Thursday, February 26, 2026

ਆਵਾਜਾਈ ਬਹਾਲ ਰੱਖਣ ਲਈ ਧਰਨਿਆਂ ਮਜ਼ਾਹਰਿਆਂ ਲਈ ਨਿਸ਼ਚਿਤ ਕੀਤੀ ਜਾਵੇ ਜਗ੍ਹਾ – ਅੰਮ੍ਰਿਤਸਰ ਵਿਕਾਸ ਮੰਚ

ਅੰਮ੍ਰਿਤਸਰ, 4 ਦਸੰਬਰ (ਜਗਦੀਪ ਸਿੰਘ) – ਵਿਧਾਨ ਸਭਾ ਚੋਣਾਂ ਅਤੇ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੀ ਰਿਹਾਇਸ਼ ਵਾਲ਼ਾ ਸ਼ਹਿਰ ਹੋਣ ਦੇ ਮੱਦੇਨਜ਼ਰ

File Photo

ਅੰਮ੍ਰਿਤਸਰ ‘ਚ ਕੁੱਝ ਦਿਨਾਂ ਤੋਂ ਵੱਖ-ਵੱਖ ਸਰਕਾਰੀ ਤੇ ਗੈਰ ਸਰਕਾਰੀ ਮੁਲਾਜ਼ਮ ਅਤੇ ਹੋਰ ਜਥੇਬੰਦੀਆਂ ਵਲੋਂ ਸੜਕਾਂ ਅਤੇ ਚੌਰਾਹਿਆਂ ‘ਤੇ ਧਰਨਿਆਂ, ਮੁਜ਼ਾਹਰਿਆਂ ਅਤੇ ਵਿਖਾਵਿਆਂ ਕਾਰਨ ਸੜਕੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ।ਆਮ ਤੌਰ ‘ਤੇ ਇਹ ਧਰਨੇ ਮੁਜ਼ਾਹਰੇ ਸ਼ਹਿਰ ਦੇ ਪ੍ਰਮੁੱਖ ਸਥਾਨਾਂ ਭੰਡਾਰੀ ਪੁੱਲ ਅਤੇ ਕਚਹਿਰੀ ਚੌਂਕ ‘ਤੇ ਕੀਤੇ ਜਾਂਦੇ ਹਨ।ਜਿਸ ਕਾਰਨ ਸ਼ਹਿਰ ਦੀਆਂ ਪ੍ਰਮੱਖ ਸੜਕਾਂ ‘ਤੇ ਲੰਮੇ ਲੰਮੇ ਜ਼ਾਮ ਲੱਗ ਜਾਂਦੇ ਹਨ।ਮਹੱਤਵਪੂਰਨ ਸੜਕਾਂ ‘ਤੇ ਆਵਾਜਾਈ ਰੁੱਕ ਜਾਣ ਕਰਕੇ ਕਈ ਯਾਤਰੂ ਹਵਾਈ ਜਹਾਜ਼ ਵਿੱਚ ਸਵਾਰ ਹੋਣ ਤੋਂ ਰਹਿ ਜਾਂਦੇ ਹਨ।ਅੱਜ ਤਾਂ ਸਥਿਤੀ ਉਸ ਵੇਲੇ ਭਿਆਨਕ ਹੋ ਗਈ ਜਦ ਇੱਕ ਹਵਾਈ ਜਹਾਜ਼ ਦਾ ਅਮਲਾ ਨਿਰਧਾਰਿਤ ਸਮੇਂ ਏਅਰਪੋਰਟ ‘ਤੇ ਨਾ ਪਹੁੰਚਣ ਕਰਕੇ ਤੇ ਹਵਾਈ ਜਹਾਜ਼ ਠੀਕ ਸਮੇਂ ‘ਤੇ ਉਡਾਣ ਨਾ ਭਰ ਸਕਿਆ।ਇਹ ਪ੍ਰਗਟਾਵਾ ਕਰਦਿਆਂ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਤੇ ਮਨਮੋਹਨ ਸਿੰਘ ਬਰਾੜ ਅਤੇ ਪ੍ਰਧਾਨ ਹਰਦੀਪ ਸਿੰਘ ਚਾਹਲ ਨੇ ਕਿਹਾ ਹੈ ਕਿ ਹਵਾਈ ਯਾਤਰੀਆਂ ਦੇ ਨਾਲ-ਨਾਲ ਸੜਕਾਂ ਜ਼ਾਮ ਹੋਣ ਕਾਰਨ ਸ਼ਹਿਰੀਆਂ, ਸ਼ਰਧਾਲੂਆਂ ਅਤੇ ਮੁਸਾਫ਼ਰਾਂ ਨੂੰ, ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਦਫ਼ਤਰ ਬੰਦ ਹੋਣ ਵਕਤ ਆਵਾਜਾਈ ਰੁਕੀ ਹੋਣ ਕਾਰਨ ਬਹੁਤ ਸਾਰੇ ਮੁਲਾਜ਼ਮ ਖਾਸ ਕਰਕੇ ਇਸਤਰੀ ਮੁਲਾਜ਼ਮਾਂ ਨੂੰ ਵੇਲੇ ਸਿਰ ਘਰ ਪਹੁੰਚਣ ‘ਚ ਮੁਸ਼ਕਲ ਹੁੁੰਦੀ ਹੈ।ਇਸ ਸਮੱਸਿਆ ਕਰਕੇ ਸਮੁੱਚੇ ਸ਼ਹਿਰ ਦਾ ਵਿਉਪਾਰ ਅਤੇ ਕਾਰੋਬਾਰ ਠੱਪ ਹੋ ਕੇ ਰਹਿ ਜਾਂਦਾ ਹੈ।ਪਰ ਜਿਲ੍ਹਾ ਅਤੇ ਪੁਲਿਸ ਪ੍ਰਸ਼ਾਸ਼ਨ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਅਤੇ ਸੁਹਿਰਦ ਨਹੀਂ ਦਿਖ ਰਿਹਾ।
                      ਆਗੂਆਂ ਨੇ ਕਿਹਾ ਕਿ ਆਪਣੀਆਂ ਮੰਗਾਂ ਮੰਨਵਾਉਣ ਲਈ ਮੁਲਾਜ਼ਮਾਂ, ਕਾਮਿਆਂ ਨੇ ਸੰਘਰਸ਼ ਤਾਂ ਕਰਨਾ ਹੀ ਹੈ, ਜੋ ਉਨ੍ਹਾਂ ਦਾ ਹੱਕ ਵੀ ਹੈ।ਇਸ ਲਈ ਜਿਲ੍ਹਾ ਪ੍ਰਸਾਸ਼ਨ ਚਲੋਂ ਧਰਨਿਆਂ, ਮੁਜ਼ਾਹਰਿਆਂ ਤੇ ਸੰਘਰਸ਼ਾਂ ਲਈ ਇੱਕ ਢੁੱਕਵੀਂ ਜਗ੍ਹਾ ਨਿਸ਼ਚਿਤ ਕਰ ਦਿੱਤੀ ਜਾਵੇ ਤਾਂ ਜੋ ਆਵਾਜਾਈ ਵਿੱਚ ਵੀ ਕੋਈ ਵਿਘਨ ਨਾ ਪਵੇ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …