ਅੰਮ੍ਰਿਤਸਰ, 7 ਦਸੰਬਰ (ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਦਿਆਰਥੀਆ ਵਲੋਂ ਡੇਂਗੂ ਪ੍ਰਕੋਪ ਦੇ ਚੱਲਦਿਆਂ ਪ੍ਰਿੰਸੀਪਲ ਡਾ. ਕਮਲਜੀਤ ਕੌਰ ਦੀ
ਅਗਵਾਈ ਹੇਠ ਮੈਟੇਲਾਈਟ ਹਸਪਤਾਲ ਰਣਜੀਤ ਐਵੀਨਿਊ ਵਿਖੇ ਜਾਗਰੂਕਤਾ ਕੈਪ ਲਗਾਇਆ ਗਿਆ।ਕਾਲਜ ਅਸਿਸਟੈਟ ਪ੍ਰੋਫੈਸਰ ਕਮਲਪ੍ਰੀਤ ਕੌਰ ਵੱਲੋਂ ਦਿੱਤੀਆਂ ਹਦਾਇਤਾਂ’ਤੇ ਚੱਲਦਿਆਂ ਵਿਦਿਆਰਥੀਆਂ ਨੇ ਡੇਂਗੂ ਫੈਲਣ ਤੋਂ ਰੋਕਣ ਅਤੇ ਬਚਾਅ ਸਬੰਧੀ ਸਰਲ ਅਤੇ ਆਕਰਸ਼ਿਕ ਪੋਸਟਰ ਤਿਆਰ ਕੀਤੇ ਗਏ।ਵਿਦਿਆਰਥੀਆਂ ਵੱਲੋਂ ਡੇਂਗੂ ਜਾਗਰੂਕਤਾ ਸਬੰਧੀ ਬਹੁਤ ਹੀ ਸਰਲ ਤਰੀਕੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਸਵਾਲ ਜਵਾਬ ਕੀਤੇ ਗਏ।
ਇਸ ਮੌਕੇ ਮੈਡੀਕਲ ਅਫਸਰ, ਡਾ. ਕੁਲਦੀਪ ਕੌਰ, ਡਾ. ਤਾਨੀਆ, ਡਾ. ਜੈਸਮੀਨ ਅਤੇ ਡਾ. ਸੰਜੀਵ ਨੇ ਉਚੇਚੇ ਤੌਰ ’ਤੇ ਹਿੱਸਾ ਲਿਆ ਅਤੇ ਕਾਲਜ ਦੇ ਸਮੂਹ ਸਟਾਫ ਅਤੇ ਵਿਦਿਆਰਥੀਆ ਦੀ ਇਸ ਉਪਰਾਲੇ ਲਈ ਸ਼ਲਾਘਾ ਕੀਤੀ।
Check Also
ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …
Punjab Post Daily Online Newspaper & Print Media