Thursday, September 17, 2026

ਡਾ. ਗੁਰਵੀਰ ਸਿੰਘ ਸੋਹੀ ਨੂੰ ਸੰਤ ਅਤਰ ਸਿੰਘ ਸੇਵਾ ਐਵਾਰਡ ਨਾਲ ਕੀਤਾ ਸਨਮਾਨਿਤ

ਸੰਗਰੂਰ, 14 ਦਸੰਬਰ (ਜਗਸੀਰ ਲੌਂਗੋਵਾਲ) – ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਦੇ ਦੇ ਪ੍ਰਬੰਧ ਅਧੀਨ ਗੁਰਦੁਆਰਾ ਸੱਚਖੰਡ ਅੰਗੀਠਾਸਾਹਿਬਵਿਖੇ ਬਾਬਾ ਸੁੱਚਾ ਸਿੰਘ ਜੀ ਦੀ ਬਰਸੀ ਮਨਾਈ ਗਈ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਉਚ ਕੋਟੀ ਦੇ ਰਾਗੀ ਜਥਿਆਂ ਨੇ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮਾਰੋਹ ਦੌਰਾਨ ਸੰਤ ਦੀਵਾਨ ਸਿੰਘ ਢੰਢੋਗਲ ਗਰੁਸਾਗਰ ਮਸਤੂਆਣਾ ਦੇ ਜੀਵਨ ‘ਤੇ ਲਿਖੀ ਪੁਸਤਕ ‘ਸਿਧਾ ਪੁਰਖਾ ਕੀਆ ਵਡਿਆਈਆਂ’ ਦੇ ਉਘੇ ਲੇਖਕ, ਚਿੰਤਕ, ਪੰਥਪ੍ਰਸਤ ਅਤੇ ਪਰਉਪਕਾਰੀ ਭਾਵਨਾ ਦੇ ਮਾਲਕ ਪ੍ਰਿੰਸੀਪਲ ਡਾ. ਗੁਰਵੀਰ ਸਿੰਘ ਸੋਹੀ ਵਲੋਂ ਵਿੱਦਿਅਕ ਅਤੇ ਸਹਿਤਕ ਖੇਤਰ ਵਿੱਚ ਪਾਏ ਯੋਗਦਾਨ ਨੂੰ ਲੈ ਕੇ ਸੰਤ ਅਤਰ ਸਿੰਘ ਸੇਵਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਨਾਂ ਲੰਬਾ ਸਮਾਂ ਅਧਿਆਪਨ, ਗੁਰਮਤਿ ਅਤੇ ਪੰਥਕ ਕਾਰਜ਼ਾਂ ਦੇ ਖੇਤਰ ਵਿੱਚ ਗੁ. ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਸੇਵਾਵਾਂ ਵੀ ਨਿਭਾਈਆਂ।
                ਸਨਮਾਨ ਮੌਕੇ ਹਰਭਜਨ ਸਿੰਘ ਚਹਿਲ, ਬਾਬਾ ਜੰਗ ਸਿੰਘ, ਬਾਬਾ ਦਰਸ਼ਨ ਸਿੰਘ, ਬਾਬਾ ਭੋਲਾ ਸਿੰਘ, ਬਾਬਾ ਸੁਖਦੇਵ ਸਿੰਘ, ਬਾਬਾ ਸੁਖਵਿੰਦਰ ਸਿੰਘ ਫੌਜੀ, ਬਾਬਾ ਜਗਰੂਪ ਸਿੰਘ, ਬਾਬਾ ਜਸਵਿੰਦਰ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਦੀਦਾਰ ਸਿੰਘ ਅਤੇ ਹੋਰ ਸੇਵਾਦਾਰ ਵੀ ਮੌਜ਼ੂਦ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …