Friday, September 18, 2026

ਟਰੈਫਿਕ ਐਜੂਕੇਸ਼ਨ ਸੈਲ ਵਲੋਂ ਸਕੂਲੀ ਵਾਹਣਾਂ ਦੇ ਡਰਵਾਈਵਰਾਂ ਨਾਲ ਟਰੈਫਿਕ ਵਰਕਸ਼ਾਪ

ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ) – ਟਰੈਫਿਕ ਐਜੂਕੇਸ਼ਨ ਸੈਲ ਵਲੋਂ ਬੀਬੀ ਕੌਲਾਂ ਜੀ ਪਬਲਿਕ ਸੀਨੀਅਰ ਸਕੈਡਰੀ ਸਕੂਲ ਤਰਨ-ਤਾਰਨ ਰੋਡ ਵਿਖੇ ਸਕੂਲੀ ਵਾਹਣਾਂ ਦੇ ਡਰਵਾਈਵਰਾਂ ਨਾਲ ਇੱਕ ਟਰੈਫਿਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਇਸ ਦੌਰਾਨ ਸਕੂਲੀ ਵਹੀਕਲ ਡਰਾਈਵਰਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਸਬੰਧੀ ਜਾਣੂ ਕਰਵਾਇਆ ਗਿਆ।ਉਨਾਂ ਨੂੰ ਸਕੂਲ ਵਾਹਣਾਂ ਦੇ ਵਿੱਚ ਹੈਲਪਰ ਲਾਜ਼ਮੀ ਰੱਖਣ ਅਤੇ ਬੱਚਿਆਂ ਨੂੰ ਬੱਸ ਵਿੱਚ ਬਿਠਾਉਣ ਅਤੇ ਉਤਾਰਨ ਸਮੇਂ ਵਾਹਣ ਚੰਗੀ ਤਰਾਂ ਰੋਕਣ ਦੀ ਹਦਾਇਤ ਕੀਤੀ ਗਈ।ਇਸ ਤੋਂ ਇਲਾਵਾ ਧੁੰਦ ਦਾ ਸੀਜ਼ਨ ਹੋਣ ਕਰਕੇ ਡਰਾਈਵਿੰਗ ਹੌਲੀ ਕਰਨ ਅਤੇ ਹੈਡ ਲਾਈਟਾਂ ਆਨ ਕਰਕੇ ਚੱਲਣ, ਡਰਿੰਕ ਐਂਡ ਡਰਾਇਵ ਤੇ ਓਵਰਲੋਡਿੰਗ ਨਾ ਕਰਨ, ਰੈਡ ਲਾਇਟ ਜੰਪ ਨਾ ਕਰਨ ਬਾਰੇ ਕਿਹਾ ਗਿਆ।
                             ਇਸ ਮੌਕੇ ਪਰ ਐਚ.ਸੀ ਸਲਵੰਤ ਸਿੰਘ ਟਰੈਫਿਕ ਐਜ਼ੂਕੇਸ਼ਨ ਸੈਲ ਅਤੇ ਭੁਪਿੰਦਰ ਸਿੰਘ ਟਰਾਂਸਪੋਰਟ ਇੰਚਾਰਜ਼ ਅਤੇ ਹਰਿੰਦਰ ਸਿੰਘ ਮੌਜ਼ੂਦ ਸਨ।

Check Also

ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …