ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਚੈਕ ਵੀ ਵੰਡੇ
ਕਪੂਰਥਲਾ, 19 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਵਿਕਾਸ ਕੰਮਾਂ ਵਿਚ ਤੇਜ਼ੀ ਲਿਆਉਂਦਿਆਂ ਕਪੂਰਥਲਾ ਹਲਕੇ ‘ਚ ਸਾਬਕਾ ਵਿਧਾਇਕ
ਰਾਜਬੰਸ ਕੌਰ ਰਾਣਾ ਵਲੋਂ ਜਿਥੇ ਕਪੂਰਥਲਾ ਸ਼ਹਿਰ ਅੰਦਰ 64 ਲੱਖ ਰੁਪੈ ਦੇ ਵਿਕਾਸ ਕਾਰਜ਼ਾਂ ਦੀ ਸ਼ੁਰੂਆਤ ਕਰਵਾਈ, ਉਥੇ ਹੀ ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜ਼ਾਂ ਲਈ ਗਰਾਂਟਾਂ ਦੀ ਵੰਡ ਵੀ ਕੀਤੀ।
ਉਨ੍ਹਾਂ ਵਾਰਡ ਨੰਬਰ 24 ਅੰਦਰ 23 ਲੱਖ ਰੁਪੈ ਨਾਲ ਸੜਕ ਬਣਾਉਣ ਤੋਂ ਇਲਾਵਾ ਵਾਰਡ ਨੰਬਰ 7 ਵਿਖੇ 24 ਲੱਖ ਰੁਪੈ ਨਾਲ ਸੜਕ ਬਣਾਉਣ ਤੇ ਵਾਰਡ ਨੰਬਰ 9 ਵਿਖੇ 17 ਲੱਖ ਰੁਪੈ ਦੀ ਲਾਗਤ ਨਾਲ ਨਵਾਂ ਟਿਊਬਵੈਲ ਲਗਾਉਣ ਦੇ ਕੰਮ ਦੀ ਆਰੰਭਤਾ ਕਾਰਵਾਈ।ਇਸ ਤੋਂ ਇਲਾਵਾ ਉਨ੍ਹਾਂ ਪਿੰਡ ਗੌਰੇ ਵਿਖੇ ਪੰਚਾਇਤ ਨੂੰ ਵਿਕਾਸ ਕੰਮਾਂ ਲਈ 3 ਲੱਖ ਰੁਪੈ ਦੀ ਗਰਾਂਟ ਦਿੱਤੀ ਤੇ ਪਿੰਡ ਦੀ ਪੱਕੀ ਫਿਰਨੀ ਦਾ ਉਦਘਾਟਨ ਵੀ ਕੀਤਾ।ਪਿੰਡ ਘੁੱਗ ਬੇਟ ਵਿਖੇ ਸਾਬਕਾ ਵਿਧਾਇਕ ਵਲੋਂ ਲਿੰਕ ਸੜਕ ਫਿਰਨੀ ਦੇ ਉਸਾਰੀ ਦਾ ਨੀਂਹ ਪੱਥਰ ਰੱਖਿਆ ਗਿਆ।
ਇਸ ਮੌਕੇ ਉਨ੍ਹਾਂ ਨਾਲ ਡਿਪਟੀ ਮੇਅਰ ਮਾਸਟਰ ਵਿਨੋਦ ਸੂਦ, ਕੌਂਸਲਰ ਵਿਕਾਸ ਸ਼ਰਮਾ, ਨਰਿੰਦਰ ਮਨਸੂ, ਮਾਰਕੀਟ ਕਮੇਟੀ ਦੇ ਉਪ ਚੇਅਰਮੈਨ ਰਜਿੰਦਰ ਕੌੜਾ, ਬਲਾਕ ਸੰਮਤੀ ਮੈਂਬਰ ਗੁਰਦੀਪ ਸਿੰਘ ਬਿਸ਼ਨਪੁਰ ਹਾਜ਼ਰ ਸਨ।
Punjab Post Daily Online Newspaper & Print Media