇ ਦਿੱਤੇ, ਪਰ ਲੋਕਾਂ ਨੂੰ ਬਦਲੇ `ਚ ਸਿਰਫ ਲਾਰੇ ਹੀ ਮਿਲੇ ਹਨ।ਪਰ ਹੁਣ ਇਕ ਮੌਕਾ `ਆਪ` ਨੂੰ ਮਿਲਣਾ ਚਾਹੀਦਾ ਹੈ।ਉਹ ਵਿਸ਼ਵਾਸ ਦਿਵਾਉਂਦੇ ਹਨ ਕਿ ਲੋਕਾਂ ਨਾਲ ਕੀਤੇ ਇੱਕ ਇੱਕ ਵਾਅਦੇ ਨੂੰ ਪਹਿਲ ਦੇ ਆਧਾਰ `ਤੇ ਪੂਰਾ ਕੀਤਾ ਜਾਵੇਗਾ।
ਇਸ ਮੌਕੇ ਬਲਜੀਤ ਸਿੰਘ ਰਿੰਕੂ, ਜਸਵੰਤ ਸਿੰਘ, ਭੁਪਿੰਦਰ ਸਿੰਘ, ਬਖਸ਼ੀਸ਼ ਸਿੰਘ ਆਦਿ ਹਾਜ਼ਰ ਸਨ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media