ਸਮਰਾਲਾ, 22 ਦਸੰਬਰ (ਇੰਦਰਜੀਤ ਸਿੰਘ ਕੰਗ) – 1971 ਦੀ ਭਾਰਤ ਪਾਕਿਸਤਾਨ ਜੰਗ ਦੇ 50 ਸਾਲ ਪੂਰੇ ਹੋਣ ‘ਤੇ ਗੋਲਡਨ ਜੁਬਲੀ ਮਨਾਉਂਦੇ ਹੋਏ 202
ਪ੍ਰਤੀਕੂਲ ਵਿਸਫੋਟਕ ਉਪਕਰਣ ਯੂਨਿਟ ਵਲੋਂ ਆਪਣੇ ਸੈਨਿਕਾਂ ਦੀਆਂ ਕੀਤੀਆਂ ਕੁਰਬਾਨੀਆਂ ਅਤੇ ਸ਼ਾਨਾਮੱਤੀ ਜਿੱਤ ਨੂੰ ਯਾਦ ਕਰਦੇ ਹੋਏ ਜਥੇਦਾਰ ਰਾਮ ਸਿੰਘ ਬਲਾਲਾ ਸੈਨਾ ਮੈਡਲ ਨੂੰ ਉਨ੍ਹਾਂ ਦੇ ਜੱਦੀ ਘਰ ਆ ਕੇ ਸਿਰੋਪਾ, ਗੁਟਕਾ ਸਾਹਿਬ, ਲੋਈ, ਵਿਸ਼ੇਸ਼ ਸਨਮਾਨ ਪੱਤਰ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਕਮਾਨ ਅਧਿਕਾਰੀ ਕਰਨਲ ਐਸ.ਐਸ ਬੋਸ ਨੇ ਆਪਣੇ ਪੱਤਰ ਵਿੱਚ 1971 ਦੀ ਜੰਗ ਦੌਰਾਨ ਨਾਇਕ ਰਾਮ ਸਿੰਘ ਵੱਲੋਂ ਕੀਤੇ ਇਤਿਹਾਸਕ ਕਾਰਜ਼ ਲਈ ਯੂਨਿਟ ਯਾਦ ਕਰਦਾ ਹੈ ਅਤੇ ਹਮੇਸ਼ਾਂ ਕਰਦਾ ਰਹੇਗਾ।ਉਹਨਾਂ ਪੱਤਰ ’ਚ ਲਿਖਿਆ ਹੈ ਕਿ ਉਹ ਅਤੇ 202 ਪ੍ਰਤੀਕੂਲ ਵਿਸਫੋਟਕ ਉਪਕਰਣ ਯੂਨਿਟ ਜਥੇਦਾਰ ਰਾਮ ਸਿੰਘ ਬਲਾਲਾ ਵਲੋਂ ਯੁੱਧ ਦੌਰਾਨ ਕੀਤੇ ਕਾਰਜ ਲਈ ਹਮੇਸ਼ਾਂ ਧੰਨਵਾਦੀ ਰਹਿਣਗੇ।ਯੁੱਧ ਦੀ ਇਤਿਹਾਸਕ ਘਟਨਾ ਨੂੰ ਯਾਦ ਕਰਦੇ ਹੋਏ ਨਾਇਕ ਰਾਮ ਸਿੰਘ ਬਲਾਲਾ ਨੂੰ ਸਨਮਾਨਿਤ ਕਰਦੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media