ਅੰਮ੍ਰਿਤਸਰ, 4 ਦਸੰਬਰ (ਖੁਰਮਣੀਆਂ) – ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ 15 ਦਸੰਬਰ ਤੋ 17 ਦਸੰਬਰ 2021 ਤੀਕ ਤਿੰਨ ਰੋਜਾ ਭਾਈ ਵੀਰ ਸਿੰਘ
ਫਲਾਵਰ, ਪਲਾਂਟਸ ਅਤੇ ਰੰਗੋਲੀ ਸ਼ੋਅ ਦਾ ਆਯੋਜਨ ਕਰ ਰਹੀ ਹੈ। ਡਾ. ਜਸਪਾਲ ਸਿੰਘ ਸੰਧੂ ਵਾਈਸ ਚਾਂਸਲਰ ਨੇ ਦਸਿਆ ਕਿ ਗੁਰੁ ਨਾਨਕ ਦੇਵ ਯੂਨੀਵਰਸਿਟੀ ਵਲੋ ਆਪਣੇ ਵਾਤਾਵਰਣ ਨੂੰ ਪ੍ਰਦੂਸਣ ਤੋ ਬਚਾੳਣ, ਖੂਬਸੂਰਤੀ ਨੂੰ ਵਧਾੳਣ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਸਟਾਫ ਨੂੰ ਇਸ ਪਾਸੇ ਪ੍ਰੇਰਤ ਕਰਨ ਲਈ ਰੰਗਦਾਰ ਪ੍ਰਗ੍ਰੋਾਮ ਉਲੀਕਿਆ ਗਿਆ ਹੈ ।
ਇਸ ਪ੍ਰੋਗਰਾਮ ਦੀ ਸੂਰੂਆਤ ਬੁਧਵਾਰ 15 ਦਸੰਬਰ ਸਵੇਰੇ 9:00 ਵਜੇ ਕੀਤੀ ਜਾਵੇਗੀ ਜਿਸ ਵਿਚ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਅੰਮ੍ਰਿਤਸਰ ਸਹਿਰ ਦੇ ਸਕੂਲਾਂ ਅਤੇ ਵਿਅਕਤੀਗਤ ਸ਼ਹਿਰੀਆਂ ਵਲੋਂ ਗਮਲਿਆਂ ਦੀ ਐਂਟਰੀ ਕਰਵਾਈ ਜਾਵੇਗੀ ਜੋ ਫਲਾਵਰ ਸ਼ੋਅ ਦੀਆਂ ਵੱਖ-ਵੱਖ ਕਲਾਸਾਂ ਅਨੁਸਾਰ ਹੋਵੇਗੀ ਅਤੇ ਰੰਗੋਲੀ ਦੀ ਪ੍ਰਦਸਨ ਵੀ ਕੀਤੀ ਜਾਵੇਗੀ। ਰੰਗੋਲੀ ਵਿੱਚ ਦੋ ਕਿਸਮਾਂ ਦੇ ਦਾਖਲੇ ਹੋਣ ਤੇ ਪਹਿਲੇ ਵਿੱਚ ਫੁਲਾਂ ਦੀਆਂ ਪੱਤੀਆਂ ਰਾਹੀ ਰੰਗੋਲੀ ਬਣਾਈ ਜਾਵੇਗੀ ਅਤੇ ਦੂਸਰੇ ਦਾਖਲੇ ਵਿੱਚ ਫੁੱਲਾਂ ਤੋ ਬਿਨਾਂ ਆਰਟੀਫੀਸ਼ੀਅਲ ਸਮਾਨ ਨਾਲ ਰੰਗੋਲੀ ਬਣਾਈ ਜਾਵੇਗੀ।
ਫਲਾਵਰ ਸ਼ੋਅ ਦੇ ਇੰਚਾਰਜ ਡਾ. ਜਸਵਿੰਦਰ ਸਿੰਘ ਬਿਲਗਾ ਨੇ ਦੱਸਿਆ ਕਿ ਫੁੱਲਾਂ ਦੇ ਦਾਖਲਿਆ ਅਧੀਨ ਗਮਲਿਆਂ ਵਿੱਚ ਉਗਾਈਆਂ ਗਈਆਂ ਵੱਡੀਆਂ ਅਤੇ ਛੋਟੀਆਂ ਗੁਲਾਦੳਦੀਆਂ ਅਤੇ ਗੁਲਾਬ ਦੇ ਪੋਦਿਆਂ ਦੀ ਐਂਟਰੀ ਆਏਗੀ ਅਤੇ ਇਸ ਦੇ ਨਾਲ ਖੂਬਸੂਰਤ ਪੱਤਿਆਂ ਵਾਲੇ ਪੌਦਿਆਂ, ਕੈਕਟਸ ਅਤੇ ਸਕੂਲੈਂਟ ਦੀ ਐਂਟਰੀ ਵੀ ਹੋਵੇਗੀ।16 ਦਸੰਬਰ ਦਿਨ ਵੀਰਵਾਰ ਨੂੰ ਸਵੇਰੇ ਆਏ ਹੋਏ ਫੁੱਲਾਂ , ਪੌਦਿਆਂ ਅਤੇ ਰੰਗੋਲੀਆਂ ਦੀ ਪਰਖ ਮਹਿਮਾਨਾਂ ਵਲੋਂ ਕਰਵਾਈ ਜਾਵੇਗੀ।ਜਿਸ ਵਿੱਚ ਇਨਾਮਾਂ ਦਾ ਐਲਾਨ ਵੀ ਕੀਤਾ ਜਾਵੇਗਾ।ੳਸੇ ਦਿਨ ਫੁਲਾਵਰ ਸ਼ੋਅ ਅਤੇ ਰੰਗੋਲੀ ਦੀ ਨੂਮਾਇਸ਼ ਦਾ ਉਦਘਾਟਨ ਕੀਤਾ ਜਾਵੇਗਾ ।
ਇਸ ਅਯੋਜਨ ਨਾਲ ਸ੍ਰੀ ਗੁਰੁ ਗ੍ਰੰਥ ਸਾਹਿਬ ਭਵਨ ਦਾ ਵਿਹੜਾ ਫੁੱਲਾਂ ਅਤੇ ਰੰਗੋਲੀ ਨਾਲ ਖਿੜਿਆ ਰਹੇਗਾ।ਫੁਲਾਵਰ ਸ਼ੋਅ ਦੇ ਨਾਲ ਨਾਲ ਕਈ ਨਰਸਰੀਆਂ, ਬਾਗਬਾਨੀ ਦੇ ਸੰਦ, ਗਮਲੇ ਅਤੇ ਹੋਰ ਸਜਾਵਟੀ ਸਮਾਨ ਦੇ ਸਟਾਲ ਵੀ ਲਗਾਏ ਜਾਣਗੇ ਤਾਂ ਜੋ ਆਮ ਲੋਕਾਂ ਨੂੰ ਬਾਗਬਾਨੀ ਦੀ ਲੋੜ ਅਨੁਸਾਰ ਸਾਰਾ ਸਮਾਨ ਮਿਲ ਸਕੇ।
ਗੁਰੂੁ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਕਾਲਜਾਂ ਦੇ ਵਿਦਿਅਰਥੀਆ ਅਤੇ ਅ੍ਰੰਮਿਤਸਰ ਸ਼ਹਿਰੀਆਂ ਨੂੰ ਇਸ ਫਲਾਵਰ ਸ਼ੋਅ ਅਤੇ ਰੰਗੋਲੀ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …
Punjab Post Daily Online Newspaper & Print Media