Thursday, June 25, 2026

ਦਲਵੀਰ ਸਿੰਘ ਬਾਬਾ ਨੂੰ ਮੁੜ ਸੌਂਪੀ ਗਈ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਦੀ ਸੇਵਾ

ਸ਼ਤਾਬਦੀ ਨੂੰ ਸਮਰਪਿਤ ਪ੍ਸ਼ੋਨਤਰੀ ਮੁਕਾਬਲਿਆਂ ਦੇ ਜੇਤੂਆਂ ਦਾ ਸਨਮਾਨ 26 ਦਸੰਬਰ ਨੂੰ

ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਵਿਸ਼ੇਸ ਮੀਟਿੰਗ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਸੁਸਾਇਟੀ ਸਰਪ੍ਰਸਤ ਨਰਿੰਦਰਪਾਲ ਸਿੰਘ ਸਾਹਨੀ, ਜਸਵਿੰਦਰ ਸਿੰਘ ਵਿੱਕੀ ਤੇ ਗੁਰਿੰਦਰ ਸਿੰਘ ਗੁਜਰਾਲ ਦੀ ਦੇਖ-ਰੇਖ ਅਤੇ ਦਲਵੀਰ ਸਿੰਘ ਬਾਬਾ ਦੀ ਪ੍ਰਧਾਨਗੀ ਹੇਠ ਹੋਈ।ਗੁਰਿੰਦਰਵੀਰ ਸਿੰਘ ਜਨਰਲ ਸਕੱਤਰ ਨੇ ਮੈਬਰਾਂ ਦਾ ਸਵਾਗਤ ਕੀਤਾ।ਸੁਸਾਇਟੀ ਦੇ ਨਿਯਮਾਂ ਮੁਤਾਬਿਕ ਹਰ ਦੋ ਸਾਲਾਂ ਬਾਅਦ ਨਵੀਂ ਪ੍ਰਬੰਧਕ ਕਮੇਟੀ ਦੀ ਹੁੰਦੀ ਚੋਣ ਕੀਤੀ ਗਈੇ।
                    ਸੁਰਿੰਦਰ ਪਾਲ ਸਿੰਘ ਸਿਦਕੀ ਪ੍ਰੈਸ ਸਕੱਤਰ ਅਨੁਸਾਰ ਸਰਬਸੰਮਤੀ ਨਾਲ ਦਲਵੀਰ ਸਿੰਘ ਬਾਬਾ ਨੂੰ ਅਗਲੇ ਦੋ ਸਾਲਾਂ ਲਈ ਮੁੱਖ ਸੇਵਾਦਾਰ ਦੀ ਦੁਬਾਰਾ ਸੇਵਾ ਸੌੰਪੀ ਗਈ ਅਤੇ ਬਾਕੀ ਕਾਰਜਕਾਰਨੀ ਬਣਾਉਣ ਦੇ ਵੀ ਅਧਿਕਾਰ ਦਿੱਤੇ ਗਏ। ਜਸਵੀਰ ਸਿੰਘ ਖਾਲਸਾ, ਰਾਜਵਿੰਦਰ ਸਿੰਘ ਲੱਕੀ, ਹਰਵਿੰਦਰ ਸਿੰਘ ਬਿੱਟੂ ਨੇ ਬਾਬਾ ਜੀ ਨੂੰ ਵਧਾਈ ਦਿੱਤੀ ਅਤੇ ਮੈਬਰਾਂ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਉਪਰੰਤ ਸਾਹਨੀ, ਵਿੱਕੀ, ਗੁਜਰਾਲ ਦੇ ਨਾਲ ਚਰਨਜੀਤ ਪਾਲ ਸਿੰਘ, ਹਰਭਜਨ ਸਿੰਘ ਭੱਟੀ, ਪ੍ਰੀਤਮ ਸਿੰਘ ਆਦਿ ਵਲੋਂ ਪ੍ਰਧਾਨ ਦਲਵੀਰ ਸਿੰਘ ਬਾਬਾ ਦੀ ਅਗਵਾਈ ਵਿਚ ਸੁਸਾਇਟੀ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਕੀਤੇ ਗਏ ਵਿਸ਼ਾਲ ਯਾਦਗਾਰੀ ਸਮਾਗਮ ਅਤੇ ਹੋਰ ਧਾਰਮਿਕ ਤੇ ਸਮਾਜਿਕ ਕਾਰਜਾਂ ਦੀ ਸ਼ਲਾਘਾ ਕੀਤੀ ।
           ਸੁਸਾਇਟੀ ਦੇ ਸੀਨੀਅਰ ਮੈਂਬਰ ਰਾਜਵਿੰਦਰ ਸਿੰਘ ਲੱਕੀ ਵਲੋਂ ਸ਼ਤਾਬਦੀ ਨੂੰ ਸਮਰਪਿਤ ਆਨਲਾਈਨ ਸਵਾਲ-ਜਵਾਬ ਦੀ ਲੜੀ ਰਾਹੀਂ ਬੱਚਿਆਂ ਨੂੰ ਜੋੜਣ ਅਤੇ ਇਤਿਹਾਸ ਦੀ ਜਾਣਕਾਰੀ ਦੇਣ ਦੇ ਉਪਰਾਲੇ ਦੀ ਸਰਾਹਣਾ ਕੀਤੀ ਗਈ।ਫੈਸਲਾ ਕੀਤਾ ਗਿਆ ਕਿ 26 ਦਸੰਬਰ ਐਤਵਾਰ ਸਵੇਰੇ 9.00 ਵਜੇ ਇਹਨਾਂ ਮੁਕਾਬਲਿਆਂ ਦੇ ਜੇਤੂਆਂ ਅਤੇ ਭਾਗ ਲੈਣ ਵਾਲੇ ਬੱਚਿਆਂ ਦਾ ਸਨਮਾਨ ਸਮਾਗਮ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਕੀਤਾ ਜਾਵੇਗਾ।ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਸੁੰਦਰ ਸਿੰਘ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਤੇ ਸੁਸਾਇਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ।
                 ਇਸ ਮੌਕੇ ਅਵਤਾਰ ਸਿੰਘ, ਜਗਜੀਤ ਸਿੰਘ ਭਿੰਡਰ, ਇਮਾਨਪ੍ਰੀਤ ਸਿੰਘ, ਅਮਰਿੰਦਰ ਸਿੰਘ ਮੌਖਾ, ਬਲਜੋਤ ਸਿੰਘ, ਬਲਦੇਵ ਸਿੰਘ, ਰਾਜਿੰਦਰਪਾਲ ਸਿੰਘ, ਵਰਿੰਦਰਜੀਤ ਸਿੰਘ ਬਜਾਜ, ਸੁਖਵਿੰਦਰ ਸਿੰਘ, ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …