Saturday, October 10, 2026

ਡਿਪੂ ਹੋਲਡਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਨੂੰ ਗਹਿਰਾ ਸਦਮਾ ਪਿਤਾ ਦਾ ਦੇਹਾਂਤ

ਸੰਗਰੂਰ, 6 ਦਸੰਬਰ (ਜਗਸੀਰ ਲੌਂਗੋਵਾਲ) – ਡਿਪੂ ਹੋਲਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੂੰ ਗਹਿਰਾ ਸਦਮਾ ਪੁੱਜਾ ਹੈ।ਉਨਾਂ ਦੇ ਪਿਤਾ ਇੰਦਰਜੀਤ ਸ਼ਰਮਾ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ ਹਨ।ਉਨਾਂ ਦੇ ਅਕਾਲ ਚਲਾਣੇ ’ਤੇ ਡਿਪੂ ਹੋਲਡਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਮੰਗੀ, ਪਰਮਜੀਤ ਸਿੰਘ ਹਾਂਡਾ, ਗੁਰਮੇਲ ਸਿੰਘ ਚੋਟੀਆਂ, ਗੁਰਜੰਟ ਸਿੰਘ ਸ਼ੇਰੋਂ, ਕਰਨੈਲ ਸਿੰਘ ਫ਼ੌਜੀ, ਬਬਲੀ ਸਰਪੰਚ, ਰਾਜ ਸਿੰਘ ਸਰਪੰਚ, ਮੁਲਖਾ ਸਿੰਘ ਕੁੰਨਰਾਂ, ਮਹਿਲ ਸਿੰਘ ਢੱਡਰੀਆਂ, ਗੁਰਮੁੱਖ ਸਿੰਘ ਢੱਡਰੀਆਂ, ਕੁਲਵਿੰਦਰ ਸਿੰਘ ਸ਼ੇਰੋਂ, ਜਸਵੀਰ ਸਿੰਘ ਸ਼ੇਰੋਂ, ਇਕਬਾਲ ਸਿੰਘ ਸ਼ੇਰੋਂ ਤੇ ਅਮਰ ਚੰਦ ਸਮੇਤ ਬਲਾਕ ਲੌਂਗੋਵਾਲ ਦੇ ਸਮੂਹ ਡਿਪੂ ਹੋਲਡਰਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਮਿਲੀ ਸੂਚਨਾ ਅਨੁਸਾਰ ਸਵ. ਇੰਦਰਜੀਤ ਸ਼ਰਮਾ ਨਮਿੱਤ ਰੱਖੇ ਗਏ ਸ੍ਰੀ ਸਹਿਜ਼ ਪਾਠ ਦੇ ਭੋਗ 10 ਦਸੰਬਰ ਨੂੰ (ਸ਼ੁੱਕਰਵਾਰ) ਨੂੰ ਗੁਰਦੁਆਰਾ ਝਿੜਾ ਸਾਹਿਬ ਪਿੰਡ ਕਾਂਝਲਾ (ਸੰਗਰੂਰ) ਵਿਖੇ ਪਾਏ ਜਾਣਗੇ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …