Tuesday, July 28, 2026

ਯੂਥ ਫੈਸਟੀਵਲ ‘ਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਲਗਾਇਆ ਵਿਸ਼ੇਸ ਅਵੇਅਰਨੈਂਸ ਕੈਂਪ

ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਚੋਣ ਹਲਕਾ 016-ਅੰਮ੍ਰਿਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟ੍ਰੇਟ ਅੰਮ੍ਰਿਤਸਰ-1 ਟੀ.ਬੈਨਿਥ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਚੋਣ ਕਾਨੂੰਗੋ ਇੰਦਰਜੀਤ ਸਿੰਘ ਦੀ ਅਗਵਾਈ ਵਿੱਚ ਸਵੀਪ ਟੀਮ ਦੇ ਇੰਚਾਰਜ਼ ਡਾ. ਸੁਨੀਲ ਗੁਪਤਾ ਅਤੇ ਉਹਨਾਂ ਦੇ ਟੀਮ ਮੈਂਬਰ ਮੋਜ਼ੂਦ ਸਨ।ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਚੱਲ ਰਹੇ ਯੂਥ ਫੈਸਟੀਵਲ ਵਿੱਚ 016-ਅੰਮ੍ਰਿਤਸਰ ਪੱਛਮੀ ਦੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ ਅਵੇਅਰਨੈਂਸ ਕੈਂਪ ਲਗਾਇਆ ਗਿਆ।ਜਿਸ ਵਿੱਚ ਅੱਜ ਜਿਲ੍ਹਾ ਸਿੱਖਿਆ ਅਫਸਰ (ਸੈ.) ਜੁਗਰਾਜ ਸਿੰਘ ਖਾਸ ਤੌਰ ‘ਤੇ ਪਹੁੰਚੇ।ਉਹਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕੀ ਜੋ ਵਿਦਿਆਰਥੀ 18 ਸਾਲ ਤੋਂ ਉਪਰ ਹੋ ਚੁੱਕੇ ਹਨ।ਉਹ ਵੋਟਰ ਹੈਲਪਲਾਈਨ ਐਪ ਡਾਊਨ ਕਰਕੇ ਆਪਣੀ ਖੁਦ ਦੀ ਵੋਟ ਆਪ ਅਪਲਾਈ ਕਰ ਸਕਦੇ ਹਨ। ਉਹਨਾਂ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੋਟ ਬਣਾਉਣ ਅਤੇ ਵੋਟ ਦਾ ਸਹੀ ਇਸਤੇਮਾਲ ਕਰਨ ਬਾਰੇ ਕਿਹਾ।ਕੈਂਪ ਵਿੱਚ ਵਿਦਿਆਰਥੀਆਂ ਨੇ ਸਵੀਪ ਟੀਮ ਵਲੋਂ ਲਗਾਏ ਗਏ ਸੇਲਫੀ ਸਟੈਂਡ, ਹਸਤਾਖਰ ਬੋਰਡ ਅਤੇ 5ਵੀ.ਐਮ/ਵੀਵੀਪੀ 1 ਮਸ਼ੀਨ ਵਿੱਚ ਖਾਸ ਰੁਚੀ ਵਿਖਾਉਂਦੇ ਦਿਖਾਈ ਦਿੱਤੇ।
                 ਇਸ ਮੋਕੇ ਡੀਨ ਸਟੂਡੈਂਟ ਵੈਲਫੇਅਰ ਡਾ. ਅਨਿਸ਼ ਦੁਆ, ਪ੍ਰਿੰਸੀਪਲ ਡਾਈਟ ਕੁੰਵਰ ਪ੍ਰਦੀਪ ਕਾਲੇ, ਜਸਬੀਰ ਸਿੰਘ ਮੋਜ਼ੂਦ ਸਨ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …