Monday, April 6, 2026

ਸਮਰਾਲਾ ਵਿਖੇ ਪੈਨਸ਼ਨਰਜ਼ ਦਿਵਸ ਮਨਾਇਆ ਗਿਆ

80 ਸਾਲ ਪਾਰ ਕਰ ਚੁੱਕੇ 15 ਪੈਨਸ਼ਨਰਾਂ ਨੂੰ ਕੀਤਾ ਸਨਮਾਨਿਤ
ਸਮਰਾਲਾ, 19 ਦਸੰਬਰ (ਇੰਦਰਜੀਤ ਸਿੰਘ ਕੰਗ) – ਸਮਰਾਲਾ ਇਲਾਕੇ ਦੇ ਸਮੂਹ ਪੈਨਸ਼ਨਰਾਂ ਵਲੋਂ ਸਥਾਨਕ ਗੁਰੁਦਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਖੇ ਪੈਨਸ਼ਨਰਜ਼ ਦਿਵਸ ਮਨਾਇਆ ਗਿਆ।ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਕਨਵੀਨਰ ਪ੍ਰੇਮ ਸਾਗਰ ਸ਼ਰਮਾ ਸਮਰਾਲਾ ਦੀ ਅਗਵਾਈ ਹੇਠ ਖੰਨਾ, ਮਾਛੀਵਾੜਾ ਅਤੇ ਸਮਰਾਲਾ ਇਲਾਕੇ ਦੇ ਲਗਭਗ 150 ਦੇ ਕਰੀਬ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ।ਕਨਵੀਨਰ ਪ੍ਰੇਮ ਸਾਗਰ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਬੁੱਢਾਪੇ ਸਮੇਂ ਪੈਨਸ਼ਨਰਾਂ ਨੂੰ ਉਹਨਾਂ ਦੀ ਮੁੱਢਲੀ ਪੈਨਸ਼ਨ ਵਿੱਚ 113 ਪ੍ਰਤੀਸ਼ਤ ਮਹਿੰਗਾਈ ਭੱਤਾ ਜੋੜ ਕੇ 15 ਪਤੀਸ਼ਤ ਦਾ ਵਾਧਾ ਕਰਕੇ ਦੇਣਾ ਪੈਨਸ਼ਨਰਜ਼ ਵਰਗ ਨਾਲ ਧੋਖਾ ਕੀਤਾ ਹੈ।ਜਦੋਂ ਕਿ 125 ਪ੍ਰਤੀਸ਼ਤ ਮਹਿੰਗਾਈ ਭੱਤੇ ਤੇ 20 ਪ੍ਰਤੀਸ਼ਤ ਵਾਧਾ ਦੇਣਾ ਬਣਦਾ ਸੀ।
               ਸਰਕਾਰ ਦੇ ਇਸ ਫੈਸਲੇ ਵਿਰੁੱਧ ਸਾਰੇ ਆਗੂਆਂ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ।ਇਸ ਤੋਂ ਇਲਾਵਾ 2.59 ਗੁਣਾਂਕ ਵੀ ਨਹੀਂ ਦਿੱਤਾ ਗਿਆ, ਜਦੋਂ ਕਿ 6ਵੇਂ ਪੰਜਾਬ ਤਨਖਾਹ ਕਮਿਸ਼ਨ ਨੇ ਆਪਣੀ ਸਿਫਾਰਸ਼ ਕੀਤੀ ਹੈ ਅਤੇ ਪੰਜਾਬ ਦੀ ਕੈਬਨਿਟ ਨੇ ਵੀ ਪਾਸ ਕੀਤਾ ਸੀ।ਉਨ੍ਹਾਂ ਪੰਜਾਬ ਸਰਕਾਰ ਪ੍ਰਤੀ ਗਿਲਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਬਾਕੀ ਰਹਿੰਦੀਆਂ ਮੰਗਾਂ ਲਈ ਸੰਘਰਸ਼ ਜ਼ਾਰੀ ਰੱਖਿਆ ਜਾਵੇਗਾ।ਇਸ ਸਮਾਗਮ ਵਿੱਚ 80 ਸਾਲਾਂ ਦੀ ਉਮਰ ਪਾਰ ਕਰ ਚੁੱਕੇ 15 ਪੈਨਸ਼ਨਰਾਂ ਨੂੰ ਸਨਮਾਨਿਤ ਕੀਤਾ ਗਿਆ।ਜਿਨ੍ਹਾਂ ਵਿੱਚ ਬਿਹਾਰੀ ਲਾਲ ਸੱਦੀ ਉਟਾਲਾਂ, ਸੁਰਜੀਤ ਸਿੰਘ ਉਟਾਲਾਂ, ਸ਼ੇਰ ਸਿੰਘ ਦਿਆਲਪੁਰਾ, ਹੁਸ਼ਿਆਰ ਸਿੰਘ ਖਹਿਰਾ, ਯਸ਼ਪਾਲ ਸ਼ਰਮਾ, ਵਿਜੈ ਗੋਇਲ ਮੈਨੇਜਰ ਸਟੇਟ ਬੈਂਕ ਆਫ਼ ਇੰਡੀਆ, ਗਰੀਬ ਦਾਸ ਨਗਰ ਕੌਂਸਲ, ਸਿਕੰਦਰ ਸਿੰਘ ਪਾਵਰ ਕਾਮ, ਜੁਗਲ ਕਿਸ਼ੋਰ ਸਾਹਨੀ, ਗੁਰਚਰਨ ਦਾਸ ਸੱਦੀ ਉਟਾਲਾਂ, ਗੁਰਚਰਨ ਸਿੰਘ ਨਾਗਰਾ, ਗੁਰਦਿਆਲ ਸਿੰਘ ਘੁਲਾਲ, ਰੁਲਦਾ ਸਿੰਘ ਘੁਲਾਲ, ਰਾਮ ਰਤਨ ਸਮਰਾਲਾ, ਨਛੱਤਰ ਸਿੰਘ ਘੁਲਾਲ, ਕੁਲਵੰਤ ਸਿੰਘ ਜੱਗੀ ਆਦਿ ਸ਼ਾਮਲ ਸਨ।
                ਵੱਖ ਵੱਖ ਬੁਲਾਰੇ ਜਿਨ੍ਹਾਂ ਵਿੱਚ ਹੁਸ਼ਿਆਰ ਸਿੰਘ ਖਹਿਰਾ, ਰਾਮ ਸਿੰਘ ਕਾਲੜਾ ਮਾਛੀਵਾੜਾ, ਬਿਹਾਰੀ ਲਾਲ ਸੱਦੀ, ਰਾਮ ਰਤਨ, ਕੁਲਵੰਤ ਰਾਏ ਖਜ਼ਾਨਚੀ, ਪ੍ਰੇਮ ਨਾਥ ਅਡੀਟਰ ਮਹਾਂ ਸੰਘ ਅਤੇ ਜੁਆਇੰਟ ਫਰੰਟ, ਸੁਰਜੀਤ ਲਾਲ ਉਪਲਾਂ, ਉਜਲ ਸਿੰਘ ਸਾਬਕਾ ਬੀ.ਪੀ.ਈ.ਓ ਨੇ ਆਪਣੇ ਵਿਚਾਰ ਰੱਖੇ ਅਤੇ ਪੰਜਾਬ ਸਰਕਾਰ ਦੀ ਪੂਰਨ ਰੂਪ ਵਿੱਚ ਨਿਖੇਧੀ ਕੀਤੀ। ਸਟੇਜ ਕੁਲਵੰਤ ਸਿੰਘ ਤਰਕ ਵੱਲੋਂ ਸੰਭਾਲੀ ਗਈ।ਸੁਰਜੀਤ ਲਾਲ ਉਪਲਾਂ ਵਲੋਂ ਕਟਾਣੀ ਇਲਾਕੇ ਵਿੱਚੋਂ ਪੈਨਸ਼ਨਰਾਂ ਲਈ 11 ਹਜ਼ਾਰ ਰੁਪਏ ਦਾ ਫੰਡ ਇਕੱਠਾ ਕਰਕੇ ਲਿਆਉਣ ਲਈ ਧੰਨਵਾਦ ਕੀਤਾ ਗਿਆ।
               ਅਖੀਰ ਵਿੱਚ ਪ੍ਰਧਾਨ ਪ੍ਰੇਮ ਸਾਗਰ ਸ਼ਰਮਾ ਨੇ ਸਾਰੇ ਆਏ ਪੈਨਸ਼ਨਰਜ਼ ਦਾ ਧੰਨਵਾਦ ਕੀਤਾ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …