Saturday, September 19, 2026

ਟਰੈਫਿਕ ਐਜੂਕੇਸ਼ਨ ਸੈਲ ਵਲੋਂ ਸਕੂਲ਼ ਬੱਸ ਡਰਵਾਈਵਰਾਂ ਲਈ ਵਰਕਸ਼ਾਪ

ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਅੰਮ੍ਰਿਤਸਰ ਡਾ: ਸੁਖਚੈਨ ਸਿੰਘ ਗਿੱਲ ਆਈ.ਪੀ.ਐਸ, ਏ.ਡੀ.ਸੀ.ਪੀ-ਟਰੈਫਿਕ ਹਰਵਿੰਦਰ ਸਿੰਘ ਪੀ.ਪੀ.ਐਸ ਅਤੇ ਏ.ਸੀ.ਪੀ-ਟਰੈਫਿਕ ਅੰਮ੍ਰਿਤਸਰ ਇਕਬਾਲ ਸਿੰਘ ਪੀ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਟਰੈਫਿਕ ਐਜੂਕੇਸ਼ਨ ਸੈਲ ਵੱਲੋਂ ਜੂਨੀਅਰ ਸਟੱਡੀ ਸਕੂਲ ਕੈਂਟ ਅੰਮ੍ਰਿਤਸਰ ਵਿਖੇ ਸਕੂਲ਼ ਬੱਸ ਡਰਵਾਈਵਰਾਂ ਲਈ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਟਰੈਫਿਕ ਐਜੂਕੇਸ਼ਨ ਸੈਲ ਵਲੋਂੇ ਟਰੱਕ ਡਰਾਈਵਰਾਂ ਨੂੰ ਸੇਫ ਸਕੂਲ਼ ਵਾਹਨ ਪਾਲਿਸੀ ਸਬੰਧੀ ਜਾਣੂ ਕਰਵਾਇਆ ਗਿਆ ਅਤੇ ਸਕੂਲ਼ੀ ਵਾਹਣ ਵਿੱਚ ਹੈਲਪਰ ਲਾਜ਼ਮੀ ਰੱਖਣ ਦੀ ਹਦਾਇਤ ਕੀਤੀ ਗਈ।ਹਾਈਵੇਅ ‘ਤੇ ਚੱਲਦੇ ਸਮੇਂ ਤੁਰੰਤ ਬਰੇਕ ਨਾ ਲਗਾਉਣ ਅਤੇ ਓਵਰਲੋਡਿੰਗ, ਡ੍ਰਿੰਕ ਐਂਡ ਡਰਾਇਵ, ਰੈਡ ਲਾਈਟ ਜੰਪ ਨਾ ਕਰਨ ਬਾਰੇ ਕਿਹਾ ਗਿਆ।
                        ਇਸ ਮੌਕੇ ਏ.ਐਸ.ਆਈ ਅਰਵਿੰਦਰ ਸਿੰਘ, ਐਚ.ਸੀ ਸਲਵੰਤ ਸਿੰਘ, ਟਰੈਫਿਕ ਐਜੂਕੇਸ਼ਨ ਸੈਲ ਅਤੇ ਜੂਨੀਅਰ ਸਟੱਡੀ ਸਕੂਲ਼ ਅੰਮ੍ਰਿਤਸਰ ਕੈਂਟ ਦੇ ਪ੍ਰਧਾਨ ਜਸਵੰਤ ਸਿੰਘ ਆਦਿ ਮੌਜ਼ੂਦ ਸਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …