2 ਕਰੋੜ ਦੀ ਲਾਗਤ ਵਾਲੀ ਸੜਕ ਦੇ ਕੰਮ ਦੀ ਕੀਤੀ ਸ਼ੁਰੂਆਤ, ਨੋਜਵਾਨਾਂ ਨੂੰ ਵੰਡੀਆਂ ਖੇਡ ਕਿੱਟਾਂ
ਅੰਮ੍ਰਿਤਸਰ 5 ਦਸੰਬਰ (ਸੁਖਬੀਰ ਸਿੰਘ) – ਓਮੀਕਰੋਨ ਵਾਇਰਸ ਤੋਂ ਘਬਰਾਉਣ ਦੀ ਨਹੀ, ਬਲਕਿ ਸੁਚੇਤ ਹੋਣ ਦੀ ਲੋੜ ਹੈ।ਸਿਹਤ ਵਿਭਾਗ ਵਲੋਂ ਦੱਸੀਆਂ ਗਈਆਂ
ਸਾਵਧਾਨੀਆਂ ਨੂੰ ਅਪਣਾ ਕੇ ਅਸੀਂ ਇਸ ਵਾਇਰਸ ਤੋ ਬਚ ਸਕਦੇ ਹਾਂ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ ਪੰਜਾਬ ਨੇ ਅੱਜ ਵਾਰਡ ਨੰ: 68 ਵਿਖੇ 2 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦੇ ਕੰਮ ਦੀ ਸ਼ੁਰੂਆਤ ਕਰਨ ਉਪਰੰਤ ਕੀਤਾ।
ਸੋਨੀ ਨੇ ਦੱਸਿਆ ਕਿ ਪਹਿਲਾਂ ਇਸ ਸੜਕ ‘ਤੇ ਗੰਦਾ ਨਾਲਾ ਸੀ, ਜਿਸ ਨੂੰ ਢੱਕ ਦਿੱਤਾ ਗਿਆ ਹੈ ਅਤੇ ਇਸ ਉਪਰ ਨਵੀ ਸੜਕ ਬਣਾਈ ਜਾ ਰਹੀ ਹੈ ਅਤੇ ਨਵਾਂ ਸੀਵਰੇਜ਼ ਵੀ ਪਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਸ ਸੜਕ ਦੇ ਆਲੇ ਦੁਆਲੇ ਨਵੀਆਂ ਲਾਇਟਾਂ ਵੀ ਲਗਾਈਆਂ ਜਾਣਗੀਆਂ।ਉਨਾਂ ਨੇ ਬੰਗਲਾ ਕਾਲੋਨੀ ਦੀ ਧਰਮਸ਼ਾਲਾ ਲਈ 4 ਲੱਖ ਰੁਪਏ ਅਤੇ ਬਾਬਾ ਝੂਲੇ ਲਾਲ ਦੇ ਹਾਲ ਦੀ ਮੁਰਮੰਤ ਲਈ 1 ਲੱਖ ਰੁਪਏ ਦਾ ਚੈਕ ਵੀ ਭੇਟ ਕੀਤਾ।ਸੋਨੀ ਵਲੋਂ ਇਲਾਕੇ ਦਾ ਦੋਰਾ ਵੀ ਕੀਤਾ ਗਿਆ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ।ਸੋਨੀ ਨੇ ਮੌਕੇ ‘ਤੇ ਹਾਜ਼ਰ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹਨਾਂ ਮੁਸ਼ਕਲਾਂ ਦਾ ਜ਼ਲਦ ਹੀ ਨਿਪਟਾਰਾ ਕੀਤਾ ਜਾਵੇ।ਸੋਨੀ ਨੇ ਨੋਜਵਾਨਾਂ ਨੂੰ ਖੇਡ ਕਿੱਟਾਂ ਵੀ ਵੰਡੀਆਂ ਅਤੇ ਕਿਹਾ ਕਿ ਨੌਜਵਾਨਾਂ ਨੂੰ ਆਪਣੀ ਊਰਜਾ ਖੇਡਾਂ ਵੱਲ ਵੀ ਲਗਾਉਣੀ ਚਾਹੀਦੀ ਹੈ।
ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿਚ ਸੋਨੀ ਨੇ ਕਿਹਾ ਕਿ ਕੇਜਰੀਵਾਲ ਵਲੋ ਪੰਜਾਬ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਜਾ ਰਹੇ ਹਨ, ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਪਹਿਲਾ ਹੀ ਪੂਰੇ ਕਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪਹਿਲਾਂ ਹੀ ਬਜ਼ਰੁਗਾਂ ਦੀ ਪੈਨਸ਼ਨ ਰਾਸ਼ੀ ਨੂੰ ਵਧਾ ਕੇ 1500/- ਰੁਪਏ ਪ੍ਰਤੀ ਮਹੀਨਾ, 2 ਕਿਲੋਵਾਟ ਤੱਕ ਬਿਜਲੀ ਦੇ ਬਕਾਏ ਮੁਆਫ, ਅਸ਼ੀਰਵਾਦ ਸ਼ਗਨ ਸਕੀਮ ਦੀ ਰਾਸ਼ੀ ਨੂੰ ਵਧਾ ਕੇ 51 ਹਜ਼ਾਰ ਰੁਪਏ, ਹੁਨਰਮੰਦ ਕਾਮਿਆਂ ਦੀ ਉਜ਼ਰਤਾਂ ਵਿੱਚ ਵਾਧਾ, 3/-ਰੁਪਏ ਪ੍ਰਤੀ ਯੂਨਿਟ ਬਿਜਲੀ ਸਸਤੀ ਕਰਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ।ਸਾਲ 2022 ਵਿੱਚ ਮੁੜ ਉਨਾਂ ਦੀ ਸਰਕਾਰ ਸੱਤਾ ਵਿਚ ਆਵੇਗੀ।
ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ, ਕੋਸਲਰ ਵਿਕਾਸ ਸੋਨੀ, ਕੋਸਲਰ ਤਾਹਿਰ ਸ਼ਾਹ, ਪਰਮਜੀਤ ਸਿੰਘ ਚੋਪੜਾ, ਰਵੀ ਕਾਂਤ, ਐਕਸੀਅਨ ਸੰਦੀਪ ਸਿੰਘ, ਐਕਸੀਅਨ ਅਸ਼ਵਨੀ ਕੁਮਾਰ, ਬਾਬਾ ਸਲੀਮ ਪਹਿਲਵਾਨ, ਰਾਮਪਾਲ, ਯੁਧਵੀਰ ਤੋ ਇਲਾਵਾ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media